couponatlas.

Гуру Грантх Сахиб (гурмукхи): Анг 142

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪਰਬਤੁ ਸੁਇਨਾ ਰੁਪਾ ਹੋਵੈ; ਹੀਰੇ ਲਾਲ ਜੜਾਉ ॥ ਭੀ ਤੂੰਹੈ ਸਾਲਾਹਣਾ; ਆਖਣ. ਲਹੈ ਨ ਚਾਉ ॥੧॥ ਮਃ ੧ ॥ ਭਾਰ ਅਠਾਰਹ. ਮੇਵਾ ਹੋਵੈ; ਗਰੁੜਾ ਹੋਇ ਸੁਆਉ ॥ ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ; ਨਿਹਚਲੁ ਹੋਵੈ ਥਾਉ ॥ ਭੀ ਤੂੰਹੈ ਸਾਲਾਹਣਾ; ਆਖਣ. ਲਹੈ ਨ ਚਾਉ ॥੨॥ ਮਃ ੧ ॥ ਜੇ. ਦੇਹੈ ਦੁਖੁ ਲਾਈਐ; ਪਾਪ ਗਰਹ ਦੁਇ ਰਾਹੁ ॥ ਰਤੁ ਪੀਣੇ ਰਾਜੇ. ਸਿਰੈ ਉਪਰਿ ਰਖੀਅਹਿ; ਏਵੈ ਜਾਪੈ ਭਾਉ ॥ ਭੀ ਤੂੰਹੈ ਸਾਲਾਹਣਾ; ਆਖਣ. ਲਹੈ ਨ ਚਾਉ ॥੩॥ ਮਃ ੧ ॥ ਅਗੀ ਪਾਲਾ ਕਪੜੁ ਹੋਵੈ; ਖਾਣਾ ਹੋਵੈ ਵਾਉ ॥ ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ; ਨਾਨਕ. ਸਭੋ ਜਾਉ ॥ ਭੀ ਤੂਹੈ ਸਾਲਾਹਣਾ; ਆਖਣ. ਲਹੈ ਨ ਚਾਉ ॥੪॥ ਪਵੜੀ ॥ ਬਦਫੈਲੀ ਗੈਬਾਨਾ; ਖਸਮੁ. ਨ ਜਾਣਈ ॥ ਸੋ ਕਹੀਐ ਦੇਵਾਨਾ; ਆਪੁ ਨ ਪਛਾਣਈ ॥ ਕਲਹਿ ਬੁਰੀ ਸੰਸਾਰਿ; ਵਾਦੇ ਖਪੀਐ ॥ ਵਿਣੁ ਨਾਵੈ ਵੇਕਾਰਿ; ਭਰਮੇ ਪਚੀਐ ॥ ਰਾਹ ਦੋਵੈ. ਇਕੁ ਜਾਣੈ; ਸੋਈ ਸਿਝਸੀ ॥ ਕੁਫਰ ਗੋਅ. ਕੁਫਰਾਣੈ; ਪਇਆ ਦਝਸੀ ॥ ਸਭ ਦੁਨੀਆ ਸੁਬਹਾਨੁ; ਸਚਿ ਸਮਾਈਐ ॥ ਸਿਝੈ ਦਰਿ ਦੀਵਾਨਿ; ਆਪੁ ਗਵਾਈਐ ॥੯॥ ਮਃ ੧ ਸਲੋਕੁ ॥ ਸੋ ਜੀਵਿਆ; ਜਿਸੁ ਮਨਿ ਵਸਿਆ ਸੋਇ ॥ ਨਾਨਕ. ਅਵਰੁ; ਨ ਜੀਵੈ ਕੋਇ ॥ ਜੇ ਜੀਵੈ; ਪਤਿ ਲਥੀ ਜਾਇ ॥ ਸਭੁ ਹਰਾਮੁ; ਜੇਤਾ ਕਿਛੁ ਖਾਇ ॥ ਰਾਜਿ ਰੰਗੁ; ਮਾਲਿ ਰੰਗੁ ॥ ਰੰਗਿ ਰਤਾ; ਨਚੈ ਨੰਗੁ ॥ ਨਾਨਕ; ਠਗਿਆ ਮੁਠਾ ਜਾਇ ॥ ਵਿਣੁ ਨਾਵੈ; ਪਤਿ ਗਇਆ ਗਵਾਇ ॥੧॥ ਮਃ ੧ ॥ ਕਿਆ ਖਾਧੈ; ਕਿਆ ਪੈਧੈ ਹੋਇ ॥ ਜਾ ਮਨਿ; ਨਾਹੀ ਸਚਾ ਸੋਇ ॥ ਕਿਆ ਮੇਵਾ. ਕਿਆ ਘਿਉ ਗੁੜੁ ਮਿਠਾ; ਕਿਆ ਮੈਦਾ ਕਿਆ ਮਾਸੁ ॥ ਕਿਆ ਕਪੜੁ. ਕਿਆ ਸੇਜ ਸੁਖਾਲੀ; ਕੀਜਹਿ ਭੋਗ ਬਿਲਾਸ ॥ ਕਿਆ ਲਸਕਰ. ਕਿਆ ਨੇਬ ਖਵਾਸੀ; ਆਵੈ ਮਹਲੀ ਵਾਸੁ ॥ ਨਾਨਕ ਸਚੇ ਨਾਮ ਵਿਣੁ; ਸਭੇ ਟੋਲ ਵਿਣਾਸੁ ॥੨॥ ਪਵੜੀ ॥ ਜਾਤੀ ਦੈ ਕਿਆ ਹਥਿ; ਸਚੁ ਪਰਖੀਐ ॥ ਮਹੁਰਾ ਹੋਵੈ ਹਥਿ; ਮਰੀਐ ਚਖੀਐ ॥ ਸਚੇ ਕੀ ਸਿਰਕਾਰ; ਜੁਗੁ ਜੁਗੁ ਜਾਣੀਐ ॥ ਹੁਕਮੁ ਮੰਨੇ ਸਿਰਦਾਰੁ; ਦਰਿ ਦੀਬਾਣੀਐ ॥ ਫੁਰਮਾਨੀ ਹੈ ਕਾਰ; ਖਸਮਿ ਪਠਾਇਆ ॥ ਤਬਲਬਾਜ ਬੀਚਾਰ; ਸਬਦਿ ਸੁਣਾਇਆ ॥ ਇਕਿ ਹੋਏ ਅਸਵਾਰ; ਇਕਨਾ ਸਾਖਤੀ ॥ ਇਕਨੀ ਬਧੇ ਭਾਰ; ਇਕਨਾ ਤਾਖਤੀ ॥੧੦॥ ਸਲੋਕੁ ਮਃ ੧ ॥ ਜਾ ਪਕਾ. ਤਾ ਕਟਿਆ; ਰਹੀ. ਸੁ ਪਲਰਿ ਵਾੜਿ ॥ ਸਣੁ ਕੀਸਾਰਾ. ਚਿਥਿਆ; ਕਣੁ ਲਇਆ. ਤਨੁ ਝਾੜਿ ॥ ਦੁਇ ਪੁੜ ਚਕੀ ਜੋੜਿ ਕੈ; ਪੀਸਣ ਆਇ ਬਹਿਠੁ ॥ ਜੋ ਦਰਿ ਰਹੇ. ਸੁ ਉਬਰੇ; ਨਾਨਕ. ਅਜਬੁ ਡਿਠੁ ॥੧॥ ਮਃ ੧ ॥ ਵੇਖੁ ਜਿ ਮਿਠਾ ਕਟਿਆ; ਕਟਿ ਕੁਟਿ ਬਧਾ ਪਾਇ ॥
Источники и права