couponatlas.

Гуру Грантх Сахиб (гурмукхи): Анг 15

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਾਨਕ. ਕਾਗਦ ਲਖ ਮਣਾ; ਪੜਿ ਪੜਿ ਕੀਚੈ ਭਾਉ ॥ ਮਸੂ. ਤੋਟਿ ਨ ਆਵਈ; ਲੇਖਣਿ. ਪਉਣੁ ਚਲਾਉ ॥ ਭੀ ਤੇਰੀ ਕੀਮਤਿ. ਨਾ ਪਵੈ; ਹਉ. ਕੇਵਡੁ ਆਖਾ ਨਾਉ ॥੪॥੨॥ ਸਿਰੀਰਾਗੁ ਮਹਲਾ ੧ ॥ ਲੇਖੈ ਬੋਲਣੁ ਬੋਲਣਾ; ਲੇਖੈ ਖਾਣਾ ਖਾਉ ॥ ਲੇਖੈ ਵਾਟ ਚਲਾਈਆ; ਲੇਖੈ ਸੁਣਿ ਵੇਖਾਉ ॥ ਲੇਖੈ. ਸਾਹ ਲਵਾਈਅਹਿ; ਪੜੇ ਕਿ ਪੁਛਣ ਜਾਉ ॥੧॥ ਬਾਬਾ; ਮਾਇਆ ਰਚਨਾ ਧੋਹੁ ॥ ਅੰਧੈ. ਨਾਮੁ ਵਿਸਾਰਿਆ; ਨਾ ਤਿਸੁ ਏਹ. ਨ ਓਹੁ ॥੧॥ ਰਹਾਉ ॥ ਜੀਵਣ ਮਰਣਾ ਜਾਇ ਕੈ; ਏਥੈ. ਖਾਜੈ ਕਾਲਿ ॥ ਜਿਥੈ ਬਹਿ ਸਮਝਾਈਐ; ਤਿਥੈ. ਕੋਇ ਨ ਚਲਿਓ ਨਾਲਿ ॥ ਰੋਵਣ ਵਾਲੇ ਜੇਤੜੇ; ਸਭਿ ਬੰਨਹਿ. ਪੰਡ ਪਰਾਲਿ ॥੨॥ ਸਭੁ ਕੋ ਆਖੈ, ਬਹੁਤੁ ਬਹੁਤੁ; ਘਟਿ. ਨ ਆਖੈ ਕੋਇ ॥ ਕੀਮਤਿ. ਕਿਨੈ ਨ ਪਾਈਆ; ਕਹਣਿ. ਨ ਵਡਾ ਹੋਇ ॥ ਸਾਚਾ ਸਾਹਬੁ. ਏਕੁ ਤੂ; ਹੋਰਿ ਜੀਆ ਕੇਤੇ ਲੋਅ ॥੩॥ ਨੀਚਾ ਅੰਦਰਿ. ਨੀਚ ਜਾਤਿ; ਨੀਚੀ ਹੂ. ਅਤਿ ਨੀਚੁ ॥ ਨਾਨਕੁ. ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ॥੪॥੩॥ ਸਿਰੀਰਾਗੁ ਮਹਲਾ ੧ ॥ ਲਬੁ ਕੁਤਾ. ਕੂੜੁ ਚੂਹੜਾ; ਠਗਿ ਖਾਧਾ ਮੁਰਦਾਰੁ ॥ ਪਰ ਨਿੰਦਾ. ਪਰ ਮਲੁ ਮੁਖ ਸੁਧੀ; ਅਗਨਿ ਕ੍ਰੋਧੁ ਚੰਡਾਲੁ ॥ ਰਸ ਕਸ. ਆਪੁ ਸਲਾਹਣਾ; ਏ ਕਰਮ ਮੇਰੇ. ਕਰਤਾਰ ॥੧॥ ਬਾਬਾ ਬੋਲੀਐ; ਪਤਿ ਹੋਇ ॥ ਊਤਮ ਸੇ. ਦਰਿ ਊਤਮ ਕਹੀਅਹਿ; ਨੀਚ ਕਰਮ. ਬਹਿ ਰੋਇ ॥੧॥ ਰਹਾਉ ॥ ਰਸੁ ਸੁਇਨਾ. ਰਸੁ ਰੁਪਾ ਕਾਮਣਿ; ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ ਰਸੁ ਸੇਜਾ ਮੰਦਰ; ਰਸੁ ਮੀਠਾ ਰਸੁ ਮਾਸੁ ॥ ਏਤੇ ਰਸ ਸਰੀਰ ਕੇ; ਕੈ ਘਟਿ ਨਾਮ ਨਿਵਾਸੁ ॥੨॥ ਜਿਤੁ ਬੋਲਿਐ. ਪਤਿ ਪਾਈਐ; ਸੋ ਬੋਲਿਆ ਪਰਵਾਣੁ ॥ ਫਿਕਾ ਬੋਲਿ. ਵਿਗੁਚਣਾ; ਸੁਣਿ. ਮੂਰਖ ਮਨ ਅਜਾਣ ॥ ਜੋ ਤਿਸੁ ਭਾਵਹਿ. ਸੇ ਭਲੇ; ਹੋਰਿ ਕਿ ਕਹਣ ਵਖਾਣ ॥੩॥ ਤਿਨ ਮਤਿ. ਤਿਨ ਪਤਿ. ਤਿਨ ਧਨੁ ਪਲੈ; ਜਿਨ. ਹਿਰਦੈ ਰਹਿਆ ਸਮਾਇ ॥ ਤਿਨ ਕਾ ਕਿਆ ਸਾਲਾਹਣਾ; ਅਵਰ ਸੁਆਲਿਉ ਕਾਇ ॥ ਨਾਨਕ. ਨਦਰੀ ਬਾਹਰੇ; ਰਾਚਹਿ ਦਾਨਿ ਨ ਨਾਇ ॥੪॥੪॥ ਸਿਰੀਰਾਗੁ ਮਹਲਾ ੧ ॥ ਅਮਲੁ ਗਲੋਲਾ ਕੂੜ ਕਾ; ਦਿਤਾ ਦੇਵਣਹਾਰਿ ॥ ਮਤੀ. ਮਰਣੁ ਵਿਸਾਰਿਆ; ਖੁਸੀ ਕੀਤੀ. ਦਿਨ ਚਾਰਿ ॥ ਸਚੁ ਮਿਲਿਆ. ਤਿਨ ਸੋਫੀਆ; ਰਾਖਣ ਕਉ ਦਰਵਾਰੁ ॥੧॥ ਨਾਨਕ. ਸਾਚੇ ਕਉ; ਸਚੁ ਜਾਣੁ ॥ ਜਿਤੁ ਸੇਵਿਐ. ਸੁਖੁ ਪਾਈਐ; ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ ॥ ਸਚੁ ਸਰਾ ਗੁੜ ਬਾਹਰਾ; ਜਿਸੁ ਵਿਚਿ ਸਚਾ ਨਾਉ ॥
Источники и права