couponatlas.

Гуру Грантх Сахиб (гурмукхи): Анг 154

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗਉੜੀ ਮਹਲਾ ੧ ॥ ਕਿਰਤੁ ਪਇਆ; ਨਹ ਮੇਟੈ ਕੋਇ ॥ ਕਿਆ ਜਾਣਾ; ਕਿਆ ਆਗੈ ਹੋਇ ॥ ਜੋ ਤਿਸੁ ਭਾਣਾ; ਸੋਈ ਹੂਆ ॥ ਅਵਰੁ; ਨ ਕਰਣੈ ਵਾਲਾ ਦੂਆ ॥੧॥ ਨਾ ਜਾਣਾ ਕਰਮ; ਕੇਵਡ ਤੇਰੀ ਦਾਤਿ ॥ ਕਰਮੁ ਧਰਮੁ; ਤੇਰੇ ਨਾਮ ਕੀ ਜਾਤਿ ॥੧॥ ਰਹਾਉ ॥ ਤੂ ਏਵਡੁ ਦਾਤਾ; ਦੇਵਣਹਾਰੁ ॥ ਤੋਟਿ ਨਾਹੀ; ਤੁਧੁ ਭਗਤਿ ਭੰਡਾਰ ॥ ਕੀਆ ਗਰਬੁ; ਨ ਆਵੈ ਰਾਸਿ ॥ ਜੀਉ ਪਿੰਡੁ; ਸਭੁ ਤੇਰੈ ਪਾਸਿ ॥੨॥ ਤੂ ਮਾਰਿ ਜੀਵਾਲਹਿ; ਬਖਸਿ ਮਿਲਾਇ ॥ ਜਿਉ ਭਾਵੀ; ਤਿਉ ਨਾਮੁ ਜਪਾਇ ॥ ਤੂੰ ਦਾਨਾ ਬੀਨਾ; ਸਾਚਾ ਸਿਰਿ ਮੇਰੈ ॥ ਗੁਰਮਤਿ ਦੇਇ; ਭਰੋਸੈ ਤੇਰੈ ॥੩॥ ਤਨ ਮਹਿ ਮੈਲੁ ਨਾਹੀ; ਮਨੁ ਰਾਤਾ ॥ ਗੁਰ ਬਚਨੀ; ਸਚੁ ਸਬਦਿ ਪਛਾਤਾ ॥ ਤੇਰਾ ਤਾਣੁ; ਨਾਮ ਕੀ ਵਡਿਆਈ ॥ ਨਾਨਕ; ਰਹਣਾ ਭਗਤਿ ਸਰਣਾਈ ॥੪॥੧੦॥ ਗਉੜੀ ਮਹਲਾ ੧ ॥ ਜਿਨਿ. ਅਕਥੁ ਕਹਾਇਆ; ਅਪਿਓ ਪੀਆਇਆ ॥ ਅਨ ਭੈ ਵਿਸਰੇ; ਨਾਮਿ ਸਮਾਇਆ ॥੧॥ ਕਿਆ ਡਰੀਐ; ਡਰੁ ਡਰਹਿ ਸਮਾਨਾ ॥ ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥ ਜਿਸੁ ਨਰ; ਰਾਮੁ ਰਿਦੈ ਹਰਿ ਰਾਸਿ ॥ ਸਹਜਿ ਸੁਭਾਇ ਮਿਲੇ ਸਾਬਾਸਿ ॥੨॥ ਜਾਹਿ ਸਵਾਰੈ ਸਾਝ ਬਿਆਲ ॥ ਇਤ ਉਤ ਮਨਮੁਖ; ਬਾਧੇ ਕਾਲ ॥੩॥ ਅਹਿਨਿਸਿ ਰਾਮੁ ਰਿਦੈ; ਸੇ ਪੂਰੇ ॥ ਨਾਨਕ. ਰਾਮ ਮਿਲੇ; ਭ੍ਰਮ ਦੂਰੇ ॥੪॥੧੧॥ ਗਉੜੀ ਮਹਲਾ ੧ ॥ ਜਨਮਿ ਮਰੈ; ਤ੍ਰੈ ਗੁਣ ਹਿਤਕਾਰੁ ॥ ਚਾਰੇ ਬੇਦ; ਕਥਹਿ ਆਕਾਰੁ ॥ ਤੀਨਿ ਅਵਸਥਾ ਕਹਹਿ ਵਖਿਆਨੁ ॥ ਤੁਰੀਆਵਸਥਾ; ਸਤਿਗੁਰ ਤੇ. ਹਰਿ ਜਾਨੁ ॥੧॥ ਰਾਮ ਭਗਤਿ; ਗੁਰ ਸੇਵਾ ਤਰਣਾ ॥ ਬਾਹੁੜਿ; ਜਨਮੁ ਨ ਹੋਇ ਹੈ ਮਰਣਾ ॥੧॥ ਰਹਾਉ ॥ ਚਾਰਿ ਪਦਾਰਥ; ਕਹੈ ਸਭੁ ਕੋਈ ॥ ਸਿੰਮ੍ਰਿਤਿ ਸਾਸਤ; ਪੰਡਿਤ ਮੁਖਿ ਸੋਈ ॥ ਬਿਨੁ ਗੁਰ; ਅਰਥੁ ਬੀਚਾਰੁ. ਨ ਪਾਇਆ ॥ ਮੁਕਤਿ ਪਦਾਰਥੁ; ਭਗਤਿ ਹਰਿ ਪਾਇਆ ॥੨॥ ਜਾ ਕੈ ਹਿਰਦੈ; ਵਸਿਆ ਹਰਿ ਸੋਈ ॥ ਗੁਰਮੁਖਿ ਭਗਤਿ; ਪਰਾਪਤਿ ਹੋਈ ॥ ਹਰਿ ਕੀ ਭਗਤਿ; ਮੁਕਤਿ ਆਨੰਦੁ ॥ ਗੁਰਮਤਿ ਪਾਏ; ਪਰਮਾਨੰਦੁ ॥੩॥ ਜਿਨਿ ਪਾਇਆ; ਗੁਰਿ ਦੇਖਿ ਦਿਖਾਇਆ ॥ ਆਸਾ ਮਾਹਿ; ਨਿਰਾਸੁ ਬੁਝਾਇਆ ॥ ਦੀਨਾ ਨਾਥੁ; ਸਰਬ ਸੁਖਦਾਤਾ ॥ ਨਾਨਕ; ਹਰਿ ਚਰਣੀ ਮਨੁ ਰਾਤਾ ॥੪॥੧੨॥ ਗਉੜੀ ਚੇਤੀ ਮਹਲਾ ੧ ॥ ਅੰਮ੍ਰਿਤ ਕਾਇਆ ਰਹੈ ਸੁਖਾਲੀ; ਬਾਜੀ ਇਹੁ ਸੰਸਾਰੋ ॥ ਲਬੁ ਲੋਭੁ ਮੁਚੁ ਕੂੜੁ ਕਮਾਵਹਿ; ਬਹੁਤੁ ਉਠਾਵਹਿ ਭਾਰੋ ॥ ਤੂੰ ਕਾਇਆ. ਮੈ ਰੁਲਦੀ ਦੇਖੀ; ਜਿਉ ਧਰ ਉਪਰਿ ਛਾਰੋ ॥੧॥ ਸੁਣਿ ਸੁਣਿ ਸਿਖ ਹਮਾਰੀ ॥ ਸੁਕ੍ਰਿਤੁ ਕੀਤਾ. ਰਹਸੀ ਮੇਰੇ ਜੀਅੜੇ; ਬਹੁੜਿ. ਨ ਆਵੈ ਵਾਰੀ ॥੧॥ ਰਹਾਉ ॥
Источники и права