couponatlas.

Гуру Грантх Сахиб (гурмукхи): Анг 170

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਰਿ ਕਾ ਨਾਮੁ. ਅੰਮ੍ਰਿਤ ਰਸੁ ਚਾਖਿਆ; ਮਿਲਿ ਸਤਿਗੁਰ. ਮੀਠ ਰਸ ਗਾਨੇ ॥੨॥ ਜਿਨ ਕਉ ਗੁਰੁ ਸਤਿਗੁਰੁ ਨਹੀ ਭੇਟਿਆ; ਤੇ ਸਾਕਤ ਮੂੜ ਦਿਵਾਨੇ ॥ ਤਿਨ ਕੇ ਕਰਮਹੀਨ. ਧੁਰਿ ਪਾਏ; ਦੇਖਿ ਦੀਪਕੁ. ਮੋਹਿ ਪਚਾਨੇ ॥੩॥ ਜਿਨ ਕਉ ਤੁਮ ਦਇਆ ਕਰਿ ਮੇਲਹੁ; ਤੇ ਹਰਿ ਹਰਿ ਸੇਵ ਲਗਾਨੇ ॥ ਜਨ ਨਾਨਕ. ਹਰਿ ਹਰਿ ਹਰਿ ਜਪਿ ਪ੍ਰਗਟੇ; ਮਤਿ ਗੁਰਮਤਿ ਨਾਮਿ ਸਮਾਨੇ ॥੪॥੪॥੧੮॥੫੬॥ ਗਉੜੀ ਪੂਰਬੀ ਮਹਲਾ ੪ ॥ ਮੇਰੇ ਮਨ. ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ; ਕਹੁ ਕਿਥੈ. ਹਰਿ ਪਹੁ ਨਸੀਐ ॥ ਹਰਿ ਆਪੇ ਬਖਸਿ ਲਏ ਪ੍ਰਭੁ ਸਾਚਾ; ਹਰਿ ਆਪਿ ਛਡਾਏ ਛੁਟੀਐ ॥੧॥ ਮੇਰੇ ਮਨ. ਜਪਿ ਹਰਿ ਹਰਿ; ਹਰਿ ਮਨਿ ਜਪੀਐ ॥ ਸਤਿਗੁਰ ਕੀ ਸਰਣਾਈ. ਭਜਿ ਪਉ. ਮੇਰੇ ਮਨਾ; ਗੁਰ ਸਤਿਗੁਰ ਪੀਛੈ. ਛੁਟੀਐ ॥੧॥ ਰਹਾਉ ॥ ਮੇਰੇ ਮਨ. ਸੇਵਹੁ ਸੋ ਪ੍ਰਭ ਸ੍ਰਬ ਸੁਖਦਾਤਾ; ਜਿਤੁ ਸੇਵਿਐ. ਨਿਜ ਘਰਿ ਵਸੀਐ ॥ ਗੁਰਮੁਖਿ ਜਾਇ ਲਹਹੁ ਘਰੁ ਅਪਨਾ; ਘਸਿ ਚੰਦਨੁ ਹਰਿ ਜਸੁ ਘਸੀਐ ॥੨॥ ਮੇਰੇ ਮਨ. ਹਰਿ ਹਰਿ ਹਰਿ ਹਰਿ, ਹਰਿ ਜਸੁ ਊਤਮੁ; ਲੈ ਲਾਹਾ ਹਰਿ. ਮਨਿ ਹਸੀਐ ॥ ਹਰਿ ਹਰਿ ਆਪਿ ਦਇਆ ਕਰਿ ਦੇਵੈ; ਤਾ. ਅੰਮ੍ਰਿਤੁ ਹਰਿ ਰਸੁ ਚਖੀਐ ॥੩॥ ਮੇਰੇ ਮਨ. ਨਾਮ ਬਿਨਾ ਜੋ ਦੂਜੈ ਲਾਗੇ; ਤੇ ਸਾਕਤ ਨਰ. ਜਮਿ ਘੁਟੀਐ ॥ ਤੇ ਸਾਕਤ ਚੋਰ. ਜਿਨਾ ਨਾਮੁ ਵਿਸਾਰਿਆ; ਮਨ ਤਿਨ ਕੈ ਨਿਕਟਿ. ਨ ਭਿਟੀਐ ॥੪॥ ਮੇਰੇ ਮਨ ਸੇਵਹੁ. ਅਲਖ ਨਿਰੰਜਨ ਨਰਹਰਿ; ਜਿਤੁ ਸੇਵਿਐ ਲੇਖਾ ਛੁਟੀਐ ॥ ਜਨ ਨਾਨਕ. ਹਰਿ ਪ੍ਰਭਿ ਪੂਰੇ ਕੀਏ; ਖਿਨੁ ਮਾਸਾ ਤੋਲੁ. ਨ ਘਟੀਐ ॥੫॥੫॥੧੯॥੫੭॥ ਗਉੜੀ ਪੂਰਬੀ ਮਹਲਾ ੪ ॥ ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ; ਮੇਰਾ ਜੀਉ ਪਿੰਡੁ ਸਭ ਤੇਰੀ ॥ ਦਇਆ ਕਰਹੁ. ਹਰਿ ਦਰਸੁ ਦਿਖਾਵਹੁ; ਮੇਰੈ ਮਨਿ ਤਨਿ ਲੋਚ ਘਣੇਰੀ ॥੧॥ ਰਾਮ. ਮੇਰੈ ਮਨਿ ਤਨਿ ਲੋਚ; ਮਿਲਣ ਹਰਿ ਕੇਰੀ ॥ ਗੁਰ ਕ੍ਰਿਪਾਲਿ. ਕ੍ਰਿਪਾ ਕਿੰਚਤ ਗੁਰਿ ਕੀਨੀ; ਹਰਿ ਮਿਲਿਆ ਆਇ ਪ੍ਰਭੁ ਮੇਰੀ ॥੧॥ ਰਹਾਉ ॥ ਜੋ ਹਮਰੈ ਮਨ ਚਿਤਿ ਹੈ ਸੁਆਮੀ; ਸਾ ਬਿਧਿ. ਤੁਮ ਹਰਿ ਜਾਨਹੁ ਮੇਰੀ ॥ ਅਨਦਿਨੁ ਨਾਮੁ ਜਪੀ ਸੁਖੁ ਪਾਈ; ਨਿਤ ਜੀਵਾ ਆਸ ਹਰਿ ਤੇਰੀ ॥੨॥ ਗੁਰਿ ਸਤਿਗੁਰਿ ਦਾਤੈ. ਪੰਥੁ ਬਤਾਇਆ; ਹਰਿ ਮਿਲਿਆ ਆਇ ਪ੍ਰਭੁ ਮੇਰੀ ॥ ਅਨਦਿਨੁ ਅਨਦੁ ਭਇਆ ਵਡਭਾਗੀ; ਸਭ ਆਸ ਪੁਜੀ. ਜਨ ਕੇਰੀ ॥੩॥ ਜਗੰਨਾਥ ਜਗਦੀਸੁਰ ਕਰਤੇ; ਸਭ ਵਸਗਤਿ ਹੈ ਹਰਿ ਕੇਰੀ ॥ ਜਨ ਨਾਨਕ ਸਰਣਾਗਤਿ ਆਏ; ਹਰਿ ਰਾਖਹੁ ਪੈਜ ਜਨ ਕੇਰੀ ॥੪॥੬॥੨੦॥੫੮॥ ਗਉੜੀ ਪੂਰਬੀ ਮਹਲਾ ੪ ॥ ਇਹੁ ਮਨੂਆ. ਖਿਨੁ ਨ ਟਿਕੈ. ਬਹੁ ਰੰਗੀ; ਦਹ ਦਹ ਦਿਸਿ ਚਲਿ ਚਲਿ ਹਾਢੇ ॥
Источники и права