couponatlas.

Гуру Грантх Сахиб (гурмукхи): Анг 179

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮਨ ਮੇਰੇ ਗਹੁ; ਹਰਿ ਨਾਮ ਕਾ ਓਲਾ ॥ ਤੁਝੈ. ਨ ਲਾਗੈ; ਤਾਤਾ ਝੋਲਾ ॥੧॥ ਰਹਾਉ ॥ ਜਿਉ ਬੋਹਿਥੁ; ਭੈ ਸਾਗਰ ਮਾਹਿ ॥ ਅੰਧਕਾਰ; ਦੀਪਕ ਦੀਪਾਹਿ ॥ ਅਗਨਿ ਸੀਤ ਕਾ; ਲਾਹਸਿ ਦੂਖ ॥ ਨਾਮੁ ਜਪਤ; ਮਨਿ ਹੋਵਤ ਸੂਖ ॥੨॥ ਉਤਰਿ ਜਾਇ; ਤੇਰੇ ਮਨ ਕੀ ਪਿਆਸ ॥ ਪੂਰਨ ਹੋਵੈ; ਸਗਲੀ ਆਸ ॥ ਡੋਲੈ ਨਾਹੀ; ਤੁਮਰਾ ਚੀਤੁ ॥ ਅੰਮ੍ਰਿਤ ਨਾਮੁ; ਜਪਿ ਗੁਰਮੁਖਿ ਮੀਤ ॥੩॥ ਨਾਮੁ ਅਉਖਧੁ; ਸੋਈ ਜਨੁ ਪਾਵੈ ॥ ਕਰਿ ਕਿਰਪਾ; ਜਿਸੁ ਆਪਿ ਦਿਵਾਵੈ ॥ ਹਰਿ ਹਰਿ ਨਾਮੁ; ਜਾ ਕੈ ਹਿਰਦੈ ਵਸੈ ॥ ਦੂਖੁ ਦਰਦੁ ਤਿਹ; ਨਾਨਕ. ਨਸੈ ॥੪॥੧੦॥੭੯॥ ਗਉੜੀ ਗੁਆਰੇਰੀ ਮਹਲਾ ੫ ॥ ਬਹੁਤੁ ਦਰਬੁ ਕਰਿ; ਮਨੁ ਨ ਅਘਾਨਾ ॥ ਅਨਿਕ ਰੂਪ ਦੇਖਿ; ਨਹ ਪਤੀਆਨਾ ॥ ਪੁਤ੍ਰ ਕਲਤ੍ਰ ਉਰਝਿਓ; ਜਾਨਿ ਮੇਰੀ ॥ ਓਹ ਬਿਨਸੈ; ਓਇ ਭਸਮੈ ਢੇਰੀ ॥੧॥ ਬਿਨੁ ਹਰਿ ਭਜਨ; ਦੇਖਉ ਬਿਲਲਾਤੇ ॥ ਧ੍ਰਿਗੁ ਤਨੁ. ਧ੍ਰਿਗੁ ਧਨੁ; ਮਾਇਆ ਸੰਗਿ ਰਾਤੇ ॥੧॥ ਰਹਾਉ ॥ ਜਿਉ ਬਿਗਾਰੀ ਕੈ ਸਿਰਿ; ਦੀਜਹਿ ਦਾਮ ॥ ਓਇ ਖਸਮੈ ਕੈ ਗ੍ਰਿਹਿ; ਉਨ ਦੂਖ ਸਹਾਮ ॥ ਜਿਉ ਸੁਪਨੈ; ਹੋਇ ਬੈਸਤ ਰਾਜਾ ॥ ਨੇਤ੍ਰ ਪਸਾਰੈ; ਤਾ ਨਿਰਾਰਥ ਕਾਜਾ ॥੨॥ ਜਿਉ ਰਾਖਾ; ਖੇਤ ਊਪਰਿ ਪਰਾਏ ॥ ਖੇਤੁ ਖਸਮ ਕਾ; ਰਾਖਾ ਉਠਿ ਜਾਏ ॥ ਉਸੁ ਖੇਤ ਕਾਰਣਿ; ਰਾਖਾ ਕੜੈ ॥ ਤਿਸ ਕੈ ਪਾਲੈ; ਕਛੂ ਨ ਪੜੈ ॥੩॥ ਜਿਸ ਕਾ ਰਾਜੁ; ਤਿਸੈ ਕਾ ਸੁਪਨਾ ॥ ਜਿਨਿ ਮਾਇਆ ਦੀਨੀ; ਤਿਨਿ ਲਾਈ ਤ੍ਰਿਸਨਾ ॥ ਆਪਿ ਬਿਨਾਹੇ; ਆਪਿ ਕਰੇ ਰਾਸਿ ॥ ਨਾਨਕ; ਪ੍ਰਭ ਆਗੈ ਅਰਦਾਸਿ ॥੪॥੧੧॥੮੦॥ ਗਉੜੀ ਗੁਆਰੇਰੀ ਮਹਲਾ ੫ ॥ ਬਹੁ ਰੰਗ ਮਾਇਆ; ਬਹੁ ਬਿਧਿ ਪੇਖੀ ॥ ਕਲਮ ਕਾਗਦ; ਸਿਆਨਪ ਲੇਖੀ ॥ ਮਹਰ ਮਲੂਕ ਹੋਇ ਦੇਖਿਆ ਖਾਨ ॥ ਤਾ ਤੇ; ਨਾਹੀ ਮਨੁ ਤ੍ਰਿਪਤਾਨ ॥੧॥ ਸੋ ਸੁਖੁ ਮੋ ਕਉ; ਸੰਤ ਬਤਾਵਹੁ ॥ ਤ੍ਰਿਸਨਾ ਬੂਝੈ; ਮਨੁ ਤ੍ਰਿਪਤਾਵਹੁ ॥੧॥ ਰਹਾਉ ॥ ਅਸੁ ਪਵਨ; ਹਸਤਿ ਅਸਵਾਰੀ ॥ ਚੋਆ ਚੰਦਨੁ; ਸੇਜ ਸੁੰਦਰਿ ਨਾਰੀ ॥ ਨਟ ਨਾਟਿਕ; ਆਖਾਰੇ ਗਾਇਆ ॥ ਤਾ ਮਹਿ; ਮਨਿ ਸੰਤੋਖੁ ਨ ਪਾਇਆ ॥੨॥ ਤਖਤੁ ਸਭਾ; ਮੰਡਨ ਦੋਲੀਚੇ ॥ ਸਗਲ ਮੇਵੇ; ਸੁੰਦਰ ਬਾਗੀਚੇ ॥ ਆਖੇੜ ਬਿਰਤਿ; ਰਾਜਨ ਕੀ ਲੀਲਾ ॥ ਮਨੁ ਨ ਸੁਹੇਲਾ; ਪਰਪੰਚੁ ਹੀਲਾ ॥੩॥ ਕਰਿ ਕਿਰਪਾ; ਸੰਤਨ ਸਚੁ ਕਹਿਆ ॥ ਸਰਬ ਸੂਖ; ਇਹੁ ਆਨੰਦੁ ਲਹਿਆ ॥ ਸਾਧਸੰਗਿ; ਹਰਿ ਕੀਰਤਨੁ ਗਾਈਐ ॥ ਕਹੁ ਨਾਨਕ; ਵਡਭਾਗੀ ਪਾਈਐ ॥੪॥ ਜਾ ਕੈ ਹਰਿ ਧਨੁ; ਸੋਈ ਸੁਹੇਲਾ ॥ ਪ੍ਰਭ ਕਿਰਪਾ ਤੇ; ਸਾਧਸੰਗਿ ਮੇਲਾ ॥੧॥ ਰਹਾਉ ਦੂਜਾ ॥੧੨॥੮੧॥ ਗਉੜੀ ਗੁਆਰੇਰੀ ਮਹਲਾ ੫ ॥
Источники и права