couponatlas.

Гуру Грантх Сахиб (гурмукхи): Анг 185

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਰਿ ਹਰਿ ਨਾਮੁ; ਜੀਅ ਪ੍ਰਾਨ ਅਧਾਰੁ ॥ ਸਾਚਾ ਧਨੁ; ਪਾਇਓ ਹਰਿ ਰੰਗਿ ॥ ਦੁਤਰੁ ਤਰੇ; ਸਾਧ ਕੈ ਸੰਗਿ ॥੩॥ ਸੁਖਿ ਬੈਸਹੁ; ਸੰਤ ਸਜਨ ਪਰਵਾਰੁ ॥ ਹਰਿ ਧਨੁ ਖਟਿਓ; ਜਾ ਕਾ. ਨਾਹਿ ਸੁਮਾਰੁ ॥ ਜਿਸਹਿ ਪਰਾਪਤਿ; ਤਿਸੁ ਗੁਰੁ ਦੇਇ ॥ ਨਾਨਕ; ਬਿਰਥਾ ਕੋਇ. ਨ ਹੇਇ ॥੪॥੨੭॥੯੬॥ ਗਉੜੀ ਗੁਆਰੇਰੀ ਮਹਲਾ ੫ ॥ ਹਸਤ ਪੁਨੀਤ ਹੋਹਿ; ਤਤਕਾਲ ॥ ਬਿਨਸਿ ਜਾਹਿ; ਮਾਇਆ ਜੰਜਾਲ ॥ ਰਸਨਾ ਰਮਹੁ; ਰਾਮ ਗੁਣ ਨੀਤ ॥ ਸੁਖੁ ਪਾਵਹੁ; ਮੇਰੇ ਭਾਈ ਮੀਤ ॥੧॥ ਲਿਖੁ ਲੇਖਣਿ; ਕਾਗਦਿ ਮਸਵਾਣੀ ॥ ਰਾਮ ਨਾਮ; ਹਰਿ ਅੰਮ੍ਰਿਤ ਬਾਣੀ ॥੧॥ ਰਹਾਉ ॥ ਇਹ ਕਾਰਜਿ; ਤੇਰੇ ਜਾਹਿ ਬਿਕਾਰ ॥ ਸਿਮਰਤ ਰਾਮ; ਨਾਹੀ ਜਮ ਮਾਰ ॥ ਧਰਮ ਰਾਇ ਕੇ ਦੂਤ; ਨ ਜੋਹੈ ॥ ਮਾਇਆ ਮਗਨ; ਨ ਕਛੂਐ ਮੋਹੈ ॥੨॥ ਉਧਰਹਿ ਆਪਿ; ਤਰੈ ਸੰਸਾਰੁ ॥ ਰਾਮ ਨਾਮ ਜਪਿ; ਏਕੰਕਾਰੁ ॥ ਆਪਿ ਕਮਾਉ; ਅਵਰਾ ਉਪਦੇਸ ॥ ਰਾਮ ਨਾਮ; ਹਿਰਦੈ ਪਰਵੇਸ ॥੩॥ ਜਾ ਕੈ ਮਾਥੈ; ਏਹੁ ਨਿਧਾਨੁ ॥ ਸੋਈ ਪੁਰਖੁ; ਜਪੈ ਭਗਵਾਨੁ ॥ ਆਠ ਪਹਰ; ਹਰਿ ਹਰਿ ਗੁਣ ਗਾਉ ॥ ਕਹੁ ਨਾਨਕ; ਹਉ ਤਿਸੁ ਬਲਿ ਜਾਉ ॥੪॥੨੮॥੯੭॥ ਰਾਗੁ ਗਉੜੀ ਗੁਆਰੇਰੀ ਮਹਲਾ ੫ ਚਉਪਦੇ ਦੁਪਦੇ ॥ ੴ ਸਤਿਗੁਰ ਪ੍ਰਸਾਦਿ ॥ ਜੋ ਪਰਾਇਓ; ਸੋਈ ਅਪਨਾ ॥ ਜੋ ਤਜਿ ਛੋਡਨ; ਤਿਸੁ ਸਿਉ ਮਨੁ ਰਚਨਾ ॥੧॥ ਕਹਹੁ; ਗੁਸਾਈ ਮਿਲੀਐ ਕੇਹ ॥ ਜੋ ਬਿਬਰਜਤ; ਤਿਸ ਸਿਉ ਨੇਹ ॥੧॥ ਰਹਾਉ ॥ ਝੂਠੁ ਬਾਤ; ਸਾ ਸਚੁ ਕਰਿ ਜਾਤੀ ॥ ਸਤਿ ਹੋਵਨੁ; ਮਨਿ ਲਗੈ ਨ. ਰਾਤੀ ॥੨॥ ਬਾਵੈ ਮਾਰਗੁ; ਟੇਢਾ ਚਲਨਾ ॥ ਸੀਧਾ ਛੋਡਿ; ਅਪੂਠਾ ਬੁਨਨਾ ॥੩॥ ਦੁਹਾ ਸਿਰਿਆ ਕਾ; ਖਸਮੁ ਪ੍ਰਭੁ ਸੋਈ ॥ ਜਿਸੁ ਮੇਲੇ ਨਾਨਕ; ਸੋ ਮੁਕਤਾ ਹੋਈ ॥੪॥੨੯॥੯੮॥ ਗਉੜੀ ਗੁਆਰੇਰੀ ਮਹਲਾ ੫ ॥ ਕਲਿਜੁਗ ਮਹਿ; ਮਿਲਿ ਆਏ ਸੰਜੋਗ ॥ ਜਿਚਰੁ ਆਗਿਆ; ਤਿਚਰੁ ਭੋਗਹਿ ਭੋਗ ॥੧॥ ਜਲੈ. ਨ ਪਾਈਐ; ਰਾਮ ਸਨੇਹੀ ॥ ਕਿਰਤਿ ਸੰਜੋਗਿ; ਸਤੀ ਉਠਿ ਹੋਈ ॥੧॥ ਰਹਾਉ ॥ ਦੇਖਾ ਦੇਖੀ; ਮਨਹਠਿ ਜਲਿ ਜਾਈਐ ॥ ਪ੍ਰਿਅ. ਸੰਗੁ ਨ ਪਾਵੈ; ਬਹੁ ਜੋਨਿ ਭਵਾਈਐ ॥੨॥ ਸੀਲ ਸੰਜਮਿ; ਪ੍ਰਿਅ ਆਗਿਆ ਮਾਨੈ ॥ ਤਿਸੁ ਨਾਰੀ ਕਉ; ਦੁਖੁ ਨ ਜਮਾਨੈ ॥੩॥ ਕਹੁ ਨਾਨਕ; ਜਿਨਿ. ਪ੍ਰਿਉ ਪਰਮੇਸਰੁ ਕਰਿ ਜਾਨਿਆ ॥ ਧੰਨੁ ਸਤੀ; ਦਰਗਹ ਪਰਵਾਨਿਆ ॥੪॥੩੦॥੯੯॥ ਗਉੜੀ ਗੁਆਰੇਰੀ ਮਹਲਾ ੫ ॥ ਹਮ ਧਨਵੰਤ ਭਾਗਠ; ਸਚ ਨਾਇ ॥ ਹਰਿ ਗੁਣ ਗਾਵਹ; ਸਹਜਿ ਸੁਭਾਇ ॥੧॥ ਰਹਾਉ ॥
Источники и права