couponatlas.

Гуру Грантх Сахиб (гурмукхи): Анг 188

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮਾਨੁ ਮਹਤੁ; ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥ ਗਉੜੀ ਮਹਲਾ ੫ ॥ ਜਾ ਕਉ. ਤੁਮ ਭਏ; ਸਮਰਥ ਅੰਗਾ ॥ ਤਾ ਕਉ; ਕਛੁ ਨਾਹੀ ਕਾਲੰਗਾ ॥੧॥ ਮਾਧਉ; ਜਾ ਕਉ ਹੈ ਆਸ ਤੁਮਾਰੀ ॥ ਤਾ ਕਉ; ਕਛੁ ਨਾਹੀ ਸੰਸਾਰੀ ॥੧॥ ਰਹਾਉ ॥ ਜਾ ਕੈ ਹਿਰਦੈ; ਠਾਕੁਰੁ ਹੋਇ ॥ ਤਾ ਕਉ; ਸਹਸਾ ਨਾਹੀ ਕੋਇ ॥੨॥ ਜਾ ਕਉ; ਤੁਮ ਦੀਨੀ ਪ੍ਰਭ ਧੀਰ ॥ ਤਾ ਕੈ; ਨਿਕਟਿ ਨ ਆਵੈ ਪੀਰ ॥੩॥ ਕਹੁ ਨਾਨਕ; ਮੈ. ਸੋ ਗੁਰੁ ਪਾਇਆ ॥ ਪਾਰਬ੍ਰਹਮ ਪੂਰਨ ਦੇਖਾਇਆ ॥੪॥੪੧॥੧੧੦॥ ਗਉੜੀ ਮਹਲਾ ੫ ॥ ਦੁਲਭ ਦੇਹ; ਪਾਈ ਵਡਭਾਗੀ ॥ ਨਾਮੁ ਨ ਜਪਹਿ; ਤੇ ਆਤਮ ਘਾਤੀ ॥੧॥ ਮਰਿ ਨ ਜਾਹੀ; ਜਿਨਾ ਬਿਸਰਤ ਰਾਮ ॥ ਨਾਮ ਬਿਹੂਨ; ਜੀਵਨ ਕਉਨ ਕਾਮ ॥੧॥ ਰਹਾਉ ॥ ਖਾਤ ਪੀਤ ਖੇਲਤ; ਹਸਤ ਬਿਸਥਾਰ ॥ ਕਵਨ ਅਰਥ; ਮਿਰਤਕ ਸੀਗਾਰ ॥੨॥ ਜੋ ਨ ਸੁਨਹਿ; ਜਸੁ ਪਰਮਾਨੰਦਾ ॥ ਪਸੁ ਪੰਖੀ; ਤ੍ਰਿਗਦ ਜੋਨਿ ਤੇ ਮੰਦਾ ॥੩॥ ਕਹੁ ਨਾਨਕ; ਗੁਰਿ ਮੰਤ੍ਰੁ ਦ੍ਰਿੜਾਇਆ ॥ ਕੇਵਲ ਨਾਮੁ; ਰਿਦ ਮਾਹਿ ਸਮਾਇਆ ॥੪॥੪੨॥੧੧੧॥ ਗਉੜੀ ਮਹਲਾ ੫ ॥ ਕਾ ਕੀ ਮਾਈ; ਕਾ ਕੋ ਬਾਪ ॥ ਨਾਮ ਧਾਰੀਕ; ਝੂਠੇ ਸਭਿ ਸਾਕ ॥੧॥ ਕਾਹੇ ਕਉ; ਮੂਰਖ ਭਖਲਾਇਆ ॥ ਮਿਲਿ ਸੰਜੋਗਿ; ਹੁਕਮਿ ਤੂੰ ਆਇਆ ॥੧॥ ਰਹਾਉ ॥ ਏਕਾ ਮਾਟੀ; ਏਕਾ ਜੋਤਿ ॥ ਏਕੋ ਪਵਨੁ; ਕਹਾ ਕਉਨੁ ਰੋਤਿ ॥੨॥ ਮੇਰਾ ਮੇਰਾ ਕਰਿ; ਬਿਲਲਾਹੀ ॥ ਮਰਣਹਾਰੁ; ਇਹੁ ਜੀਅਰਾ ਨਾਹੀ ॥੩॥ ਕਹੁ ਨਾਨਕ; ਗੁਰਿ ਖੋਲੇ ਕਪਾਟ ॥ ਮੁਕਤੁ ਭਏ; ਬਿਨਸੇ ਭ੍ਰਮ ਥਾਟ ॥੪॥੪੩॥੧੧੨॥ ਗਉੜੀ ਮਹਲਾ ੫ ॥ ਵਡੇ ਵਡੇ; ਜੋ ਦੀਸਹਿ ਲੋਗ ॥ ਤਿਨ ਕਉ ਬਿਆਪੈ; ਚਿੰਤਾ ਰੋਗ ॥੧॥ ਕਉਨ ਵਡਾ; ਮਾਇਆ ਵਡਿਆਈ ॥ ਸੋ ਵਡਾ; ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥ ਭੂਮੀਆ; ਭੂਮਿ ਊਪਰਿ. ਨਿਤ ਲੁਝੈ ॥ ਛੋਡਿ ਚਲੈ; ਤ੍ਰਿਸਨਾ ਨਹੀ ਬੁਝੈ ॥੨॥ ਕਹੁ ਨਾਨਕ; ਇਹੁ ਤਤੁ ਬੀਚਾਰਾ ॥ ਬਿਨੁ ਹਰਿ ਭਜਨ; ਨਾਹੀ ਛੁਟਕਾਰਾ ॥੩॥੪੪॥੧੧੩॥ ਗਉੜੀ ਮਹਲਾ ੫ ॥ ਪੂਰਾ ਮਾਰਗੁ; ਪੂਰਾ ਇਸਨਾਨੁ ॥ ਸਭੁ ਕਿਛੁ ਪੂਰਾ; ਹਿਰਦੈ ਨਾਮੁ ॥੧॥ ਪੂਰੀ ਰਹੀ; ਜਾ ਪੂਰੈ ਰਾਖੀ ॥ ਪਾਰਬ੍ਰਹਮ ਕੀ ਸਰਣਿ; ਜਨ ਤਾਕੀ ॥੧॥ ਰਹਾਉ ॥ ਪੂਰਾ ਸੁਖੁ; ਪੂਰਾ ਸੰਤੋਖੁ ॥ ਪੂਰਾ ਤਪੁ; ਪੂਰਨ ਰਾਜੁ ਜੋਗੁ ॥੨॥ ਹਰਿ ਕੈ ਮਾਰਗਿ; ਪਤਿਤ. ਪੁਨੀਤ ॥ ਪੂਰੀ ਸੋਭਾ; ਪੂਰਾ ਲੋਕੀਕ ॥੩॥ ਕਰਣਹਾਰੁ; ਸਦ ਵਸੈ ਹਦੂਰਾ ॥ ਕਹੁ ਨਾਨਕ; ਮੇਰਾ ਸਤਿਗੁਰੁ ਪੂਰਾ ॥੪॥੪੫॥੧੧੪॥ ਗਉੜੀ ਮਹਲਾ ੫ ॥ ਸੰਤ ਕੀ ਧੂਰਿ; ਮਿਟੇ ਅਘ ਕੋਟ ॥
Источники и права