couponatlas.

Гуру Грантх Сахиб (гурмукхи): Анг 190

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਚਰਨ ਠਾਕੁਰ ਕੈ ਮਾਰਗਿ; ਧਾਵਉ ॥੧॥ ਭਲੋ ਸਮੋ; ਸਿਮਰਨ ਕੀ ਬਰੀਆ ॥ ਸਿਮਰਤ ਨਾਮੁ; ਭੈ ਪਾਰਿ ਉਤਰੀਆ ॥੧॥ ਰਹਾਉ ॥ ਨੇਤ੍ਰ; ਸੰਤਨ ਕਾ ਦਰਸਨੁ ਪੇਖੁ ॥ ਪ੍ਰਭ ਅਵਿਨਾਸੀ; ਮਨ ਮਹਿ ਲੇਖੁ ॥੨॥ ਸੁਣਿ ਕੀਰਤਨੁ; ਸਾਧ ਪਹਿ ਜਾਇ ॥ ਜਨਮ ਮਰਣ ਕੀ; ਤ੍ਰਾਸ ਮਿਟਾਇ ॥੩॥ ਚਰਣ ਕਮਲ ਠਾਕੁਰ; ਉਰਿ ਧਾਰਿ ॥ ਦੁਲਭ ਦੇਹ; ਨਾਨਕ. ਨਿਸਤਾਰਿ ॥੪॥੫੧॥੧੨੦॥ ਗਉੜੀ ਮਹਲਾ ੫ ॥ ਜਾ ਕਉ ਅਪਨੀ; ਕਿਰਪਾ ਧਾਰੈ ॥ ਸੋ ਜਨੁ; ਰਸਨਾ ਨਾਮੁ ਉਚਾਰੈ ॥੧॥ ਹਰਿ ਬਿਸਰਤ; ਸਹਸਾ ਦੁਖੁ ਬਿਆਪੈ ॥ ਸਿਮਰਤ ਨਾਮੁ; ਭਰਮੁ ਭਉ ਭਾਗੈ ॥੧॥ ਰਹਾਉ ॥ ਹਰਿ ਕੀਰਤਨੁ ਸੁਣੈ; ਹਰਿ ਕੀਰਤਨੁ ਗਾਵੈ ॥ ਤਿਸੁ ਜਨ ਦੂਖੁ; ਨਿਕਟਿ ਨਹੀ ਆਵੈ ॥੨॥ ਹਰਿ ਕੀ ਟਹਲ ਕਰਤ; ਜਨੁ ਸੋਹੈ ॥ ਤਾ ਕਉ; ਮਾਇਆ ਅਗਨਿ. ਨ ਪੋਹੈ ॥੩॥ ਮਨਿ ਤਨਿ ਮੁਖਿ; ਹਰਿ ਨਾਮੁ ਦਇਆਲ ॥ ਨਾਨਕ; ਤਜੀਅਲੇ ਅਵਰਿ ਜੰਜਾਲ ॥੪॥੫੨॥੧੨੧॥ ਗਉੜੀ ਮਹਲਾ ੫ ॥ ਛਾਡਿ ਸਿਆਨਪ; ਬਹੁ ਚਤੁਰਾਈ ॥ ਗੁਰ ਪੂਰੇ ਕੀ; ਟੇਕ ਟਿਕਾਈ ॥੧॥ ਦੁਖ ਬਿਨਸੇ; ਸੁਖ ਹਰਿ ਗੁਣ ਗਾਇ ॥ ਗੁਰੁ ਪੂਰਾ ਭੇਟਿਆ; ਲਿਵ ਲਾਇ ॥੧॥ ਰਹਾਉ ॥ ਹਰਿ ਕਾ ਨਾਮੁ; ਦੀਓ ਗੁਰਿ ਮੰਤ੍ਰੁ ॥ ਮਿਟੇ ਵਿਸੂਰੇ; ਉਤਰੀ ਚਿੰਤ ॥੨॥ ਅਨਦ ਭਏ; ਗੁਰ ਮਿਲਤ ਕ੍ਰਿਪਾਲ ॥ ਕਰਿ ਕਿਰਪਾ; ਕਾਟੇ ਜਮ ਜਾਲ ॥੩॥ ਕਹੁ ਨਾਨਕ; ਗੁਰੁ ਪੂਰਾ ਪਾਇਆ ॥ ਤਾ ਤੇ ਬਹੁਰਿ; ਨ ਬਿਆਪੈ ਮਾਇਆ ॥੪॥੫੩॥੧੨੨॥ ਗਉੜੀ ਮਹਲਾ ੫ ॥ ਰਾਖਿ ਲੀਆ; ਗੁਰਿ ਪੂਰੈ ਆਪਿ ॥ ਮਨਮੁਖ ਕਉ; ਲਾਗੋ ਸੰਤਾਪੁ ॥੧॥ ਗੁਰੂ ਗੁਰੂ; ਜਪਿ ਮੀਤ ਹਮਾਰੇ ॥ ਮੁਖ ਊਜਲ; ਹੋਵਹਿ ਦਰਬਾਰੇ ॥੧॥ ਰਹਾਉ ॥ ਗੁਰ ਕੇ ਚਰਣ; ਹਿਰਦੈ ਵਸਾਇ ॥ ਦੁਖ ਦੁਸਮਨ; ਤੇਰੀ ਹਤੈ ਬਲਾਇ ॥੨॥ ਗੁਰ ਕਾ ਸਬਦੁ; ਤੇਰੈ ਸੰਗਿ ਸਹਾਈ ॥ ਦਇਆਲ ਭਏ; ਸਗਲੇ ਜੀਅ ਭਾਈ ॥੩॥ ਗੁਰਿ ਪੂਰੈ; ਜਬ ਕਿਰਪਾ ਕਰੀ ॥ ਭਨਤਿ ਨਾਨਕ; ਮੇਰੀ ਪੂਰੀ ਪਰੀ ॥੪॥੫੪॥੧੨੩॥ ਗਉੜੀ ਮਹਲਾ ੫ ॥ ਅਨਿਕ ਰਸਾ ਖਾਏ; ਜੈਸੇ ਢੋਰ ॥ ਮੋਹ ਕੀ ਜੇਵਰੀ; ਬਾਧਿਓ ਚੋਰ ॥੧॥ ਮਿਰਤਕ ਦੇਹ; ਸਾਧਸੰਗ ਬਿਹੂਨਾ ॥ ਆਵਤ ਜਾਤ; ਜੋਨੀ ਦੁਖ ਖੀਨਾ ॥੧॥ ਰਹਾਉ ॥ ਅਨਿਕ ਬਸਤ੍ਰ; ਸੁੰਦਰ ਪਹਿਰਾਇਆ ॥ ਜਿਉ ਡਰਨਾ; ਖੇਤ ਮਾਹਿ ਡਰਾਇਆ ॥੨॥ ਸਗਲ ਸਰੀਰ; ਆਵਤ ਸਭ ਕਾਮ ॥ ਨਿਹਫਲ ਮਾਨੁਖੁ; ਜਪੈ ਨਹੀ ਨਾਮ ॥੩॥ ਕਹੁ ਨਾਨਕ; ਜਾ ਕਉ ਭਏ ਦਇਆਲਾ ॥ ਸਾਧਸੰਗਿ ਮਿਲਿ; ਭਜਹਿ ਗੋੁਪਾਲਾ ॥੪॥੫੫॥੧੨੪॥ ਗਉੜੀ ਮਹਲਾ ੫ ॥
Источники и права