couponatlas.

Гуру Грантх Сахиб (гурмукхи): Анг 192

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗਉੜੀ ਮਹਲਾ ੫ ॥ ਗੁਰ ਕਾ ਸਬਦੁ; ਰਾਖੁ ਮਨ ਮਾਹਿ ॥ ਨਾਮੁ ਸਿਮਰਿ; ਚਿੰਤਾ ਸਭ ਜਾਹਿ ॥੧॥ ਬਿਨੁ ਭਗਵੰਤ; ਨਾਹੀ ਅਨ ਕੋਇ ॥ ਮਾਰੈ ਰਾਖੈ; ਏਕੋ ਸੋਇ ॥੧॥ ਰਹਾਉ ॥ ਗੁਰ ਕੇ ਚਰਣ; ਰਿਦੈ ਉਰਿ ਧਾਰਿ ॥ ਅਗਨਿ ਸਾਗਰੁ; ਜਪਿ ਉਤਰਹਿ ਪਾਰਿ ॥੨॥ ਗੁਰ ਮੂਰਤਿ ਸਿਉ; ਲਾਇ ਧਿਆਨੁ ॥ ਈਹਾ ਊਹਾ; ਪਾਵਹਿ ਮਾਨੁ ॥੩॥ ਸਗਲ ਤਿਆਗਿ; ਗੁਰ ਸਰਣੀ ਆਇਆ ॥ ਮਿਟੇ ਅੰਦੇਸੇ; ਨਾਨਕ. ਸੁਖੁ ਪਾਇਆ ॥੪॥੬੧॥੧੩੦॥ ਗਉੜੀ ਮਹਲਾ ੫ ॥ ਜਿਸੁ ਸਿਮਰਤ; ਦੂਖੁ ਸਭੁ ਜਾਇ ॥ ਨਾਮੁ ਰਤਨੁ; ਵਸੈ ਮਨਿ ਆਇ ॥੧॥ ਜਪਿ ਮਨ ਮੇਰੇ; ਗੋਵਿੰਦ ਕੀ ਬਾਣੀ ॥ ਸਾਧੂ ਜਨ; ਰਾਮੁ ਰਸਨ ਵਖਾਣੀ ॥੧॥ ਰਹਾਉ ॥ ਇਕਸੁ ਬਿਨੁ; ਨਾਹੀ ਦੂਜਾ ਕੋਇ ॥ ਜਾ ਕੀ ਦ੍ਰਿਸਟਿ; ਸਦਾ ਸੁਖੁ ਹੋਇ ॥੨॥ ਸਾਜਨੁ ਮੀਤੁ; ਸਖਾ ਕਰਿ ਏਕੁ ॥ ਹਰਿ ਹਰਿ ਅਖਰ; ਮਨ ਮਹਿ ਲੇਖੁ ॥੩॥ ਰਵਿ ਰਹਿਆ ਸਰਬਤ ਸੁਆਮੀ ॥ ਗੁਣ ਗਾਵੈ ਨਾਨਕੁ; ਅੰਤਰਜਾਮੀ ॥੪॥੬੨॥੧੩੧॥ ਗਉੜੀ ਮਹਲਾ ੫ ॥ ਭੈ ਮਹਿ ਰਚਿਓ; ਸਭੁ ਸੰਸਾਰਾ ॥ ਤਿਸੁ ਭਉ ਨਾਹੀ; ਜਿਸੁ ਨਾਮੁ ਅਧਾਰਾ ॥੧॥ ਭਉ ਨ ਵਿਆਪੈ; ਤੇਰੀ ਸਰਣਾ ॥ ਜੋ ਤੁਧੁ ਭਾਵੈ; ਸੋਈ ਕਰਣਾ ॥੧॥ ਰਹਾਉ ॥ ਸੋਗ ਹਰਖ ਮਹਿ; ਆਵਣ ਜਾਣਾ ॥ ਤਿਨਿ ਸੁਖੁ ਪਾਇਆ; ਜੋ ਪ੍ਰਭ ਭਾਣਾ ॥੨॥ ਅਗਨਿ ਸਾਗਰੁ; ਮਹਾ ਵਿਆਪੈ ਮਾਇਆ ॥ ਸੇ ਸੀਤਲ; ਜਿਨ ਸਤਿਗੁਰੁ ਪਾਇਆ ॥੩॥ ਰਾਖਿ ਲੇਇ ਪ੍ਰਭੁ ਰਾਖਨਹਾਰਾ ॥ ਕਹੁ ਨਾਨਕ; ਕਿਆ ਜੰਤ ਵਿਚਾਰਾ ॥੪॥੬੩॥੧੩੨॥ ਗਉੜੀ ਮਹਲਾ ੫ ॥ ਤੁਮਰੀ ਕ੍ਰਿਪਾ ਤੇ; ਜਪੀਐ ਨਾਉ ॥ ਤੁਮਰੀ ਕ੍ਰਿਪਾ ਤੇ; ਦਰਗਹ ਥਾਉ ॥੧॥ ਤੁਝ ਬਿਨੁ ਪਾਰਬ੍ਰਹਮ; ਨਹੀ ਕੋਇ ॥ ਤੁਮਰੀ ਕ੍ਰਿਪਾ ਤੇ; ਸਦਾ ਸੁਖੁ ਹੋਇ ॥੧॥ ਰਹਾਉ ॥ ਤੁਮ ਮਨਿ ਵਸੇ; ਤਉ. ਦੂਖੁ ਨ ਲਾਗੈ ॥ ਤੁਮਰੀ ਕ੍ਰਿਪਾ ਤੇ; ਭ੍ਰਮੁ ਭਉ ਭਾਗੈ ॥੨॥ ਪਾਰਬ੍ਰਹਮ; ਅਪਰੰਪਰ ਸੁਆਮੀ ॥ ਸਗਲ ਘਟਾ ਕੇ; ਅੰਤਰਜਾਮੀ ॥੩॥ ਕਰਉ ਅਰਦਾਸਿ; ਅਪਨੇ ਸਤਿਗੁਰ ਪਾਸਿ ॥ ਨਾਨਕ ਨਾਮੁ ਮਿਲੈ; ਸਚੁ ਰਾਸਿ ॥੪॥੬੪॥੧੩੩॥ ਗਉੜੀ ਮਹਲਾ ੫ ॥ ਕਣ ਬਿਨਾ; ਜੈਸੇ ਥੋਥਰ ਤੁਖਾ ॥ ਨਾਮ ਬਿਹੂਨ; ਸੂਨੇ ਸੇ ਮੁਖਾ ॥੧॥ ਹਰਿ ਹਰਿ ਨਾਮੁ; ਜਪਹੁ ਨਿਤ ਪ੍ਰਾਣੀ ॥ ਨਾਮ ਬਿਹੂਨ; ਧ੍ਰਿਗੁ ਦੇਹ ਬਿਗਾਨੀ ॥੧॥ ਰਹਾਉ ॥ ਨਾਮ ਬਿਨਾ; ਨਾਹੀ ਮੁਖਿ ਭਾਗੁ ॥ ਭਰਤ ਬਿਹੂਨ; ਕਹਾ ਸੋਹਾਗੁ ॥੨॥ ਨਾਮੁ ਬਿਸਾਰਿ; ਲਗੈ ਅਨ ਸੁਆਇ ॥ ਤਾ ਕੀ ਆਸ; ਨ ਪੂਜੈ ਕਾਇ ॥੩॥ ਕਰਿ ਕਿਰਪਾ; ਪ੍ਰਭ ਅਪਨੀ ਦਾਤਿ ॥ ਨਾਨਕ ਨਾਮੁ ਜਪੈ; ਦਿਨ ਰਾਤਿ ॥੪॥੬੫॥੧੩੪॥
Источники и права