couponatlas.

Гуру Грантх Сахиб (гурмукхи): Анг 195

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗਉੜੀ ਮਹਲਾ ੫ ॥ ਜਿਸ ਕਾ ਦੀਆ; ਪੈਨੈ ਖਾਇ ॥ ਤਿਸੁ ਸਿਉ; ਆਲਸੁ ਕਿਉ ਬਨੈ. ਮਾਇ ॥੧॥ ਖਸਮੁ ਬਿਸਾਰਿ; ਆਨ ਕੰਮਿ ਲਾਗਹਿ ॥ ਕਉਡੀ ਬਦਲੇ; ਰਤਨੁ ਤਿਆਗਹਿ ॥੧॥ ਰਹਾਉ ॥ ਪ੍ਰਭੂ ਤਿਆਗਿ; ਲਾਗਤ ਅਨ ਲੋਭਾ ॥ ਦਾਸਿ ਸਲਾਮੁ ਕਰਤ; ਕਤ ਸੋਭਾ ॥੨॥ ਅੰਮ੍ਰਿਤ ਰਸੁ; ਖਾਵਹਿ ਖਾਨ ਪਾਨ ॥ ਜਿਨਿ ਦੀਏ; ਤਿਸਹਿ. ਨ ਜਾਨਹਿ ਸੁਆਨ ॥੩॥ ਕਹੁ ਨਾਨਕ; ਹਮ ਲੂਣ ਹਰਾਮੀ ॥ ਬਖਸਿ ਲੇਹੁ; ਪ੍ਰਭ ਅੰਤਰਜਾਮੀ ॥੪॥੭੬॥੧੪੫॥ ਗਉੜੀ ਮਹਲਾ ੫ ॥ ਪ੍ਰਭ ਕੇ ਚਰਨ; ਮਨ ਮਾਹਿ ਧਿਆਨੁ ॥ ਸਗਲ ਤੀਰਥ; ਮਜਨ ਇਸਨਾਨੁ ॥੧॥ ਹਰਿ ਦਿਨੁ; ਹਰਿ ਸਿਮਰਨੁ ਮੇਰੇ ਭਾਈ ॥ ਕੋਟਿ ਜਨਮ ਕੀ; ਮਲੁ ਲਹਿ ਜਾਈ ॥੧॥ ਰਹਾਉ ॥ ਹਰਿ ਕੀ ਕਥਾ; ਰਿਦ ਮਾਹਿ ਬਸਾਈ ॥ ਮਨ ਬਾਂਛਤ; ਸਗਲੇ ਫਲ ਪਾਈ ॥੨॥ ਜੀਵਨ ਮਰਣੁ; ਜਨਮੁ ਪਰਵਾਨੁ ॥ ਜਾ ਕੈ ਰਿਦੈ; ਵਸੈ ਭਗਵਾਨੁ ॥੩॥ ਕਹੁ ਨਾਨਕ; ਸੇਈ ਜਨ ਪੂਰੇ ॥ ਜਿਨਾ ਪਰਾਪਤਿ; ਸਾਧੂ ਧੂਰੇ ॥੪॥੭੭॥੧੪੬॥ ਗਉੜੀ ਮਹਲਾ ੫ ॥ ਖਾਦਾ ਪੈਨਦਾ; ਮੂਕਰਿ ਪਾਇ ॥ ਤਿਸ ਨੋ ਜੋਹਹਿ; ਦੂਤ ਧਰਮ ਰਾਇ ॥੧॥ ਤਿਸੁ ਸਿਉ ਬੇਮੁਖੁ; ਜਿਨਿ ਜੀਉ ਪਿੰਡੁ ਦੀਨਾ ॥ ਕੋਟਿ ਜਨਮ; ਭਰਮਹਿ ਬਹੁ ਜੂਨਾ ॥੧॥ ਰਹਾਉ ॥ ਸਾਕਤ ਕੀ; ਐਸੀ ਹੈ ਰੀਤਿ ॥ ਜੋ ਕਿਛੁ ਕਰੈ; ਸਗਲ ਬਿਪਰੀਤਿ ॥੨॥ ਜੀਉ ਪ੍ਰਾਣ; ਜਿਨਿ ਮਨੁ ਤਨੁ ਧਾਰਿਆ ॥ ਸੋਈ ਠਾਕੁਰੁ; ਮਨਹੁ ਬਿਸਾਰਿਆ ॥੩॥ ਬਧੇ ਬਿਕਾਰ; ਲਿਖੇ ਬਹੁ ਕਾਗਰ ॥ ਨਾਨਕ. ਉਧਰੁ; ਕ੍ਰਿਪਾ ਸੁਖ ਸਾਗਰ ॥੪॥ ਪਾਰਬ੍ਰਹਮ; ਤੇਰੀ ਸਰਣਾਇ ॥ ਬੰਧਨ ਕਾਟਿ; ਤਰੈ ਹਰਿ ਨਾਇ ॥੧॥ ਰਹਾਉ ਦੂਜਾ ॥੭੮॥੧੪੭॥ ਗਉੜੀ ਮਹਲਾ ੫ ॥ ਅਪਨੇ ਲੋਭ ਕਉ; ਕੀਨੋ ਮੀਤੁ ॥ ਸਗਲ ਮਨੋਰਥ; ਮੁਕਤਿ ਪਦੁ ਦੀਤੁ ॥੧॥ ਐਸਾ ਮੀਤੁ; ਕਰਹੁ ਸਭੁ ਕੋਇ ॥ ਜਾ ਤੇ ਬਿਰਥਾ; ਕੋਇ ਨ ਹੋਇ ॥੧॥ ਰਹਾਉ ॥ ਅਪੁਨੈ ਸੁਆਇ; ਰਿਦੈ ਲੈ ਧਾਰਿਆ ॥ ਦੂਖ ਦਰਦ ਰੋਗ; ਸਗਲ ਬਿਦਾਰਿਆ ॥੨॥ ਰਸਨਾ ਗੀਧੀ; ਬੋਲਤ ਰਾਮ ॥ ਪੂਰਨ ਹੋਏ; ਸਗਲੇ ਕਾਮ ॥੩॥ ਅਨਿਕ ਬਾਰ; ਨਾਨਕ ਬਲਿਹਾਰਾ ॥ ਸਫਲ ਦਰਸਨੁ; ਗੋਬਿੰਦੁ ਹਮਾਰਾ ॥੪॥੭੯॥੧੪੮॥ ਗਉੜੀ ਮਹਲਾ ੫ ॥ ਕੋਟਿ ਬਿਘਨ ਹਿਰੇ; ਖਿਨ ਮਾਹਿ ॥ ਹਰਿ ਹਰਿ ਕਥਾ; ਸਾਧਸੰਗਿ ਸੁਨਾਹਿ ॥੧॥ ਪੀਵਤ ਰਾਮ ਰਸੁ; ਅੰਮ੍ਰਿਤ ਗੁਣ ਜਾਸੁ ॥ ਜਪਿ ਹਰਿ ਚਰਣ; ਮਿਟੀ ਖੁਧਿ ਤਾਸੁ ॥੧॥ ਰਹਾਉ ॥ ਸਰਬ ਕਲਿਆਣ; ਸੁਖ ਸਹਜ ਨਿਧਾਨ ॥ ਜਾ ਕੈ ਰਿਦੈ; ਵਸਹਿ ਭਗਵਾਨ ॥੨॥
Источники и права