couponatlas.

Гуру Грантх Сахиб (гурмукхи): Анг 206

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਰਿ ਕਰਿ ਹਾਰਿਓ. ਅਨਿਕ ਬਹੁ ਭਾਤੀ; ਛੋਡਹਿ ਕਤਹੂੰ ਨਾਹੀ ॥ ਏਕ ਬਾਤ ਸੁਨਿ. ਤਾਕੀ ਓਟਾ; ਸਾਧਸੰਗਿ ਮਿਟਿ ਜਾਹੀ ॥੨॥ ਕਰਿ ਕਿਰਪਾ ਸੰਤ ਮਿਲੇ ਮੋਹਿ; ਤਿਨ ਤੇ. ਧੀਰਜੁ ਪਾਇਆ ॥ ਸੰਤੀ. ਮੰਤੁ ਦੀਓ ਮੋਹਿ ਨਿਰਭਉ; ਗੁਰ ਕਾ ਸਬਦੁ ਕਮਾਇਆ ॥੩॥ ਜੀਤਿ ਲਏ ਓਇ ਮਹਾ ਬਿਖਾਦੀ; ਸਹਜ ਸੁਹੇਲੀ ਬਾਣੀ ॥ ਕਹੁ ਨਾਨਕ. ਮਨਿ ਭਇਆ ਪਰਗਾਸਾ; ਪਾਇਆ ਪਦੁ ਨਿਰਬਾਣੀ ॥੪॥੪॥੧੨੫॥ ਗਉੜੀ ਮਹਲਾ ੫ ॥ ਓਹੁ; ਅਬਿਨਾਸੀ ਰਾਇਆ ॥ ਨਿਰਭਉ ਸੰਗਿ ਤੁਮਾਰੈ ਬਸਤੇ; ਇਹੁ ਡਰਨੁ. ਕਹਾ ਤੇ ਆਇਆ ॥੧॥ ਰਹਾਉ ॥ ਏਕ ਮਹਲਿ. ਤੂੰ ਹੋਹਿ ਅਫਾਰੋ; ਏਕ ਮਹਲਿ ਨਿਮਾਨੋ ॥ ਏਕ ਮਹਲਿ. ਤੂੰ ਆਪੇ ਆਪੇ; ਏਕ ਮਹਲਿ ਗਰੀਬਾਨੋ ॥੧॥ ਏਕ ਮਹਲਿ. ਤੂੰ ਪੰਡਿਤੁ ਬਕਤਾ; ਏਕ ਮਹਲਿ ਖਲੁ ਹੋਤਾ ॥ ਏਕ ਮਹਲਿ. ਤੂੰ ਸਭੁ ਕਿਛੁ ਗ੍ਰਾਹਜੁ; ਏਕ ਮਹਲਿ. ਕਛੂ ਨ ਲੇਤਾ ॥੨॥ ਕਾਠ ਕੀ ਪੁਤਰੀ. ਕਹਾ ਕਰੈ ਬਪੁਰੀ; ਖਿਲਾਵਨਹਾਰੋ ਜਾਨੈ ॥ ਜੈਸਾ ਭੇਖੁ. ਕਰਾਵੈ ਬਾਜੀਗਰੁ; ਓਹੁ. ਤੈਸੋ ਹੀ ਸਾਜੁ ਆਨੈ ॥੩॥ ਅਨਿਕ ਕੋਠਰੀ. ਬਹੁਤੁ ਭਾਤਿ ਕਰੀਆ; ਆਪਿ ਹੋਆ ਰਖਵਾਰਾ ॥ ਜੈਸੇ ਮਹਲਿ ਰਾਖੈ. ਤੈਸੈ ਰਹਨਾ; ਕਿਆ ਇਹੁ ਕਰੈ ਬਿਚਾਰਾ ॥੪॥ ਜਿਨਿ ਕਿਛੁ ਕੀਆ. ਸੋਈ ਜਾਨੈ; ਜਿਨਿ ਇਹ ਸਭ ਬਿਧਿ ਸਾਜੀ ॥ ਕਹੁ ਨਾਨਕ. ਅਪਰੰਪਰ ਸੁਆਮੀ; ਕੀਮਤਿ ਅਪੁਨੇ ਕਾਜੀ ॥੫॥੫॥੧੨੬॥ ਗਉੜੀ₃ ਮਹਲਾ ੫ ॥ ਛੋਡਿ ਛੋਡਿ ਰੇ; ਬਿਖਿਆ ਕੇ ਰਸੂਆ ॥ ਉਰਝਿ ਰਹਿਓ. ਰੇ ਬਾਵਰ ਗਾਵਰ; ਜਿਉ ਕਿਰਖੈ. ਹਰਿਆਇਓ ਪਸੂਆ ॥੧॥ ਰਹਾਉ ॥ ਜੋ ਜਾਨਹਿ. ਤੂੰ ਅਪੁਨੇ ਕਾਜੈ; ਸੋ ਸੰਗਿ ਨ ਚਾਲੈ ਤੇਰੈ. ਤਸੂਆ ॥ ਨਾਗੋ ਆਇਓ. ਨਾਗ ਸਿਧਾਸੀ; ਫੇਰਿ ਫਿਰਿਓ. ਅਰੁ ਕਾਲਿ ਗਰਸੂਆ ॥੧॥ ਪੇਖਿ ਪੇਖਿ ਰੇ. ਕਸੁੰਭ ਕੀ ਲੀਲਾ; ਰਾਚਿ ਮਾਚਿ ਤਿਨਹੂੰ ਲਉ ਹਸੂਆ ॥ ਛੀਜਤ ਡੋਰਿ. ਦਿਨਸੁ ਅਰੁ ਰੈਨੀ; ਜੀਅ ਕੋ ਕਾਜੁ. ਨ ਕੀਨੋ ਕਛੂਆ ॥੨॥ ਕਰਤ ਕਰਤ. ਇਵ ਹੀ ਬਿਰਧਾਨੋ; ਹਾਰਿਓ ਉਕਤੇ, ਤਨੁ ਖੀਨਸੂਆ ॥ ਜਿਉ ਮੋਹਿਓ. ਉਨਿ ਮੋਹਨੀ ਬਾਲਾ; ਉਸ ਤੇ. ਘਟੈ ਨਾਹੀ ਰੁਚ ਚਸੂਆ ॥੩॥ ਜਗੁ ਐਸਾ. ਮੋਹਿ ਗੁਰਹਿ ਦਿਖਾਇਓ; ਤਉ ਸਰਣਿ ਪਰਿਓ, ਤਜਿ ਗਰਬਸੂਆ ॥ ਮਾਰਗੁ ਪ੍ਰਭ ਕੋ. ਸੰਤਿ ਬਤਾਇਓ; ਦ੍ਰਿੜੀ ਨਾਨਕ ਦਾਸ. ਭਗਤਿ ਹਰਿ ਜਸੂਆ ॥੪॥੬॥੧੨੭॥ ਗਉੜੀ₄ ਮਹਲਾ ੫ ॥ ਤੁਝ ਬਿਨੁ; ਕਵਨੁ ਹਮਾਰਾ ॥ ਮੇਰੇ ਪ੍ਰੀਤਮ; ਪ੍ਰਾਨ ਅਧਾਰਾ ॥੧॥ ਰਹਾਉ ॥ ਅੰਤਰ ਕੀ ਬਿਧਿ. ਤੁਮ ਹੀ ਜਾਨੀ; ਤੁਮ ਹੀ ਸਜਨ ਸੁਹੇਲੇ ॥ ਸਰਬ ਸੁਖਾ ਮੈ ਤੁਝ ਤੇ ਪਾਏ; ਮੇਰੇ ਠਾਕੁਰ ਅਗਹ ਅਤੋਲੇ ॥੧॥
Источники и права