couponatlas.

Гуру Грантх Сахиб (гурмукхи): Анг 222

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਤਨਿ ਮਨਿ ਸੂਚੈ; ਸਾਚੁ ਸੁ ਚੀਤਿ ॥ ਨਾਨਕ. ਹਰਿ ਭਜੁ; ਨੀਤਾ ਨੀਤਿ ॥੮॥੨॥ ਗਉੜੀ ਗੁਆਰੇਰੀ ਮਹਲਾ ੧ ॥ ਨਾ ਮਨੁ ਮਰੈ; ਨ ਕਾਰਜੁ ਹੋਇ ॥ ਮਨੁ ਵਸਿ ਦੂਤਾ; ਦੁਰਮਤਿ ਦੋਇ ॥ ਮਨੁ ਮਾਨੈ; ਗੁਰ ਤੇ. ਇਕੁ ਹੋਇ ॥੧॥ ਨਿਰਗੁਣ ਰਾਮੁ; ਗੁਣਹ ਵਸਿ ਹੋਇ ॥ ਆਪੁ ਨਿਵਾਰਿ; ਬੀਚਾਰੇ ਸੋਇ ॥੧॥ ਰਹਾਉ ॥ ਮਨੁ ਭੂਲੋ; ਬਹੁ ਚਿਤੈ ਵਿਕਾਰੁ ॥ ਮਨੁ ਭੂਲੋ; ਸਿਰਿ ਆਵੈ ਭਾਰੁ ॥ ਮਨੁ ਮਾਨੈ; ਹਰਿ ਏਕੰਕਾਰੁ ॥੨॥ ਮਨੁ ਭੂਲੋ; ਮਾਇਆ ਘਰਿ ਜਾਇ ॥ ਕਾਮਿ ਬਿਰੂਧਉ; ਰਹੈ ਨ ਠਾਇ ॥ ਹਰਿ ਭਜੁ ਪ੍ਰਾਣੀ; ਰਸਨ ਰਸਾਇ ॥੩॥ ਗੈਵਰ ਹੈਵਰ; ਕੰਚਨ ਸੁਤ ਨਾਰੀ ॥ ਬਹੁ ਚਿੰਤਾ; ਪਿੜ ਚਾਲੈ ਹਾਰੀ ॥ ਜੂਐ ਖੇਲਣੁ; ਕਾਚੀ ਸਾਰੀ ॥੪॥ ਸੰਪਉ ਸੰਚੀ; ਭਏ ਵਿਕਾਰ ॥ ਹਰਖ ਸੋਕ; ਉਭੇ ਦਰਵਾਰਿ ॥ ਸੁਖੁ ਸਹਜੇ; ਜਪਿ ਰਿਦੈ ਮੁਰਾਰਿ ॥੫॥ ਨਦਰਿ ਕਰੇ; ਤਾ ਮੇਲਿ ਮਿਲਾਏ ॥ ਗੁਣ ਸੰਗ੍ਰਹਿ; ਅਉਗਣ ਸਬਦਿ ਜਲਾਏ ॥ ਗੁਰਮੁਖਿ; ਨਾਮੁ ਪਦਾਰਥੁ ਪਾਏ ॥੬॥ ਬਿਨੁ ਨਾਵੈ; ਸਭ ਦੂਖ ਨਿਵਾਸੁ ॥ ਮਨਮੁਖ ਮੂੜ; ਮਾਇਆ ਚਿਤ ਵਾਸੁ ॥ ਗੁਰਮੁਖਿ ਗਿਆਨੁ; ਧੁਰਿ ਕਰਮਿ ਲਿਖਿਆਸੁ ॥੭॥ ਮਨੁ ਚੰਚਲੁ; ਧਾਵਤੁ ਫੁਨਿ ਧਾਵੈ ॥ ਸਾਚੇ ਸੂਚੇ; ਮੈਲੁ ਨ ਭਾਵੈ ॥ ਨਾਨਕ; ਗੁਰਮੁਖਿ ਹਰਿ ਗੁਣ ਗਾਵੈ ॥੮॥੩॥ ਗਉੜੀ ਗੁਆਰੇਰੀ ਮਹਲਾ ੧ ॥ ਹਉਮੈ ਕਰਤਿਆ; ਨਹ ਸੁਖੁ ਹੋਇ ॥ ਮਨਮਤਿ ਝੂਠੀ; ਸਚਾ ਸੋਇ ॥ ਸਗਲ ਬਿਗੂਤੇ; ਭਾਵੈ ਦੋਇ ॥ ਸੋ ਕਮਾਵੈ; ਧੁਰਿ ਲਿਖਿਆ ਹੋਇ ॥੧॥ ਐਸਾ; ਜਗੁ ਦੇਖਿਆ ਜੂਆਰੀ ॥ ਸਭਿ ਸੁਖ ਮਾਗੈ; ਨਾਮੁ ਬਿਸਾਰੀ ॥੧॥ ਰਹਾਉ ॥ ਅਦਿਸਟੁ ਦਿਸੈ; ਤਾ ਕਹਿਆ ਜਾਇ ॥ ਬਿਨੁ ਦੇਖੇ; ਕਹਣਾ ਬਿਰਥਾ ਜਾਇ ॥ ਗੁਰਮੁਖਿ ਦੀਸੈ; ਸਹਜਿ ਸੁਭਾਇ ॥ ਸੇਵਾ ਸੁਰਤਿ; ਏਕ ਲਿਵ ਲਾਇ ॥੨॥ ਸੁਖੁ ਮਾਂਗਤ; ਦੁਖੁ ਆਗਲ ਹੋਇ ॥ ਸਗਲ ਵਿਕਾਰੀ; ਹਾਰੁ ਪਰੋਇ ॥ ਏਕ ਬਿਨਾ. ਝੂਠੇ; ਮੁਕਤਿ ਨ ਹੋਇ ॥ ਕਰਿ ਕਰਿ ਕਰਤਾ; ਦੇਖੈ ਸੋਇ ॥੩॥ ਤ੍ਰਿਸਨਾ ਅਗਨਿ; ਸਬਦਿ ਬੁਝਾਏ ॥ ਦੂਜਾ ਭਰਮੁ; ਸਹਜਿ ਸੁਭਾਏ ॥ ਗੁਰਮਤੀ; ਨਾਮੁ ਰਿਦੈ ਵਸਾਏ ॥ ਸਾਚੀ ਬਾਣੀ; ਹਰਿ ਗੁਣ ਗਾਏ ॥੪॥ ਤਨ ਮਹਿ. ਸਾਚੋ; ਗੁਰਮੁਖਿ ਭਾਉ ॥ ਨਾਮ ਬਿਨਾ; ਨਾਹੀ ਨਿਜ ਠਾਉ ॥ ਪ੍ਰੇਮ ਪਰਾਇਣ; ਪ੍ਰੀਤਮ ਰਾਉ ॥ ਨਦਰਿ ਕਰੇ; ਤਾ ਬੂਝੈ ਨਾਉ ॥੫॥ ਮਾਇਆ ਮੋਹੁ; ਸਰਬ ਜੰਜਾਲਾ ॥ ਮਨਮੁਖ ਕੁਚੀਲ; ਕੁਛਿਤ ਬਿਕਰਾਲਾ ॥ ਸਤਿਗੁਰੁ ਸੇਵੇ; ਚੂਕੈ ਜੰਜਾਲਾ ॥ ਅੰਮ੍ਰਿਤ ਨਾਮੁ; ਸਦਾ ਸੁਖੁ ਨਾਲਾ ॥੬॥ ਗੁਰਮੁਖਿ ਬੂਝੈ; ਏਕ ਲਿਵ ਲਾਏ ॥ ਨਿਜ ਘਰਿ ਵਾਸੈ; ਸਾਚਿ ਸਮਾਏ ॥ ਜੰਮਣੁ ਮਰਣਾ; ਠਾਕਿ ਰਹਾਏ ॥ ਪੂਰੇ ਗੁਰ ਤੇ; ਇਹ ਮਤਿ ਪਾਏ ॥੭॥ ਕਥਨੀ ਕਥਉ; ਨ ਆਵੈ ਓਰੁ ॥
Источники и права