couponatlas.

Гуру Грантх Сахиб (гурмукхи): Анг 228

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪ੍ਰਭ ਪਾਏ; ਹਮ. ਅਵਰੁ ਨ ਭਾਰਿਆ ॥੭॥ ਸਾਚ ਮਹਲਿ; ਗੁਰਿ. ਅਲਖੁ ਲਖਾਇਆ ॥ ਨਿਹਚਲ ਮਹਲੁ; ਨਹੀ ਛਾਇਆ ਮਾਇਆ ॥ ਸਾਚਿ ਸੰਤੋਖੇ; ਭਰਮੁ ਚੁਕਾਇਆ ॥੮॥ ਜਿਨ ਕੈ ਮਨਿ ਵਸਿਆ ਸਚੁ ਸੋਈ ॥ ਤਿਨ ਕੀ ਸੰਗਤਿ; ਗੁਰਮੁਖਿ ਹੋਈ ॥ ਨਾਨਕ ਸਾਚਿ ਨਾਮਿ; ਮਲੁ ਖੋਈ ॥੯॥੧੫॥ ਗਉੜੀ ਮਹਲਾ ੧ ॥ ਰਾਮਿ ਨਾਮਿ; ਚਿਤੁ ਰਾਪੈ ਜਾ ਕਾ ॥ ਉਪਜੰਪਿ ਦਰਸਨੁ; ਕੀਜੈ ਤਾ ਕਾ ॥੧॥ ਰਾਮ ਨ ਜਪਹੁ; ਅਭਾਗੁ ਤੁਮਾਰਾ ॥ ਜੁਗਿ ਜੁਗਿ ਦਾਤਾ; ਪ੍ਰਭੁ ਰਾਮੁ ਹਮਾਰਾ ॥੧॥ ਰਹਾਉ ॥ ਗੁਰਮਤਿ ਰਾਮੁ ਜਪੈ; ਜਨੁ ਪੂਰਾ ॥ ਤਿਤੁ ਘਟ; ਅਨਹਤ ਬਾਜੇ ਤੂਰਾ ॥੨॥ ਜੋ ਜਨ; ਰਾਮ ਭਗਤਿ ਹਰਿ ਪਿਆਰਿ ॥ ਸੇ ਪ੍ਰਭਿ ਰਾਖੇ; ਕਿਰਪਾ ਧਾਰਿ ॥੩॥ ਜਿਨ ਕੈ ਹਿਰਦੈ; ਹਰਿ ਹਰਿ ਸੋਈ ॥ ਤਿਨ ਕਾ ਦਰਸੁ ਪਰਸਿ; ਸੁਖੁ ਹੋਈ ॥੪॥ ਸਰਬ ਜੀਆ ਮਹਿ; ਏਕੋ ਰਵੈ ॥ ਮਨਮੁਖਿ ਅਹੰਕਾਰੀ; ਫਿਰਿ ਜੂਨੀ ਭਵੈ ॥੫॥ ਸੋ ਬੂਝੈ; ਜੋ ਸਤਿਗੁਰੁ ਪਾਏ ॥ ਹਉਮੈ ਮਾਰੇ; ਗੁਰਸਬਦੇ ਪਾਏ ॥੬॥ ਅਰਧ ਉਰਧ ਕੀ ਸੰਧਿ; ਕਿਉ ਜਾਨੈ ॥ ਗੁਰਮੁਖਿ ਸੰਧਿ ਮਿਲੈ; ਮਨੁ ਮਾਨੈ ॥੭॥ ਹਮ ਪਾਪੀ ਨਿਰਗੁਣ ਕਉ; ਗੁਣੁ ਕਰੀਐ ॥ ਪ੍ਰਭ ਹੋਇ ਦਇਆਲੁ; ਨਾਨਕ ਜਨ ਤਰੀਐ ॥੮॥੧੬॥ ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ ॥ ਗਉੜੀ ਬੈਰਾਗਣਿ ਮਹਲਾ ੧ ॥ ੴ ਸਤਿਗੁਰ ਪ੍ਰਸਾਦਿ ॥ ਜਿਉ ਗਾਈ ਕਉ ਗੋਇਲੀ; ਰਾਖਹਿ ਕਰਿ ਸਾਰਾ ॥ ਅਹਿਨਿਸਿ ਪਾਲਹਿ ਰਾਖਿ ਲੇਹਿ; ਆਤਮ ਸੁਖੁ ਧਾਰਾ ॥੧॥ ਇਤ ਉਤ ਰਾਖਹੁ; ਦੀਨ ਦਇਆਲਾ ॥ ਤਉ ਸਰਣਾਗਤਿ; ਨਦਰਿ ਨਿਹਾਲਾ ॥੧॥ ਰਹਾਉ ॥ ਜਹ ਦੇਖਉ. ਤਹ ਰਵਿ ਰਹੇ; ਰਖੁ ਰਾਖਨਹਾਰਾ ॥ ਤੂੰ ਦਾਤਾ. ਭੁਗਤਾ ਤੂੰਹੈ; ਤੂੰ ਪ੍ਰਾਣ ਅਧਾਰਾ ॥੨॥ ਕਿਰਤੁ ਪਇਆ, ਅਧ ਊਰਧੀ; ਬਿਨੁ ਗਿਆਨ ਬੀਚਾਰਾ ॥ ਬਿਨੁ ਉਪਮਾ ਜਗਦੀਸ ਕੀ; ਬਿਨਸੈ ਨ. ਅੰਧਿਆਰਾ ॥੩॥ ਜਗੁ ਬਿਨਸਤ. ਹਮ ਦੇਖਿਆ; ਲੋਭੇ ਅਹੰਕਾਰਾ ॥ ਗੁਰ ਸੇਵਾ ਪ੍ਰਭੁ ਪਾਇਆ; ਸਚੁ ਮੁਕਤਿ ਦੁਆਰਾ ॥੪॥ ਨਿਜ ਘਰਿ ਮਹਲੁ. ਅਪਾਰ ਕੋ; ਅਪਰੰਪਰੁ ਸੋਈ ॥ ਬਿਨੁ ਸਬਦੈ. ਥਿਰੁ ਕੋ ਨਹੀ; ਬੂਝੈ ਸੁਖੁ ਹੋਈ ॥੫॥ ਕਿਆ ਲੈ ਆਇਆ, ਲੇ ਜਾਇ ਕਿਆ; ਫਾਸਹਿ ਜਮ ਜਾਲਾ ॥ ਡੋਲੁ ਬਧਾ ਕਸਿ ਜੇਵਰੀ; ਆਕਾਸਿ ਪਤਾਲਾ ॥੬॥ ਗੁਰਮਤਿ. ਨਾਮੁ ਨ ਵੀਸਰੈ; ਸਹਜੇ ਪਤਿ ਪਾਈਐ ॥ ਅੰਤਰਿ ਸਬਦੁ ਨਿਧਾਨੁ ਹੈ; ਮਿਲਿ ਆਪੁ ਗਵਾਈਐ ॥੭॥ ਨਦਰਿ ਕਰੇ. ਪ੍ਰਭੁ ਆਪਣੀ; ਗੁਣ ਅੰਕਿ ਸਮਾਵੈ ॥ ਨਾਨਕ ਮੇਲੁ. ਨ ਚੂਕਈ; ਲਾਹਾ ਸਚੁ ਪਾਵੈ ॥੮॥੧॥੧੭॥
Источники и права