couponatlas.

Гуру Грантх Сахиб (гурмукхи): Анг 230

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗੁਰਮੁਖਿ ਵਿਚਹੁ; ਹਉਮੈ ਜਾਇ ॥ ਗੁਰਮੁਖਿ; ਮੈਲੁ. ਨ ਲਾਗੈ ਆਇ ॥ ਗੁਰਮੁਖਿ; ਨਾਮੁ ਵਸੈ ਮਨਿ ਆਇ ॥੨॥ ਗੁਰਮੁਖਿ; ਕਰਮ ਧਰਮ ਸਚਿ ਹੋਈ ॥ ਗੁਰਮੁਖਿ; ਅਹੰਕਾਰੁ ਜਲਾਏ ਦੋਈ ॥ ਗੁਰਮੁਖਿ ਨਾਮਿ ਰਤੇ; ਸੁਖੁ ਹੋਈ ॥੩॥ ਆਪਣਾ ਮਨੁ ਪਰਬੋਧਹੁ; ਬੂਝਹੁ ਸੋਈ ॥ ਲੋਕ ਸਮਝਾਵਹੁ; ਸੁਣੇ ਨ ਕੋਈ ॥ ਗੁਰਮੁਖਿ ਸਮਝਹੁ; ਸਦਾ ਸੁਖੁ ਹੋਈ ॥੪॥ ਮਨਮੁਖਿ ਡੰਫੁ; ਬਹੁਤੁ ਚਤੁਰਾਈ ॥ ਜੋ ਕਿਛੁ ਕਮਾਵੈ; ਸੁ ਥਾਇ. ਨ ਪਾਈ ॥ ਆਵੈ ਜਾਵੈ; ਠਉਰ ਨ ਕਾਈ ॥੫॥ ਮਨਮੁਖ ਕਰਮ ਕਰੇ; ਬਹੁਤੁ ਅਭਿਮਾਨਾ ॥ ਬਗ ਜਿਉ; ਲਾਇ ਬਹੈ ਨਿਤ ਧਿਆਨਾ ॥ ਜਮਿ ਪਕੜਿਆ; ਤਬ ਹੀ ਪਛੁਤਾਨਾ ॥੬॥ ਬਿਨੁ ਸਤਿਗੁਰ ਸੇਵੇ; ਮੁਕਤਿ ਨ ਹੋਈ ॥ ਗੁਰ ਪਰਸਾਦੀ; ਮਿਲੈ ਹਰਿ ਸੋਈ ॥ ਗੁਰੁ ਦਾਤਾ; ਜੁਗ ਚਾਰੇ ਹੋਈ ॥੭॥ ਗੁਰਮੁਖਿ ਜਾਤਿ ਪਤਿ; ਨਾਮੇ ਵਡਿਆਈ ॥ ਸਾਇਰ ਕੀ ਪੁਤ੍ਰੀ; ਬਿਦਾਰਿ ਗਵਾਈ ॥ ਨਾਨਕ. ਬਿਨੁ ਨਾਵੈ; ਝੂਠੀ ਚਤੁਰਾਈ ॥੮॥੨॥ ਗਉੜੀ ਮਃ ੩ ॥ ਇਸੁ ਜੁਗ ਕਾ ਧਰਮੁ; ਪੜਹੁ ਤੁਮ ਭਾਈ ॥ ਪੂਰੈ ਗੁਰਿ; ਸਭ ਸੋਝੀ ਪਾਈ ॥ ਐਥੈ ਅਗੈ; ਹਰਿ ਨਾਮੁ ਸਖਾਈ ॥੧॥ ਰਾਮ ਪੜਹੁ; ਮਨਿ ਕਰਹੁ ਬੀਚਾਰੁ ॥ ਗੁਰ ਪਰਸਾਦੀ; ਮੈਲੁ ਉਤਾਰੁ ॥੧॥ ਰਹਾਉ ॥ ਵਾਦਿ ਵਿਰੋਧਿ; ਨ ਪਾਇਆ ਜਾਇ ॥ ਮਨੁ ਤਨੁ ਫੀਕਾ; ਦੂਜੈ ਭਾਇ ॥ ਗੁਰ ਕੈ ਸਬਦਿ; ਸਚਿ ਲਿਵ ਲਾਇ ॥੨॥ ਹਉਮੈ ਮੈਲਾ; ਇਹੁ ਸੰਸਾਰਾ ॥ ਨਿਤ ਤੀਰਥਿ ਨਾਵੈ; ਨ ਜਾਇ ਅਹੰਕਾਰਾ ॥ ਬਿਨੁ ਗੁਰ ਭੇਟੇ; ਜਮੁ ਕਰੇ ਖੁਆਰਾ ॥੩॥ ਸੋ ਜਨੁ ਸਾਚਾ; ਜਿ ਹਉਮੈ ਮਾਰੈ ॥ ਗੁਰ ਕੈ ਸਬਦਿ; ਪੰਚ ਸੰਘਾਰੈ ॥ ਆਪਿ ਤਰੈ; ਸਗਲੇ ਕੁਲ ਤਾਰੈ ॥੪॥ ਮਾਇਆ ਮੋਹਿ; ਨਟਿ ਬਾਜੀ ਪਾਈ ॥ ਮਨਮੁਖ ਅੰਧ; ਰਹੇ ਲਪਟਾਈ ॥ ਗੁਰਮੁਖਿ ਅਲਿਪਤ; ਰਹੇ ਲਿਵ ਲਾਈ ॥੫॥ ਬਹੁਤੇ ਭੇਖ ਕਰੈ; ਭੇਖਧਾਰੀ ॥ ਅੰਤਰਿ ਤਿਸਨਾ; ਫਿਰੈ ਅਹੰਕਾਰੀ ॥ ਆਪੁ ਨ ਚੀਨੈ; ਬਾਜੀ ਹਾਰੀ ॥੬॥ ਕਾਪੜ ਪਹਿਰਿ; ਕਰੇ ਚਤੁਰਾਈ ॥ ਮਾਇਆ ਮੋਹਿ. ਅਤਿ ਭਰਮਿ ਭੁਲਾਈ ॥ ਬਿਨੁ ਗੁਰ ਸੇਵੇ; ਬਹੁਤੁ ਦੁਖੁ ਪਾਈ ॥੭॥ ਨਾਮਿ ਰਤੇ; ਸਦਾ ਬੈਰਾਗੀ ॥ ਗ੍ਰਿਹੀ ਅੰਤਰਿ; ਸਾਚਿ ਲਿਵ ਲਾਗੀ ॥ ਨਾਨਕ ਸਤਿਗੁਰੁ ਸੇਵਹਿ; ਸੇ ਵਡਭਾਗੀ ॥੮॥੩॥ ਗਉੜੀ ਮਹਲਾ ੩ ॥ ਬ੍ਰਹਮਾ ਮੂਲੁ; ਵੇਦ ਅਭਿਆਸਾ ॥ ਤਿਸ ਤੇ ਉਪਜੇ; ਦੇਵ ਮੋਹ ਪਿਆਸਾ ॥ ਤ੍ਰੈ ਗੁਣ ਭਰਮੇ; ਨਾਹੀ ਨਿਜ ਘਰਿ ਵਾਸਾ ॥੧॥ ਹਮ. ਹਰਿ ਰਾਖੇ; ਸਤਿਗੁਰੂ ਮਿਲਾਇਆ ॥ ਅਨਦਿਨੁ ਭਗਤਿ; ਹਰਿ ਨਾਮੁ ਦ੍ਰਿੜਾਇਆ ॥੧॥ ਰਹਾਉ ॥ ਤ੍ਰੈ ਗੁਣ ਬਾਣੀ ਬ੍ਰਹਮ; ਜੰਜਾਲਾ ॥ ਪੜਿ ਵਾਦੁ ਵਖਾਣਹਿ; ਸਿਰਿ ਮਾਰੇ ਜਮਕਾਲਾ ॥
Источники и права