couponatlas.

Гуру Грантх Сахиб (гурмукхи): Анг 251

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਾਮ ਬਿਹੂਨੇ ਨਾਨਕਾ; ਹੋਤ ਜਾਤ ਸਭੁ ਧੂਰ ॥੧॥ ਪਵੜੀ ॥ ਧਧਾ. ਧੂਰਿ ਪੁਨੀਤ; ਤੇਰੇ ਜਨੂਆ ॥ ਧਨਿ ਤੇਊ; ਜਿਹ ਰੁਚ ਇਆ ਮਨੂਆ ॥ ਧਨੁ ਨਹੀ ਬਾਛਹਿ; ਸੁਰਗ ਨ ਆਛਹਿ ॥ ਅਤਿ ਪ੍ਰਿਅ ਪ੍ਰੀਤਿ; ਸਾਧ ਰਜ ਰਾਚਹਿ ॥ ਧੰਧੇ ਕਹਾ ਬਿਆਪਹਿ; ਤਾਹੂ ॥ ਜੋ ਏਕ ਛਾਡਿ; ਅਨ ਕਤਹਿ. ਨ ਜਾਹੂ ॥ ਜਾ ਕੈ ਹੀਐ; ਦੀਓ ਪ੍ਰਭ ਨਾਮ ॥ ਨਾਨਕ ਸਾਧ ਪੂਰਨ ਭਗਵਾਨ ॥੪॥ ਸਲੋਕ ॥ ਅਨਿਕ ਭੇਖ ਅਰੁ ਙਿਆਨ ਧਿਆਨ; ਮਨਹਠਿ. ਮਿਲਿਅਉ ਨ ਕੋਇ ॥ ਕਹੁ ਨਾਨਕ. ਕਿਰਪਾ ਭਈ; ਭਗਤੁ ਙਿਆਨੀ ਸੋਇ ॥੧॥ ਪਉੜੀ ॥ ਙੰਙਾ; ਙਿਆਨੁ ਨਹੀ. ਮੁਖ ਬਾਤਉ ॥ ਅਨਿਕ ਜੁਗਤਿ; ਸਾਸਤ੍ਰ ਕਰਿ ਭਾਤਉ ॥ ਙਿਆਨੀ ਸੋਇ; ਜਾ ਕੈ ਦ੍ਰਿੜ ਸੋਊ ॥ ਕਹਤ ਸੁਨਤ; ਕਛੁ ਜੋਗੁ ਨ ਹੋਊ ॥ ਙਿਆਨੀ ਰਹਤ; ਆਗਿਆ ਦ੍ਰਿੜੁ ਜਾ ਕੈ ॥ ਉਸਨ ਸੀਤ ਸਮਸਰਿ ਸਭ; ਤਾ ਕੈ ॥ ਙਿਆਨੀ ਤਤੁ; ਗੁਰਮੁਖਿ ਬੀਚਾਰੀ ॥ ਨਾਨਕ; ਜਾ ਕਉ ਕਿਰਪਾ ਧਾਰੀ ॥੫॥ ਸਲੋਕੁ ॥ ਆਵਨ ਆਏ ਸ੍ਰਿਸਟਿ ਮਹਿ; ਬਿਨੁ ਬੂਝੇ. ਪਸੁ ਢੋਰ ॥ ਨਾਨਕ. ਗੁਰਮੁਖਿ ਸੋ ਬੁਝੈ; ਜਾ ਕੈ ਭਾਗ ਮਥੋਰ ॥੧॥ ਪਉੜੀ ॥ ਯਾ ਜੁਗ ਮਹਿ; ਏਕਹਿ ਕਉ ਆਇਆ ॥ ਜਨਮਤ ਮੋਹਿਓ; ਮੋਹਨੀ ਮਾਇਆ ॥ ਗਰਭ ਕੁੰਟ ਮਹਿ; ਉਰਧ ਤਪ ਕਰਤੇ ॥ ਸਾਸਿ ਸਾਸਿ; ਸਿਮਰਤ ਪ੍ਰਭੁ ਰਹਤੇ ॥ ਉਰਝਿ ਪਰੇ; ਜੋ ਛੋਡਿ ਛਡਾਨਾ ॥ ਦੇਵਨਹਾਰੁ; ਮਨਹਿ ਬਿਸਰਾਨਾ ॥ ਧਾਰਹੁ ਕਿਰਪਾ; ਜਿਸਹਿ ਗੁਸਾਈ ॥ ਇਤ ਉਤ ਨਾਨਕ; ਤਿਸੁ ਬਿਸਰਹੁ ਨਾਹੀ ॥੬॥ ਸਲੋਕੁ ॥ ਆਵਤ ਹੁਕਮਿ. ਬਿਨਾਸ ਹੁਕਮਿ; ਆਗਿਆ. ਭਿੰਨ ਨ ਕੋਇ ॥ ਆਵਨ ਜਾਨਾ ਤਿਹ ਮਿਟੈ; ਨਾਨਕ. ਜਿਹ ਮਨਿ ਸੋਇ ॥੧॥ ਪਉੜੀ ॥ ਏਊ ਜੀਅ; ਬਹੁਤੁ ਗ੍ਰਭ ਵਾਸੇ ॥ ਮੋਹ ਮਗਨ; ਮੀਠ ਜੋਨਿ ਫਾਸੇ ॥ ਇਨਿ ਮਾਇਆ; ਤ੍ਰੈ ਗੁਣ ਬਸਿ ਕੀਨੇ ॥ ਆਪਨ ਮੋਹ; ਘਟੇ ਘਟਿ ਦੀਨੇ ॥ ਏ ਸਾਜਨ; ਕਛੁ ਕਹਹੁ ਉਪਾਇਆ ॥ ਜਾ ਤੇ ਤਰਉ; ਬਿਖਮ ਇਹ ਮਾਇਆ ॥ ਕਰਿ ਕਿਰਪਾ; ਸਤਸੰਗਿ ਮਿਲਾਏ ॥ ਨਾਨਕ. ਤਾ ਕੈ; ਨਿਕਟਿ ਨ ਮਾਏ ॥੭॥ ਸਲੋਕੁ ॥ ਕਿਰਤ ਕਮਾਵਨ ਸੁਭ ਅਸੁਭ; ਕੀਨੇ ਤਿਨਿ ਪ੍ਰਭਿ ਆਪਿ ॥ ਪਸੁ. ਆਪਨ ਹਉ ਹਉ ਕਰੈ; ਨਾਨਕ. ਬਿਨੁ ਹਰਿ, ਕਹਾ ਕਮਾਤਿ ॥੧॥ ਪਉੜੀ ॥ ਏਕਹਿ ਆਪਿ ਕਰਾਵਨਹਾਰਾ ॥ ਆਪਹਿ; ਪਾਪ ਪੁੰਨ ਬਿਸਥਾਰਾ ॥ ਇਆ ਜੁਗ; ਜਿਤੁ ਜਿਤੁ ਆਪਹਿ ਲਾਇਓ ॥ ਸੋ ਸੋ ਪਾਇਓ; ਜੁ ਆਪਿ ਦਿਵਾਇਓ ॥ ਉਆ ਕਾ ਅੰਤੁ; ਨ ਜਾਨੈ ਕੋਊ ॥ ਜੋ ਜੋ ਕਰੈ; ਸੋਊ ਫੁਨਿ ਹੋਊ ॥ ਏਕਹਿ ਤੇ; ਸਗਲਾ ਬਿਸਥਾਰਾ ॥ ਨਾਨਕ; ਆਪਿ ਸਵਾਰਨਹਾਰਾ ॥੮॥ ਸਲੋਕੁ ॥ ਰਾਚਿ ਰਹੇ. ਬਨਿਤਾ ਬਿਨੋਦ; ਕੁਸਮ ਰੰਗ ਬਿਖ ਸੋਰ ॥ ਨਾਨਕ ਤਿਹ ਸਰਨੀ ਪਰਉ; ਬਿਨਸਿ ਜਾਇ ਮੈ ਮੋਰ ॥੧॥
Источники и права