couponatlas.

Гуру Грантх Сахиб (гурмукхи): Анг 256

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪਉੜੀ ॥ ਠਠਾ; ਮਨੂਆ ਠਾਹਹਿ ਨਾਹੀ ॥ ਜੋ ਸਗਲ ਤਿਆਗਿ; ਏਕਹਿ ਲਪਟਾਹੀ ॥ ਠਹਕਿ ਠਹਕਿ; ਮਾਇਆ ਸੰਗਿ ਮੂਏ ॥ ਉਆ ਕੈ ਕੁਸਲ; ਨ ਕਤਹੂ ਹੂਏ ॥ ਠਾਂਢਿ ਪਰੀ; ਸੰਤਹ ਸੰਗਿ ਬਸਿਆ ॥ ਅੰਮ੍ਰਿਤ ਨਾਮੁ; ਤਹਾ ਜੀਅ ਰਸਿਆ ॥ ਠਾਕੁਰ ਅਪੁਨੇ; ਜੋ ਜਨੁ ਭਾਇਆ ॥ ਨਾਨਕ; ਉਆ ਕਾ ਮਨੁ ਸੀਤਲਾਇਆ ॥੨੮॥ ਸਲੋਕੁ ॥ ਡੰਡਉਤਿ ਬੰਦਨ ਅਨਿਕ ਬਾਰ; ਸਰਬ ਕਲਾ ਸਮਰਥ ॥ ਡੋਲਨ ਤੇ. ਰਾਖਹੁ ਪ੍ਰਭੂ; ਨਾਨਕ. ਦੇ ਕਰਿ ਹਥ ॥੧॥ ਪਉੜੀ ॥ ਡਡਾ. ਡੇਰਾ ਇਹੁ ਨਹੀ; ਜਹ ਡੇਰਾ ਤਹ ਜਾਨੁ ॥ ਉਆ ਡੇਰਾ ਕਾ ਸੰਜਮੋ; ਗੁਰ ਕੈ ਸਬਦਿ ਪਛਾਨੁ ॥ ਇਆ ਡੇਰਾ ਕਉ; ਸ੍ਰਮੁ ਕਰਿ ਘਾਲੈ ॥ ਜਾ ਕਾ ਤਸੂ; ਨਹੀ ਸੰਗਿ ਚਾਲੈ ॥ ਉਆ ਡੇਰਾ ਕੀ; ਸੋ ਮਿਤਿ ਜਾਨੈ ॥ ਜਾ ਕਉ ਦ੍ਰਿਸਟਿ; ਪੂਰਨ ਭਗਵਾਨੈ ॥ ਡੇਰਾ ਨਿਹਚਲੁ ਸਚੁ; ਸਾਧਸੰਗ ਪਾਇਆ ॥ ਨਾਨਕ. ਤੇ ਜਨ; ਨਹ ਡੋਲਾਇਆ ॥੨੯॥ ਸਲੋਕੁ ॥ ਢਾਹਨ ਲਾਗੇ. ਧਰਮ ਰਾਇ; ਕਿਨਹਿ. ਨ ਘਾਲਿਓ ਬੰਧ ॥ ਨਾਨਕ. ਉਬਰੇ ਜਪਿ ਹਰੀ; ਸਾਧਸੰਗਿ ਸਨਬੰਧ ॥੧॥ ਪਉੜੀ ॥ ਢਢਾ. ਢੂਢਤ ਕਹ ਫਿਰਹੁ; ਢੂਢਨੁ ਇਆ ਮਨ ਮਾਹਿ ॥ ਸੰਗਿ ਤੁਹਾਰੈ ਪ੍ਰਭੁ ਬਸੈ; ਬਨੁ ਬਨੁ ਕਹਾ ਫਿਰਾਹਿ ॥ ਢੇਰੀ ਢਾਹਹੁ. ਸਾਧਸੰਗਿ; ਅਹੰਬੁਧਿ ਬਿਕਰਾਲ ॥ ਸੁਖੁ ਪਾਵਹੁ ਸਹਜੇ ਬਸਹੁ; ਦਰਸਨੁ ਦੇਖਿ ਨਿਹਾਲ ॥ ਢੇਰੀ ਜਾਮੈ, ਜਮਿ ਮਰੈ; ਗਰਭ ਜੋਨਿ. ਦੁਖ ਪਾਇ ॥ ਮੋਹ ਮਗਨ ਲਪਟਤ ਰਹੈ; ਹਉ ਹਉ ਆਵੈ ਜਾਇ ॥ ਢਹਤ ਢਹਤ ਅਬ ਢਹਿ ਪਰੇ; ਸਾਧ ਜਨਾ ਸਰਨਾਇ ॥ ਦੁਖ ਕੇ ਫਾਹੇ ਕਾਟਿਆ; ਨਾਨਕ ਲੀਏ ਸਮਾਇ ॥੩੦॥ ਸਲੋਕੁ ॥ ਜਹ ਸਾਧੂ ਗੋਬਿਦ ਭਜਨੁ; ਕੀਰਤਨੁ ਨਾਨਕ ਨੀਤ ॥ ਣਾ ਹਉ. ਣਾ ਤੂੰ. ਣਹ ਛੁਟਹਿ; ਨਿਕਟਿ. ਨ ਜਾਈਅਹੁ ਦੂਤ ॥੧॥ ਪਉੜੀ ॥ ਣਾਣਾ. ਰਣ ਤੇ ਸੀਝੀਐ; ਆਤਮ ਜੀਤੈ ਕੋਇ ॥ ਹਉਮੈ ਅਨ ਸਿਉ. ਲਰਿ ਮਰੈ; ਸੋ ਸੋਭਾ ਦੂ ਹੋਇ ॥ ਮਣੀ ਮਿਟਾਇ. ਜੀਵਤ ਮਰੈ; ਗੁਰ ਪੂਰੇ ਉਪਦੇਸ ॥ ਮਨੂਆ ਜੀਤੈ. ਹਰਿ ਮਿਲੈ; ਤਿਹ ਸੂਰਤਣ ਵੇਸ ॥ ਣਾ ਕੋ ਜਾਣੈ ਆਪਣੋ; ਏਕਹਿ ਟੇਕ ਅਧਾਰ ॥ ਰੈਣਿ ਦਿਣਸੁ ਸਿਮਰਤ ਰਹੈ; ਸੋ ਪ੍ਰਭੁ ਪੁਰਖੁ ਅਪਾਰ ॥ ਰੇਣ ਸਗਲ. ਇਆ ਮਨੁ ਕਰੈ; ਏਊ ਕਰਮ ਕਮਾਇ ॥ ਹੁਕਮੈ ਬੂਝੈ. ਸਦਾ ਸੁਖੁ; ਨਾਨਕ. ਲਿਖਿਆ ਪਾਇ ॥੩੧॥ ਸਲੋਕੁ ॥ ਤਨੁ ਮਨੁ ਧਨੁ ਅਰਪਉ ਤਿਸੈ; ਪ੍ਰਭੂ ਮਿਲਾਵੈ ਮੋਹਿ ॥ ਨਾਨਕ. ਭ੍ਰਮ ਭਉ ਕਾਟੀਐ; ਚੂਕੈ ਜਮ ਕੀ ਜੋਹ ॥੧॥ ਪਉੜੀ ॥ ਤਤਾ. ਤਾ ਸਿਉ ਪ੍ਰੀਤਿ ਕਰਿ; ਗੁਣ ਨਿਧਿ ਗੋਬਿਦ ਰਾਇ ॥ ਫਲ ਪਾਵਹਿ. ਮਨ ਬਾਛਤੇ; ਤਪਤਿ ਤੁਹਾਰੀ ਜਾਇ ॥
Источники и права