couponatlas.

Гуру Грантх Сахиб (гурмукхи): Анг 261

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਓਰੈ; ਕਛੂ. ਨ ਕਿਨਹੂ ਕੀਆ ॥ ਨਾਨਕ. ਸਭੁ ਕਛੁ; ਪ੍ਰਭ ਤੇ ਹੂਆ ॥੫੧॥ ਸਲੋਕੁ ॥ ਲੇਖੈ. ਕਤਹਿ ਨ ਛੂਟੀਐ; ਖਿਨੁ ਖਿਨੁ ਭੂਲਨਹਾਰ ॥ ਬਖਸਨਹਾਰ ਬਖਸਿ ਲੈ; ਨਾਨਕ ਪਾਰਿ ਉਤਾਰ ॥੧॥ ਪਉੜੀ ॥ ਲੂਣ ਹਰਾਮੀ ਗੁਨਹਗਾਰ; ਬੇਗਾਨਾ ਅਲਪ ਮਤਿ ॥ ਜੀਉ ਪਿੰਡੁ ਜਿਨਿ ਸੁਖ ਦੀਏ; ਤਾਹਿ. ਨ ਜਾਨਤ ਤਤ ॥ ਲਾਹਾ ਮਾਇਆ ਕਾਰਨੇ; ਦਹ ਦਿਸਿ ਢੂਢਨ ਜਾਇ ॥ ਦੇਵਨਹਾਰ ਦਾਤਾਰ ਪ੍ਰਭ; ਨਿਮਖ. ਨ ਮਨਹਿ ਬਸਾਇ ॥ ਲਾਲਚ ਝੂਠ ਬਿਕਾਰ ਮੋਹ; ਇਆ ਸੰਪੈ ਮਨ ਮਾਹਿ ॥ ਲੰਪਟ ਚੋਰ ਨਿੰਦਕ ਮਹਾ; ਤਿਨਹੂ ਸੰਗਿ ਬਿਹਾਇ ॥ ਤੁਧੁ ਭਾਵੈ. ਤਾ ਬਖਸਿ ਲੈਹਿ; ਖੋਟੇ. ਸੰਗਿ ਖਰੇ ॥ ਨਾਨਕ. ਭਾਵੈ ਪਾਰਬ੍ਰਹਮ; ਪਾਹਨ ਨੀਰਿ ਤਰੇ ॥੫੨॥ ਸਲੋਕੁ ॥ ਖਾਤ ਪੀਤ ਖੇਲਤ ਹਸਤ; ਭਰਮੇ ਜਨਮ ਅਨੇਕ ॥ ਭਵਜਲ ਤੇ. ਕਾਢਹੁ ਪ੍ਰਭੂ; ਨਾਨਕ. ਤੇਰੀ ਟੇਕ ॥੧॥ ਪਉੜੀ ॥ ਖੇਲਤ ਖੇਲਤ ਆਇਓ; ਅਨਿਕ ਜੋਨਿ ਦੁਖ ਪਾਇ ॥ ਖੇਦ ਮਿਟੇ ਸਾਧੂ ਮਿਲਤ; ਸਤਿਗੁਰ ਬਚਨ ਸਮਾਇ ॥ ਖਿਮਾ ਗਹੀ. ਸਚੁ ਸੰਚਿਓ; ਖਾਇਓ ਅੰਮ੍ਰਿਤੁ ਨਾਮ ॥ ਖਰੀ ਕ੍ਰਿਪਾ ਠਾਕੁਰ ਭਈ; ਅਨਦ ਸੂਖ ਬਿਸ੍ਰਾਮ ॥ ਖੇਪ ਨਿਬਾਹੀ. ਬਹੁਤੁ ਲਾਭ; ਘਰਿ ਆਏ ਪਤਿਵੰਤ ॥ ਖਰਾ ਦਿਲਾਸਾ. ਗੁਰਿ ਦੀਆ; ਆਇ ਮਿਲੇ ਭਗਵੰਤ ॥ ਆਪਨ ਕੀਆ. ਕਰਹਿ ਆਪਿ; ਆਗੈ ਪਾਛੈ ਆਪਿ ॥ ਨਾਨਕ. ਸੋਊ ਸਰਾਹੀਐ; ਜਿ ਘਟਿ ਘਟਿ ਰਹਿਆ ਬਿਆਪਿ ॥੫੩॥ ਸਲੋਕੁ ॥ ਆਏ ਪ੍ਰਭ ਸਰਨਾਗਤੀ; ਕਿਰਪਾ ਨਿਧਿ ਦਇਆਲ ॥ ਏਕ ਅਖਰੁ ਹਰਿ. ਮਨਿ ਬਸਤ; ਨਾਨਕ. ਹੋਤ ਨਿਹਾਲ ॥੧॥ ਪਉੜੀ ॥ ਅਖਰ ਮਹਿ; ਤ੍ਰਿਭਵਨ ਪ੍ਰਭਿ ਧਾਰੇ ॥ ਅਖਰ ਕਰਿ ਕਰਿ; ਬੇਦ ਬੀਚਾਰੇ ॥ ਅਖਰ; ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥ ਅਖਰ; ਨਾਦ ਕਥਨ ਵਖੵਾਨਾ ॥ ਅਖਰ. ਮੁਕਤਿ ਜੁਗਤਿ; ਭੈ ਭਰਮਾ ॥ ਅਖਰ. ਕਰਮ ਕਿਰਤਿ; ਸੁਚ ਧਰਮਾ ॥ ਦ੍ਰਿਸਟਿਮਾਨ; ਅਖਰ ਹੈ ਜੇਤਾ ॥ ਨਾਨਕ ਪਾਰਬ੍ਰਹਮ ਨਿਰਲੇਪਾ ॥੫੪॥ ਸਲੋਕੁ ॥ ਹਥਿ ਕਲੰਮ ਅਗੰਮ; ਮਸਤਕਿ ਲਿਖਾਵਤੀ ॥ ਉਰਝਿ ਰਹਿਓ ਸਭ ਸੰਗਿ; ਅਨੂਪ ਰੂਪਾਵਤੀ ॥ ਉਸਤਤਿ ਕਹਨੁ. ਨ ਜਾਇ; ਮੁਖਹੁ ਤੁਹਾਰੀਆ ॥ ਮੋਹੀ ਦੇਖਿ ਦਰਸੁ; ਨਾਨਕ ਬਲਿਹਾਰੀਆ ॥੧॥ ਪਉੜੀ ॥ ਹੇ ਅਚੁਤ. ਹੇ ਪਾਰਬ੍ਰਹਮ; ਅਬਿਨਾਸੀ ਅਘਨਾਸ ॥ ਹੇ ਪੂਰਨ. ਹੇ ਸਰਬ ਮੈ; ਦੁਖ ਭੰਜਨ ਗੁਣਤਾਸ ॥ ਹੇ ਸੰਗੀ. ਹੇ ਨਿਰੰਕਾਰ; ਹੇ ਨਿਰਗੁਣ ਸਭ ਟੇਕ ॥ ਹੇ ਗੋਬਿਦ. ਹੇ ਗੁਣ ਨਿਧਾਨ; ਜਾ ਕੈ ਸਦਾ ਬਿਬੇਕ ॥ ਹੇ ਅਪਰੰਪਰ. ਹਰਿ ਹਰੇ; ਹਹਿ ਭੀ ਹੋਵਨਹਾਰ ॥ ਹੇ ਸੰਤਹ ਕੈ ਸਦਾ ਸੰਗਿ; ਨਿਧਾਰਾ ਆਧਾਰ ॥ ਹੇ ਠਾਕੁਰ ਹਉ ਦਾਸਰੋ; ਮੈ ਨਿਰਗੁਨ. ਗੁਨੁ, ਨਹੀ ਕੋਇ ॥
Источники и права