couponatlas.

Гуру Грантх Сахиб (гурмукхи): Анг 276

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਈ ਕੋਟਿ. ਦੇਵ ਦਾਨਵ; ਇੰਦ੍ਰ ਸਿਰਿ ਛਤ੍ਰ ॥ ਸਗਲ ਸਮਗ੍ਰੀ; ਅਪਨੈ ਸੂਤਿ ਧਾਰੈ ॥ ਨਾਨਕ. ਜਿਸੁ ਜਿਸੁ ਭਾਵੈ; ਤਿਸੁ ਤਿਸੁ ਨਿਸਤਾਰੈ ॥੩॥ ਕਈ ਕੋਟਿ; ਰਾਜਸ ਤਾਮਸ ਸਾਤਕ ॥ ਕਈ ਕੋਟਿ. ਬੇਦ ਪੁਰਾਨ; ਸਿਮ੍ਰਿਤਿ ਅਰੁ ਸਾਸਤ ॥ ਕਈ ਕੋਟਿ; ਕੀਏ ਰਤਨ ਸਮੁਦ ॥ ਕਈ ਕੋਟਿ; ਨਾਨਾ ਪ੍ਰਕਾਰ ਜੰਤ ॥ ਕਈ ਕੋਟਿ; ਕੀਏ ਚਿਰ ਜੀਵੇ ॥ ਕਈ ਕੋਟਿ; ਗਿਰੀ ਮੇਰ ਸੁਵਰਨ ਥੀਵੇ ॥ ਕਈ ਕੋਟਿ; ਜਖੵ ਕਿੰਨਰ ਪਿਸਾਚ ॥ ਕਈ ਕੋਟਿ; ਭੂਤ ਪ੍ਰੇਤ ਸੂਕਰ ਮ੍ਰਿਗਾਚ ॥ ਸਭ ਤੇ ਨੇਰੈ; ਸਭਹੂ ਤੇ ਦੂਰਿ ॥ ਨਾਨਕ. ਆਪਿ ਅਲਿਪਤੁ; ਰਹਿਆ ਭਰਪੂਰਿ ॥੪॥ ਕਈ ਕੋਟਿ; ਪਾਤਾਲ ਕੇ ਵਾਸੀ ॥ ਕਈ ਕੋਟਿ; ਨਰਕ ਸੁਰਗ ਨਿਵਾਸੀ ॥ ਕਈ ਕੋਟਿ; ਜਨਮਹਿ ਜੀਵਹਿ ਮਰਹਿ ॥ ਕਈ ਕੋਟਿ; ਬਹੁ ਜੋਨੀ ਫਿਰਹਿ ॥ ਕਈ ਕੋਟਿ; ਬੈਠਤ ਹੀ ਖਾਹਿ ॥ ਕਈ ਕੋਟਿ; ਘਾਲਹਿ ਥਕਿ ਪਾਹਿ ॥ ਕਈ ਕੋਟਿ; ਕੀਏ ਧਨਵੰਤ ॥ ਕਈ ਕੋਟਿ; ਮਾਇਆ ਮਹਿ ਚਿੰਤ ॥ ਜਹ ਜਹ ਭਾਣਾ; ਤਹ ਤਹ ਰਾਖੇ ॥ ਨਾਨਕ. ਸਭੁ ਕਿਛੁ; ਪ੍ਰਭ ਕੈ ਹਾਥੇ ॥੫॥ ਕਈ ਕੋਟਿ; ਭਏ ਬੈਰਾਗੀ ॥ ਰਾਮ ਨਾਮ ਸੰਗਿ; ਤਿਨਿ ਲਿਵ ਲਾਗੀ ॥ ਕਈ ਕੋਟਿ; ਪ੍ਰਭ ਕਉ ਖੋਜੰਤੇ ॥ ਆਤਮ ਮਹਿ; ਪਾਰਬ੍ਰਹਮੁ ਲਹੰਤੇ ॥ ਕਈ ਕੋਟਿ; ਦਰਸਨ ਪ੍ਰਭ ਪਿਆਸ ॥ ਤਿਨ ਕਉ ਮਿਲਿਓ; ਪ੍ਰਭੁ ਅਬਿਨਾਸ ॥ ਕਈ ਕੋਟਿ; ਮਾਗਹਿ ਸਤਸੰਗੁ ॥ ਪਾਰਬ੍ਰਹਮ; ਤਿਨ ਲਾਗਾ ਰੰਗੁ ॥ ਜਿਨ ਕਉ ਹੋਏ; ਆਪਿ ਸੁਪ੍ਰਸੰਨ ॥ ਨਾਨਕ. ਤੇ ਜਨ; ਸਦਾ ਧਨਿ ਧੰਨਿ ॥੬॥ ਕਈ ਕੋਟਿ; ਖਾਣੀ ਅਰੁ ਖੰਡ ॥ ਕਈ ਕੋਟਿ; ਅਕਾਸ ਬ੍ਰਹਮੰਡ ॥ ਕਈ ਕੋਟਿ; ਹੋਏ ਅਵਤਾਰ ॥ ਕਈ ਜੁਗਤਿ; ਕੀਨੋ ਬਿਸਥਾਰ ॥ ਕਈ ਬਾਰ; ਪਸਰਿਓ ਪਾਸਾਰ ॥ ਸਦਾ ਸਦਾ; ਇਕੁ ਏਕੰਕਾਰ ॥ ਕਈ ਕੋਟਿ; ਕੀਨੇ ਬਹੁ ਭਾਤਿ ॥ ਪ੍ਰਭ ਤੇ ਹੋਏ; ਪ੍ਰਭ ਮਾਹਿ ਸਮਾਤਿ ॥ ਤਾ ਕਾ ਅੰਤੁ; ਨ ਜਾਨੈ ਕੋਇ ॥ ਆਪੇ ਆਪਿ; ਨਾਨਕ. ਪ੍ਰਭੁ ਸੋਇ ॥੭॥ ਕਈ ਕੋਟਿ; ਪਾਰਬ੍ਰਹਮ ਕੇ ਦਾਸ ॥ ਤਿਨ ਹੋਵਤ; ਆਤਮ ਪਰਗਾਸ ॥ ਕਈ ਕੋਟਿ; ਤਤ ਕੇ ਬੇਤੇ ॥ ਸਦਾ ਨਿਹਾਰਹਿ; ਏਕੋ ਨੇਤ੍ਰੇ ॥ ਕਈ ਕੋਟਿ; ਨਾਮ ਰਸੁ ਪੀਵਹਿ ॥ ਅਮਰ ਭਏ; ਸਦ ਸਦ ਹੀ ਜੀਵਹਿ ॥ ਕਈ ਕੋਟਿ; ਨਾਮ ਗੁਨ ਗਾਵਹਿ ॥ ਆਤਮ ਰਸਿ; ਸੁਖਿ ਸਹਜਿ ਸਮਾਵਹਿ ॥ ਅਪੁਨੇ ਜਨ ਕਉ; ਸਾਸਿ ਸਾਸਿ ਸਮਾਰੇ ॥ ਨਾਨਕ ਓਇ; ਪਰਮੇਸੁਰ ਕੇ ਪਿਆਰੇ ॥੮॥੧੦॥ ਸਲੋਕੁ ॥ ਕਰਣ ਕਾਰਣ ਪ੍ਰਭੁ ਏਕੁ ਹੈ; ਦੂਸਰ. ਨਾਹੀ ਕੋਇ ॥ ਨਾਨਕ. ਤਿਸੁ ਬਲਿਹਾਰਣੈ; ਜਲਿ ਥਲਿ ਮਹੀਅਲਿ ਸੋਇ ॥੧॥ ਅਸਟਪਦੀ ॥ ਕਰਨ ਕਰਾਵਨ; ਕਰਨੈ ਜੋਗੁ ॥ ਜੋ ਤਿਸੁ ਭਾਵੈ; ਸੋਈ ਹੋਗੁ ॥ ਖਿਨ ਮਹਿ; ਥਾਪਿ ਉਥਾਪਨਹਾਰਾ ॥
Источники и права