couponatlas.

Гуру Грантх Сахиб (гурмукхи): Анг 279

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਤ੍ਰਿਪਤਿ ਨ ਆਵੈ; ਮਾਇਆ ਪਾਛੈ ਪਾਵੈ ॥ ਅਨਿਕ ਭੋਗ; ਬਿਖਿਆ ਕੇ ਕਰੈ ॥ ਨਹ ਤ੍ਰਿਪਤਾਵੈ; ਖਪਿ ਖਪਿ ਮਰੈ ॥ ਬਿਨਾ ਸੰਤੋਖ; ਨਹੀ ਕੋਊ ਰਾਜੈ ॥ ਸੁਪਨ ਮਨੋਰਥ; ਬ੍ਰਿਥੇ ਸਭ ਕਾਜੈ ॥ ਨਾਮ ਰੰਗਿ; ਸਰਬ ਸੁਖੁ ਹੋਇ ॥ ਬਡਭਾਗੀ; ਕਿਸੈ ਪਰਾਪਤਿ ਹੋਇ ॥ ਕਰਨ ਕਰਾਵਨ; ਆਪੇ ਆਪਿ ॥ ਸਦਾ ਸਦਾ; ਨਾਨਕ ਹਰਿ ਜਾਪਿ ॥੫॥ ਕਰਨ ਕਰਾਵਨ; ਕਰਨੈਹਾਰੁ ॥ ਇਸ ਕੈ ਹਾਥਿ ਕਹਾ; ਬੀਚਾਰੁ ॥ ਜੈਸੀ ਦ੍ਰਿਸਟਿ ਕਰੇ; ਤੈਸਾ ਹੋਇ ॥ ਆਪੇ ਆਪਿ; ਆਪਿ ਪ੍ਰਭੁ ਸੋਇ ॥ ਜੋ ਕਿਛੁ ਕੀਨੋ; ਸੁ ਅਪਨੈ ਰੰਗਿ ॥ ਸਭ ਤੇ ਦੂਰਿ; ਸਭਹੂ ਕੈ ਸੰਗਿ ॥ ਬੂਝੈ ਦੇਖੈ; ਕਰੈ ਬਿਬੇਕ ॥ ਆਪਹਿ ਏਕ; ਆਪਹਿ ਅਨੇਕ ॥ ਮਰੈ ਨ ਬਿਨਸੈ; ਆਵੈ ਨ ਜਾਇ ॥ ਨਾਨਕ. ਸਦ ਹੀ; ਰਹਿਆ ਸਮਾਇ ॥੬॥ ਆਪਿ ਉਪਦੇਸੈ; ਸਮਝੈ ਆਪਿ ॥ ਆਪੇ ਰਚਿਆ; ਸਭ ਕੈ ਸਾਥਿ ॥ ਆਪਿ ਕੀਨੋ; ਆਪਨ ਬਿਸਥਾਰੁ ॥ ਸਭੁ ਕਛੁ ਉਸ ਕਾ; ਓਹੁ ਕਰਨੈਹਾਰੁ ॥ ਉਸ ਤੇ ਭਿੰਨ; ਕਹਹੁ ਕਿਛੁ ਹੋਇ ॥ ਥਾਨ ਥਨੰਤਰਿ; ਏਕੈ ਸੋਇ ॥ ਅਪੁਨੇ ਚਲਿਤ; ਆਪਿ ਕਰਣੈਹਾਰ ॥ ਕਉਤਕ ਕਰੈ; ਰੰਗ ਆਪਾਰ ॥ ਮਨ ਮਹਿ ਆਪਿ; ਮਨ ਅਪੁਨੇ ਮਾਹਿ ॥ ਨਾਨਕ ਕੀਮਤਿ; ਕਹਨੁ ਨ ਜਾਇ ॥੭॥ ਸਤਿ ਸਤਿ; ਸਤਿ ਪ੍ਰਭੁ ਸੁਆਮੀ ॥ ਗੁਰ ਪਰਸਾਦਿ; ਕਿਨੈ ਵਖਿਆਨੀ ॥ ਸਚੁ ਸਚੁ; ਸਚੁ ਸਭੁ ਕੀਨਾ ॥ ਕੋਟਿ ਮਧੇ; ਕਿਨੈ ਬਿਰਲੈ ਚੀਨਾ ॥ ਭਲਾ ਭਲਾ; ਭਲਾ ਤੇਰਾ ਰੂਪ ॥ ਅਤਿ ਸੁੰਦਰ; ਅਪਾਰ ਅਨੂਪ ॥ ਨਿਰਮਲ ਨਿਰਮਲ; ਨਿਰਮਲ ਤੇਰੀ ਬਾਣੀ ॥ ਘਟਿ ਘਟਿ ਸੁਨੀ ਸ੍ਰਵਨ; ਬਖੵਾਣੀ ॥ ਪਵਿਤ੍ਰ ਪਵਿਤ੍ਰ; ਪਵਿਤ੍ਰ ਪੁਨੀਤ ॥ ਨਾਮੁ ਜਪੈ; ਨਾਨਕ ਮਨਿ ਪ੍ਰੀਤਿ ॥੮॥੧੨॥ ਸਲੋਕੁ ॥ ਸੰਤ ਸਰਨਿ. ਜੋ ਜਨੁ ਪਰੈ; ਸੋ ਜਨੁ ਉਧਰਨਹਾਰ ॥ ਸੰਤ ਕੀ ਨਿੰਦਾ. ਨਾਨਕਾ; ਬਹੁਰਿ ਬਹੁਰਿ ਅਵਤਾਰ ॥੧॥ ਅਸਟਪਦੀ ॥ ਸੰਤ ਕੈ ਦੂਖਨਿ; ਆਰਜਾ ਘਟੈ ॥ ਸੰਤ ਕੈ ਦੂਖਨਿ; ਜਮ ਤੇ ਨਹੀ ਛੁਟੈ ॥ ਸੰਤ ਕੈ ਦੂਖਨਿ; ਸੁਖੁ ਸਭੁ ਜਾਇ ॥ ਸੰਤ ਕੈ ਦੂਖਨਿ; ਨਰਕ ਮਹਿ ਪਾਇ ॥ ਸੰਤ ਕੈ ਦੂਖਨਿ; ਮਤਿ ਹੋਇ ਮਲੀਨ ॥ ਸੰਤ ਕੈ ਦੂਖਨਿ; ਸੋਭਾ ਤੇ ਹੀਨ ॥ ਸੰਤ ਕੇ ਹਤੇ ਕਉ; ਰਖੈ ਨ ਕੋਇ ॥ ਸੰਤ ਕੈ ਦੂਖਨਿ; ਥਾਨ ਭ੍ਰਸਟੁ ਹੋਇ ॥ ਸੰਤ ਕ੍ਰਿਪਾਲ; ਕ੍ਰਿਪਾ ਜੇ ਕਰੈ ॥ ਨਾਨਕ. ਸੰਤਸੰਗਿ; ਨਿੰਦਕੁ ਭੀ ਤਰੈ ॥੧॥ ਸੰਤ ਕੇ ਦੂਖਨ ਤੇ; ਮੁਖੁ ਭਵੈ ॥ ਸੰਤਨ ਕੈ ਦੂਖਨਿ; ਕਾਗ ਜਿਉ ਲਵੈ ॥ ਸੰਤਨ ਕੈ ਦੂਖਨਿ; ਸਰਪ ਜੋਨਿ ਪਾਇ ॥ ਸੰਤ ਕੈ ਦੂਖਨਿ; ਤ੍ਰਿਗਦ ਜੋਨਿ ਕਿਰਮਾਇ ॥ ਸੰਤਨ ਕੈ ਦੂਖਨਿ; ਤ੍ਰਿਸਨਾ ਮਹਿ ਜਲੈ ॥ ਸੰਤ ਕੈ ਦੂਖਨਿ; ਸਭੁ ਕੋ ਛਲੈ ॥ ਸੰਤ ਕੈ ਦੂਖਨਿ; ਤੇਜੁ ਸਭੁ ਜਾਇ ॥ ਸੰਤ ਕੈ ਦੂਖਨਿ; ਨੀਚੁ ਨੀਚਾਇ ॥ ਸੰਤ ਦੋਖੀ ਕਾ; ਥਾਉ ਕੋ ਨਾਹਿ ॥
Источники и права