couponatlas.

Гуру Грантх Сахиб (гурмукхи): Анг 289

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਨਮ ਜਨਮ ਕੇ; ਕਿਲਬਿਖ ਜਾਹਿ ॥ ਆਪਿ ਜਪਹੁ; ਅਵਰਾ ਨਾਮੁ ਜਪਾਵਹੁ ॥ ਸੁਨਤ ਕਹਤ; ਰਹਤ ਗਤਿ ਪਾਵਹੁ ॥ ਸਾਰ ਭੂਤ ਸਤਿ; ਹਰਿ ਕੋ ਨਾਉ ॥ ਸਹਜਿ ਸੁਭਾਇ; ਨਾਨਕ ਗੁਨ ਗਾਉ ॥੬॥ ਗੁਨ ਗਾਵਤ; ਤੇਰੀ ਉਤਰਸਿ ਮੈਲੁ ॥ ਬਿਨਸਿ ਜਾਇ; ਹਉਮੈ ਬਿਖੁ ਫੈਲੁ ॥ ਹੋਹਿ ਅਚਿੰਤੁ; ਬਸੈ ਸੁਖ ਨਾਲਿ ॥ ਸਾਸਿ ਗ੍ਰਾਸਿ; ਹਰਿ ਨਾਮੁ ਸਮਾਲਿ ॥ ਛਾਡਿ ਸਿਆਨਪ; ਸਗਲੀ ਮਨਾ ॥ ਸਾਧਸੰਗਿ; ਪਾਵਹਿ ਸਚੁ ਧਨਾ ॥ ਹਰਿ ਪੂੰਜੀ ਸੰਚਿ; ਕਰਹੁ ਬਿਉਹਾਰੁ ॥ ਈਹਾ ਸੁਖੁ; ਦਰਗਹ ਜੈਕਾਰੁ ॥ ਸਰਬ ਨਿਰੰਤਰਿ; ਏਕੋ ਦੇਖੁ ॥ ਕਹੁ ਨਾਨਕ; ਜਾ ਕੈ ਮਸਤਕਿ ਲੇਖੁ ॥੭॥ ਏਕੋ ਜਪਿ; ਏਕੋ ਸਾਲਾਹਿ ॥ ਏਕੁ ਸਿਮਰਿ; ਏਕੋ ਮਨ ਆਹਿ ॥ ਏਕਸ ਕੇ; ਗੁਨ ਗਾਉ ਅਨੰਤ ॥ ਮਨਿ ਤਨਿ ਜਾਪਿ; ਏਕ ਭਗਵੰਤ ॥ ਏਕੋ ਏਕੁ; ਏਕੁ ਹਰਿ ਆਪਿ ॥ ਪੂਰਨ ਪੂਰਿ; ਰਹਿਓ ਪ੍ਰਭੁ ਬਿਆਪਿ ॥ ਅਨਿਕ ਬਿਸਥਾਰ; ਏਕ ਤੇ ਭਏ ॥ ਏਕੁ ਅਰਾਧਿ; ਪਰਾਛਤ ਗਏ ॥ ਮਨ ਤਨ ਅੰਤਰਿ; ਏਕੁ ਪ੍ਰਭੁ ਰਾਤਾ ॥ ਗੁਰ ਪ੍ਰਸਾਦਿ; ਨਾਨਕ ਇਕੁ ਜਾਤਾ ॥੮॥੧੯॥ ਸਲੋਕੁ ॥ ਫਿਰਤ ਫਿਰਤ ਪ੍ਰਭ ਆਇਆ; ਪਰਿਆ ਤਉ ਸਰਨਾਇ ॥ ਨਾਨਕ. ਕੀ ਪ੍ਰਭ ਬੇਨਤੀ; ਅਪਨੀ ਭਗਤੀ ਲਾਇ ॥੧॥ ਅਸਟਪਦੀ ॥ ਜਾਚਕ ਜਨੁ ਜਾਚੈ; ਪ੍ਰਭ ਦਾਨੁ ॥ ਕਰਿ ਕਿਰਪਾ; ਦੇਵਹੁ ਹਰਿ ਨਾਮੁ ॥ ਸਾਧ ਜਨਾ ਕੀ; ਮਾਗਉ ਧੂਰਿ ॥ ਪਾਰਬ੍ਰਹਮ; ਮੇਰੀ ਸਰਧਾ ਪੂਰਿ ॥ ਸਦਾ ਸਦਾ; ਪ੍ਰਭ ਕੇ ਗੁਨ ਗਾਵਉ ॥ ਸਾਸਿ ਸਾਸਿ; ਪ੍ਰਭ ਤੁਮਹਿ ਧਿਆਵਉ ॥ ਚਰਨ ਕਮਲ ਸਿਉ; ਲਾਗੈ ਪ੍ਰੀਤਿ ॥ ਭਗਤਿ ਕਰਉ; ਪ੍ਰਭ ਕੀ ਨਿਤ ਨੀਤਿ ॥ ਏਕ ਓਟ; ਏਕੋ ਆਧਾਰੁ ॥ ਨਾਨਕੁ ਮਾਗੈ; ਨਾਮੁ ਪ੍ਰਭ ਸਾਰੁ ॥੧॥ ਪ੍ਰਭ ਕੀ ਦ੍ਰਿਸਟਿ; ਮਹਾ ਸੁਖੁ ਹੋਇ ॥ ਹਰਿ ਰਸੁ; ਪਾਵੈ ਬਿਰਲਾ ਕੋਇ ॥ ਜਿਨ ਚਾਖਿਆ; ਸੇ ਜਨ ਤ੍ਰਿਪਤਾਨੇ ॥ ਪੂਰਨ ਪੁਰਖ; ਨਹੀ ਡੋਲਾਨੇ ॥ ਸੁਭਰ ਭਰੇ; ਪ੍ਰੇਮ ਰਸ ਰੰਗਿ ॥ ਉਪਜੈ ਚਾਉ; ਸਾਧ ਕੈ ਸੰਗਿ ॥ ਪਰੇ ਸਰਨਿ; ਆਨ ਸਭ ਤਿਆਗਿ ॥ ਅੰਤਰਿ ਪ੍ਰਗਾਸ; ਅਨਦਿਨੁ ਲਿਵ ਲਾਗਿ ॥ ਬਡਭਾਗੀ; ਜਪਿਆ ਪ੍ਰਭੁ ਸੋਇ ॥ ਨਾਨਕ ਨਾਮਿ ਰਤੇ; ਸੁਖੁ ਹੋਇ ॥੨॥ ਸੇਵਕ ਕੀ ਮਨਸਾ; ਪੂਰੀ ਭਈ ॥ ਸਤਿਗੁਰ ਤੇ; ਨਿਰਮਲ ਮਤਿ ਲਈ ॥ ਜਨ ਕਉ; ਪ੍ਰਭੁ ਹੋਇਓ ਦਇਆਲੁ ॥ ਸੇਵਕੁ ਕੀਨੋ; ਸਦਾ ਨਿਹਾਲੁ ॥ ਬੰਧਨ ਕਾਟਿ; ਮੁਕਤਿ ਜਨੁ ਭਇਆ ॥ ਜਨਮ ਮਰਨ; ਦੂਖੁ ਭ੍ਰਮੁ ਗਇਆ ॥ ਇਛ ਪੁਨੀ; ਸਰਧਾ ਸਭ ਪੂਰੀ ॥ ਰਵਿ ਰਹਿਆ; ਸਦ ਸੰਗਿ ਹਜੂਰੀ ॥ ਜਿਸ ਕਾ ਸਾ; ਤਿਨਿ ਲੀਆ ਮਿਲਾਇ ॥ ਨਾਨਕ ਭਗਤੀ; ਨਾਮਿ ਸਮਾਇ ॥੩॥ ਸੋ ਕਿਉ ਬਿਸਰੈ; ਜਿ. ਘਾਲ ਨ ਭਾਨੈ ॥ ਸੋ ਕਿਉ ਬਿਸਰੈ; ਜਿ. ਕੀਆ ਜਾਨੈ ॥
Источники и права