couponatlas.

Гуру Грантх Сахиб (гурмукхи): Анг 293

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਾਨਕ. ਹਰਿ ਪ੍ਰਭਿ; ਆਪਹਿ ਮੇਲੇ ॥੪॥ ਸਾਧਸੰਗਿ ਮਿਲਿ; ਕਰਹੁ ਅਨੰਦ ॥ ਗੁਨ ਗਾਵਹੁ; ਪ੍ਰਭ ਪਰਮਾਨੰਦ ॥ ਰਾਮ ਨਾਮ ਤਤੁ; ਕਰਹੁ ਬੀਚਾਰੁ ॥ ਦ੍ਰੁਲਭ ਦੇਹ ਕਾ; ਕਰਹੁ ਉਧਾਰੁ ॥ ਅੰਮ੍ਰਿਤ ਬਚਨ; ਹਰਿ ਕੇ ਗੁਨ ਗਾਉ ॥ ਪ੍ਰਾਨ ਤਰਨ ਕਾ; ਇਹੈ ਸੁਆਉ ॥ ਆਠ ਪਹਰ; ਪ੍ਰਭ ਪੇਖਹੁ ਨੇਰਾ ॥ ਮਿਟੈ ਅਗਿਆਨੁ; ਬਿਨਸੈ ਅੰਧੇਰਾ ॥ ਸੁਨਿ ਉਪਦੇਸੁ; ਹਿਰਦੈ ਬਸਾਵਹੁ ॥ ਮਨ ਇਛੇ; ਨਾਨਕ ਫਲ ਪਾਵਹੁ ॥੫॥ ਹਲਤੁ ਪਲਤੁ ਦੁਇ; ਲੇਹੁ ਸਵਾਰਿ ॥ ਰਾਮ ਨਾਮੁ; ਅੰਤਰਿ ਉਰਿ ਧਾਰਿ ॥ ਪੂਰੇ ਗੁਰ ਕੀ; ਪੂਰੀ ਦੀਖਿਆ ॥ ਜਿਸੁ ਮਨਿ ਬਸੈ; ਤਿਸੁ ਸਾਚੁ ਪਰੀਖਿਆ ॥ ਮਨਿ ਤਨਿ; ਨਾਮੁ ਜਪਹੁ ਲਿਵ ਲਾਇ ॥ ਦੂਖੁ ਦਰਦੁ; ਮਨ ਤੇ ਭਉ ਜਾਇ ॥ ਸਚੁ ਵਾਪਾਰੁ; ਕਰਹੁ ਵਾਪਾਰੀ ॥ ਦਰਗਹ ਨਿਬਹੈ; ਖੇਪ ਤੁਮਾਰੀ ॥ ਏਕਾ ਟੇਕ; ਰਖਹੁ ਮਨ ਮਾਹਿ ॥ ਨਾਨਕ; ਬਹੁਰਿ. ਨ ਆਵਹਿ ਜਾਹਿ ॥੬॥ ਤਿਸ ਤੇ ਦੂਰਿ; ਕਹਾ ਕੋ ਜਾਇ ॥ ਉਬਰੈ; ਰਾਖਨਹਾਰੁ ਧਿਆਇ ॥ ਨਿਰਭਉ ਜਪੈ; ਸਗਲ ਭਉ ਮਿਟੈ ॥ ਪ੍ਰਭ ਕਿਰਪਾ ਤੇ; ਪ੍ਰਾਣੀ ਛੁਟੈ ॥ ਜਿਸੁ ਪ੍ਰਭੁ ਰਾਖੈ; ਤਿਸੁ ਨਾਹੀ ਦੂਖ ॥ ਨਾਮੁ ਜਪਤ; ਮਨਿ ਹੋਵਤ ਸੂਖ ॥ ਚਿੰਤਾ ਜਾਇ; ਮਿਟੈ ਅਹੰਕਾਰੁ ॥ ਤਿਸੁ ਜਨ ਕਉ; ਕੋਇ ਨ ਪਹੁਚਨਹਾਰੁ ॥ ਸਿਰ ਊਪਰਿ ਠਾਢਾ ਗੁਰੁ ਸੂਰਾ ॥ ਨਾਨਕ; ਤਾ ਕੇ ਕਾਰਜ ਪੂਰਾ ॥੭॥ ਮਤਿ ਪੂਰੀ; ਅੰਮ੍ਰਿਤੁ ਜਾ ਕੀ ਦ੍ਰਿਸਟਿ ॥ ਦਰਸਨੁ ਪੇਖਤ; ਉਧਰਤ ਸ੍ਰਿਸਟਿ ॥ ਚਰਨ ਕਮਲ; ਜਾ ਕੇ ਅਨੂਪ ॥ ਸਫਲ ਦਰਸਨੁ; ਸੁੰਦਰ ਹਰਿ ਰੂਪ ॥ ਧੰਨੁ ਸੇਵਾ; ਸੇਵਕੁ ਪਰਵਾਨੁ ॥ ਅੰਤਰਜਾਮੀ; ਪੁਰਖੁ ਪ੍ਰਧਾਨੁ ॥ ਜਿਸੁ ਮਨਿ ਬਸੈ; ਸੁ ਹੋਤ ਨਿਹਾਲੁ ॥ ਤਾ ਕੈ ਨਿਕਟਿ; ਨ ਆਵਤ ਕਾਲੁ ॥ ਅਮਰ ਭਏ; ਅਮਰਾ ਪਦੁ ਪਾਇਆ ॥ ਸਾਧਸੰਗਿ; ਨਾਨਕ. ਹਰਿ ਧਿਆਇਆ ॥੮॥੨੨॥ ਸਲੋਕੁ ॥ ਗਿਆਨ ਅੰਜਨੁ. ਗੁਰਿ ਦੀਆ; ਅਗਿਆਨ ਅੰਧੇਰ ਬਿਨਾਸੁ ॥ ਹਰਿ ਕਿਰਪਾ ਤੇ. ਸੰਤ ਭੇਟਿਆ; ਨਾਨਕ. ਮਨਿ ਪਰਗਾਸੁ ॥੧॥ ਅਸਟਪਦੀ ॥ ਸੰਤਸੰਗਿ; ਅੰਤਰਿ ਪ੍ਰਭੁ ਡੀਠਾ ॥ ਨਾਮੁ ਪ੍ਰਭੂ ਕਾ; ਲਾਗਾ ਮੀਠਾ ॥ ਸਗਲ ਸਮਿਗ੍ਰੀ; ਏਕਸੁ ਘਟ ਮਾਹਿ ॥ ਅਨਿਕ ਰੰਗ; ਨਾਨਾ ਦ੍ਰਿਸਟਾਹਿ ॥ ਨਉ ਨਿਧਿ; ਅੰਮ੍ਰਿਤੁ ਪ੍ਰਭ ਕਾ ਨਾਮੁ ॥ ਦੇਹੀ ਮਹਿ; ਇਸ ਕਾ ਬਿਸ੍ਰਾਮੁ ॥ ਸੁੰਨ ਸਮਾਧਿ; ਅਨਹਤ ਤਹ ਨਾਦ ॥ ਕਹਨੁ ਨ ਜਾਈ; ਅਚਰਜ ਬਿਸਮਾਦ ॥ ਤਿਨਿ ਦੇਖਿਆ; ਜਿਸੁ ਆਪਿ ਦਿਖਾਏ ॥ ਨਾਨਕ. ਤਿਸੁ ਜਨ; ਸੋਝੀ ਪਾਏ ॥੧॥ ਸੋ ਅੰਤਰਿ; ਸੋ ਬਾਹਰਿ ਅਨੰਤ ॥ ਘਟਿ ਘਟਿ ਬਿਆਪਿ ਰਹਿਆ; ਭਗਵੰਤ ॥ ਧਰਨਿ ਮਾਹਿ; ਆਕਾਸ ਪਇਆਲ ॥ ਸਰਬ ਲੋਕ; ਪੂਰਨ ਪ੍ਰਤਿਪਾਲ ॥
Источники и права