couponatlas.

Гуру Грантх Сахиб (гурмукхи): Анг 298

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਊਤਮੁ ਊਚੌ ਪਾਰਬ੍ਰਹਮੁ; ਗੁਣ. ਅੰਤੁ ਨ ਜਾਣਹਿ ਸੇਖ ॥ ਨਾਰਦ ਮੁਨਿ ਜਨ ਸੁਕ ਬਿਆਸ; ਜਸੁ ਗਾਵਤ ਗੋਬਿੰਦ ॥ ਰਸ ਗੀਧੇ. ਹਰਿ ਸਿਉ ਬੀਧੇ; ਭਗਤ ਰਚੇ ਭਗਵੰਤ ॥ ਮੋਹ ਮਾਨ ਭ੍ਰਮੁ ਬਿਨਸਿਓ; ਪਾਈ ਸਰਨਿ ਦਇਆਲ ॥ ਚਰਨ ਕਮਲ ਮਨਿ ਤਨਿ ਬਸੇ; ਦਰਸਨੁ ਦੇਖਿ ਨਿਹਾਲ ॥ ਲਾਭੁ ਮਿਲੈ. ਤੋਟਾ ਹਿਰੈ; ਸਾਧਸੰਗਿ ਲਿਵ ਲਾਇ ॥ ਖਾਟਿ ਖਜਾਨਾ ਗੁਣ ਨਿਧਿ ਹਰੇ; ਨਾਨਕ. ਨਾਮੁ ਧਿਆਇ ॥੬॥ ਸਲੋਕੁ ॥ ਸੰਤ ਮੰਡਲ. ਹਰਿ ਜਸੁ ਕਥਹਿ; ਬੋਲਹਿ ਸਤਿ ਸੁਭਾਇ ॥ ਨਾਨਕ. ਮਨੁ ਸੰਤੋਖੀਐ; ਏਕਸੁ ਸਿਉ ਲਿਵ ਲਾਇ ॥੭॥ ਪਉੜੀ ॥ ਸਪਤਮਿ. ਸੰਚਹੁ ਨਾਮ ਧਨੁ; ਟੂਟਿ ਨ ਜਾਹਿ. ਭੰਡਾਰ ॥ ਸੰਤਸੰਗਤਿ ਮਹਿ ਪਾਈਐ; ਅੰਤੁ ਨ ਪਾਰਾਵਾਰ ॥ ਆਪੁ ਤਜਹੁ. ਗੋਬਿੰਦ ਭਜਹੁ; ਸਰਨਿ ਪਰਹੁ ਹਰਿ ਰਾਇ ॥ ਦੂਖ ਹਰੈ. ਭਵਜਲੁ ਤਰੈ; ਮਨ ਚਿੰਦਿਆ ਫਲੁ ਪਾਇ ॥ ਆਠ ਪਹਰ ਮਨਿ ਹਰਿ ਜਪੈ; ਸਫਲੁ ਜਨਮੁ ਪਰਵਾਣੁ ॥ ਅੰਤਰਿ ਬਾਹਰਿ ਸਦਾ ਸੰਗਿ; ਕਰਨੈਹਾਰੁ ਪਛਾਣੁ ॥ ਸੋ ਸਾਜਨੁ. ਸੋ ਸਖਾ ਮੀਤੁ; ਜੋ. ਹਰਿ ਕੀ ਮਤਿ ਦੇਇ ॥ ਨਾਨਕ. ਤਿਸੁ ਬਲਿਹਾਰਣੈ; ਹਰਿ ਹਰਿ ਨਾਮੁ ਜਪੇਇ ॥੭॥ ਸਲੋਕੁ ॥ ਆਠ ਪਹਰ ਗੁਨ ਗਾਈਅਹਿ; ਤਜੀਅਹਿ ਅਵਰਿ ਜੰਜਾਲ ॥ ਜਮਕੰਕਰੁ. ਜੋਹਿ ਨ ਸਕਈ; ਨਾਨਕ. ਪ੍ਰਭੂ ਦਇਆਲ ॥੮॥ ਪਉੜੀ ॥ ਅਸਟਮੀ. ਅਸਟ ਸਿਧਿ ਨਵ ਨਿਧਿ ॥ ਸਗਲ ਪਦਾਰਥ; ਪੂਰਨ ਬੁਧਿ ॥ ਕਵਲ ਪ੍ਰਗਾਸ ਸਦਾ ਆਨੰਦ ॥ ਨਿਰਮਲ ਰੀਤਿ; ਨਿਰੋਧਰ ਮੰਤ ॥ ਸਗਲ ਧਰਮ; ਪਵਿਤ੍ਰ ਇਸਨਾਨੁ ॥ ਸਭ ਮਹਿ ਊਚ; ਬਿਸੇਖ ਗਿਆਨੁ ॥ ਹਰਿ ਹਰਿ ਭਜਨੁ; ਪੂਰੇ ਗੁਰ ਸੰਗਿ ॥ ਜਪਿ ਤਰੀਐ ਨਾਨਕ; ਨਾਮ ਹਰਿ ਰੰਗਿ ॥੮॥ ਸਲੋਕੁ ॥ ਨਾਰਾਇਣੁ. ਨਹ ਸਿਮਰਿਓ; ਮੋਹਿਓ ਸੁਆਦ ਬਿਕਾਰ ॥ ਨਾਨਕ ਨਾਮਿ ਬਿਸਾਰਿਐ; ਨਰਕ ਸੁਰਗ ਅਵਤਾਰ ॥੯॥ ਪਉੜੀ ॥ ਨਉਮੀ. ਨਵੇ ਛਿਦ੍ਰ ਅਪਵੀਤ ॥ ਹਰਿ ਨਾਮੁ. ਨ ਜਪਹਿ; ਕਰਤ ਬਿਪਰੀਤਿ ॥ ਪਰ ਤ੍ਰਿਅ ਰਮਹਿ; ਬਕਹਿ ਸਾਧ ਨਿੰਦ ॥ ਕਰਨ. ਨ ਸੁਨਹੀ; ਹਰਿ ਜਸੁ ਬਿੰਦ ॥ ਹਿਰਹਿ ਪਰ ਦਰਬੁ; ਉਦਰ ਕੈ ਤਾਈ ॥ ਅਗਨਿ. ਨ ਨਿਵਰੈ; ਤ੍ਰਿਸਨਾ. ਨ ਬੁਝਾਈ ॥ ਹਰਿ ਸੇਵਾ ਬਿਨੁ; ਏਹ ਫਲ ਲਾਗੇ ॥ ਨਾਨਕ. ਪ੍ਰਭ ਬਿਸਰਤ; ਮਰਿ ਜਮਹਿ ਅਭਾਗੇ ॥੯॥ ਸਲੋਕੁ ॥ ਦਸ ਦਿਸ ਖੋਜਤ. ਮੈ ਫਿਰਿਓ; ਜਤ ਦੇਖਉ ਤਤ ਸੋਇ ॥ ਮਨੁ ਬਸਿ ਆਵੈ. ਨਾਨਕਾ; ਜੇ. ਪੂਰਨ ਕਿਰਪਾ ਹੋਇ ॥੧੦॥ ਪਉੜੀ ॥ ਦਸਮੀ. ਦਸ ਦੁਆਰ; ਬਸਿ ਕੀਨੇ ॥ ਮਨਿ ਸੰਤੋਖੁ; ਨਾਮ ਜਪਿ ਲੀਨੇ ॥ ਕਰਨੀ ਸੁਨੀਐ; ਜਸੁ ਗੋਪਾਲ ॥ ਨੈਨੀ ਪੇਖਤ; ਸਾਧ ਦਇਆਲ ॥ ਰਸਨਾ ਗੁਨ ਗਾਵੈ; ਬੇਅੰਤ ॥ ਮਨ ਮਹਿ ਚਿਤਵੈ; ਪੂਰਨ ਭਗਵੰਤ ॥
Источники и права