couponatlas.

Гуру Грантх Сахиб (гурмукхи): Анг 303

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਾ ਸਤਿਗੁਰੁ ਸਰਾਫੁ, ਨਦਰਿ ਕਰਿ ਦੇਖੈ; ਸੁਆਵਗੀਰ ਸਭਿ ਉਘੜਿ ਆਏ ॥ ਓਇ. ਜੇਹਾ ਚਿਤਵਹਿ ਨਿਤ, ਤੇਹਾ ਪਾਇਨਿ; ਓਇ. ਤੇਹੋ ਜੇਹੇ ਦਯਿ ਵਜਾਏ ॥ ਨਾਨਕ. ਦੁਹੀ ਸਿਰੀ ਖਸਮੁ ਆਪੇ ਵਰਤੈ; ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥੧॥ ਮਃ ੪ ॥ ਇਕੁ ਮਨੁ ਇਕੁ ਵਰਤਦਾ; ਜਿਤੁ ਲਗੈ. ਸੋ ਥਾਇ ਪਾਇ ॥ ਕੋਈ. ਗਲਾ ਕਰੇ ਘਨੇਰੀਆ; ਜਿ ਘਰਿ ਵਥੁ ਹੋਵੈ, ਸਾਈ ਖਾਇ ॥ ਬਿਨੁ ਸਤਿਗੁਰ. ਸੋਝੀ ਨਾ ਪਵੈ; ਅਹੰਕਾਰੁ. ਨ ਵਿਚਹੁ ਜਾਇ ॥ ਅਹੰਕਾਰੀਆ ਨੋ. ਦੁਖ ਭੁਖ ਹੈ; ਹਥੁ ਤਡਹਿ, ਘਰਿ ਘਰਿ ਮੰਗਾਇ ॥ ਕੂੜੁ ਠਗੀ. ਗੁਝੀ ਨਾ ਰਹੈ; ਮੁਲੰਮਾ ਪਾਜੁ. ਲਹਿ ਜਾਇ ॥ ਜਿਸੁ ਹੋਵੈ ਪੂਰਬਿ ਲਿਖਿਆ; ਤਿਸੁ. ਸਤਿਗੁਰੁ ਮਿਲੈ ਪ੍ਰਭੁ ਆਇ ॥ ਜਿਉ ਲੋਹਾ ਪਾਰਸਿ ਭੇਟੀਐ; ਮਿਲਿ ਸੰਗਤਿ. ਸੁਵਰਨੁ ਹੋਇ ਜਾਇ ॥ ਜਨ ਨਾਨਕ ਕੇ ਪ੍ਰਭ ਤੂ ਧਣੀ; ਜਿਉ ਭਾਵੈ ਤਿਵੈ ਚਲਾਇ ॥੨॥ ਪਉੜੀ ॥ ਜਿਨ ਹਰਿ ਹਿਰਦੈ ਸੇਵਿਆ; ਤਿਨ ਹਰਿ ਆਪਿ ਮਿਲਾਏ ॥ ਗੁਣ ਕੀ ਸਾਝਿ ਤਿਨ ਸਿਉ ਕਰੀ; ਸਭਿ ਅਵਗਣ ਸਬਦਿ ਜਲਾਏ ॥ ਅਉਗਣ ਵਿਕਣਿ ਪਲਰੀ; ਜਿਸੁ ਦੇਹਿ. ਸੁ ਸਚੇ ਪਾਏ ॥ ਬਲਿਹਾਰੀ ਗੁਰ ਆਪਣੇ; ਜਿਨਿ ਅਉਗਣ ਮੇਟਿ, ਗੁਣ ਪਰਗਟੀਆਏ ॥ ਵਡੀ ਵਡਿਆਈ ਵਡੇ ਕੀ; ਗੁਰਮੁਖਿ ਆਲਾਏ ॥੭॥ ਸਲੋਕ ਮਃ ੪ ॥ ਸਤਿਗੁਰ ਵਿਚਿ ਵਡੀ ਵਡਿਆਈ; ਜੋ ਅਨਦਿਨੁ ਹਰਿ ਹਰਿ ਨਾਮੁ ਧਿਆਵੈ ॥ ਹਰਿ ਹਰਿ ਨਾਮੁ ਰਮਤ. ਸੁਚ ਸੰਜਮੁ; ਹਰਿ ਨਾਮੇ ਹੀ ਤ੍ਰਿਪਤਾਵੈ ॥ ਹਰਿ ਨਾਮੁ ਤਾਣੁ. ਹਰਿ ਨਾਮੁ ਦੀਬਾਣੁ; ਹਰਿ ਨਾਮੋ ਰਖ ਕਰਾਵੈ ॥ ਜੋ ਚਿਤੁ ਲਾਇ. ਪੂਜੇ ਗੁਰ ਮੂਰਤਿ; ਸੋ ਮਨ ਇਛੇ ਫਲ ਪਾਵੈ ॥ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ; ਤਿਸੁ ਕਰਤਾ. ਮਾਰ ਦਿਵਾਵੈ ॥ ਫੇਰਿ ਓਹ ਵੇਲਾ ਓਸੁ ਹਥਿ ਨ ਆਵੈ; ਓਹੁ ਆਪਣਾ ਬੀਜਿਆ ਆਪੇ ਖਾਵੈ ॥ ਨਰਕਿ ਘੋਰਿ. ਮੁਹਿ ਕਾਲੈ ਖੜਿਆ; ਜਿਉ. ਤਸਕਰੁ ਪਾਇ ਗਲਾਵੈ ॥ ਫਿਰਿ ਸਤਿਗੁਰ ਕੀ ਸਰਣੀ ਪਵੈ. ਤਾ ਉਬਰੈ; ਜਾ ਹਰਿ ਹਰਿ ਨਾਮੁ ਧਿਆਵੈ ॥ ਹਰਿ ਬਾਤਾ. ਆਖਿ ਸੁਣਾਏ ਨਾਨਕੁ; ਹਰਿ ਕਰਤੇ ਏਵੈ ਭਾਵੈ ॥੧॥ ਮਃ ੪ ॥ ਪੂਰੇ ਗੁਰ ਕਾ ਹੁਕਮੁ. ਨ ਮੰਨੈ; ਓਹੁ ਮਨਮੁਖੁ. ਅਗਿਆਨੁ ਮੁਠਾ, ਬਿਖੁ ਮਾਇਆ ॥ ਓਸੁ ਅੰਦਰਿ ਕੂੜੁ. ਕੂੜੋ ਕਰਿ ਬੁਝੈ; ਅਣਹੋਦੇ ਝਗੜੇ. ਦਯਿ ਓਸ ਦੈ ਗਲਿ ਪਾਇਆ ॥ ਓਹੁ ਗਲ ਫਰੋਸੀ. ਕਰੇ ਬਹੁਤੇਰੀ; ਓਸ ਦਾ ਬੋਲਿਆ. ਕਿਸੈ ਨ ਭਾਇਆ ॥ ਓਹੁ ਘਰਿ ਘਰਿ ਹੰਢੈ, ਜਿਉ ਰੰਨ ਦੋੁਹਾਗਣਿ; ਓਸੁ ਨਾਲਿ ਮੁਹੁ ਜੋੜੇ, ਓਸੁ ਭੀ ਲਛਣੁ ਲਾਇਆ ॥ ਗੁਰਮੁਖਿ ਹੋਇ. ਸੁ ਅਲਿਪਤੋ ਵਰਤੈ; ਓਸ ਦਾ ਪਾਸੁ ਛਡਿ. ਗੁਰ ਪਾਸਿ ਬਹਿ ਜਾਇਆ ॥
Источники и права