couponatlas.

Гуру Грантх Сахиб (гурмукхи): Анг 305

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਚਿਆਰ ਸਿਖ. ਬਹਿ ਸਤਿਗੁਰ ਪਾਸਿ ਘਾਲਨਿ; ਕੂੜਿਆਰ. ਨ ਲਭਨੀ ਕਿਤੈ ਥਾਇ ਭਾਲੇ ॥ ਜਿਨਾ. ਸਤਿਗੁਰ ਕਾ ਆਖਿਆ. ਸੁਖਾਵੈ ਨਾਹੀ; ਤਿਨਾ ਮੁਹ ਭਲੇਰੇ, ਫਿਰਹਿ ਦਯਿ ਗਾਲੇ ॥ ਜਿਨ ਅੰਦਰਿ ਪ੍ਰੀਤਿ ਨਹੀ, ਹਰਿ ਕੇਰੀ; ਸੇ ਕਿਚਰਕੁ ਵੇਰਾਈਅਨਿ, ਮਨਮੁਖ ਬੇਤਾਲੇ ॥ ਸਤਿਗੁਰ ਨੋ ਮਿਲੈ. ਸੁ ਆਪਣਾ ਮਨੁ ਥਾਇ ਰਖੈ; ਓਹੁ ਆਪਿ ਵਰਤੈ. ਆਪਣੀ ਵਥੁ ਨਾਲੇ ॥ ਜਨ ਨਾਨਕ. ਇਕਨਾ ਗੁਰੁ ਮੇਲਿ ਸੁਖੁ ਦੇਵੈ; ਇਕਿ ਆਪੇ. ਵਖਿ ਕਢੈ ਠਗਵਾਲੇ ॥੧॥ ਮਃ ੪ ॥ ਜਿਨਾ ਅੰਦਰਿ ਨਾਮੁ ਨਿਧਾਨੁ ਹਰਿ; ਤਿਨ ਕੇ ਕਾਜ ਦਯਿ ਆਦੇ ਰਾਸਿ ॥ ਤਿਨ ਚੂਕੀ ਮੁਹਤਾਜੀ ਲੋਕਨ ਕੀ; ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ ॥ ਜਾਂ ਕਰਤਾ ਵਲਿ. ਤਾ ਸਭੁ ਕੋ ਵਲਿ; ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥ ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ; ਸਭਿ ਜਨ ਕਉ ਆਇ ਕਰਹਿ ਰਹਰਾਸਿ ॥ ਗੁਰ ਪੂਰੇ ਕੀ ਵਡੀ ਵਡਿਆਈ; ਹਰਿ ਵਡਾ ਸੇਵਿ. ਅਤੁਲੁ ਸੁਖੁ ਪਾਇਆ ॥ ਗੁਰਿ ਪੂਰੈ ਦਾਨੁ ਦੀਆ. ਹਰਿ ਨਿਹਚਲੁ; ਨਿਤ ਬਖਸੇ ਚੜੈ ਸਵਾਇਆ ॥ ਕੋਈ ਨਿੰਦਕੁ. ਵਡਿਆਈ ਦੇਖਿ ਨ ਸਕੈ; ਸੋ ਕਰਤੈ ਆਪਿ ਪਚਾਇਆ ॥ ਜਨੁ ਨਾਨਕੁ. ਗੁਣ ਬੋਲੈ ਕਰਤੇ ਕੇ; ਭਗਤਾ ਨੋ ਸਦਾ ਰਖਦਾ ਆਇਆ ॥੨॥ ਪਉੜੀ ॥ ਤੂ ਸਾਹਿਬੁ ਅਗਮ ਦਇਆਲੁ ਹੈ; ਵਡ ਦਾਤਾ ਦਾਣਾ ॥ ਤੁਧੁ ਜੇਵਡੁ. ਮੈ ਹੋਰੁ ਕੋ ਦਿਸਿ, ਨ ਆਵਈ; ਤੂਹੈਂ ਸੁਘੜੁ. ਮੇਰੈ ਮਨਿ ਭਾਣਾ ॥ ਮੋਹੁ ਕੁਟੰਬੁ ਦਿਸਿ ਆਵਦਾ; ਸਭੁ ਚਲਣਹਾਰਾ ਆਵਣ ਜਾਣਾ ॥ ਜੋ ਬਿਨੁ ਸਚੇ. ਹੋਰਤੁ ਚਿਤੁ ਲਾਇਦੇ; ਸੇ ਕੂੜਿਆਰ, ਕੂੜਾ ਤਿਨ ਮਾਣਾ ॥ ਨਾਨਕ. ਸਚੁ ਧਿਆਇ ਤੂ; ਬਿਨੁ ਸਚੇ. ਪਚਿ ਪਚਿ ਮੁਏ ਅਜਾਣਾ ॥੧੦॥ ਸਲੋਕ ਮਃ ੪ ॥ ਅਗੋ ਦੇ ਸਤ ਭਾਉ ਨ ਦਿਚੈ; ਪਿਛੋ ਦੇ ਆਖਿਆ, ਕੰਮਿ ਨ ਆਵੈ ॥ ਅਧ ਵਿਚਿ ਫਿਰੈ. ਮਨਮੁਖੁ ਵੇਚਾਰਾ; ਗਲੀ. ਕਿਉ ਸੁਖੁ ਪਾਵੈ ॥ ਜਿਸੁ ਅੰਦਰਿ ਪ੍ਰੀਤਿ ਨਹੀ. ਸਤਿਗੁਰ ਕੀ; ਸੁ ਕੂੜੀ ਆਵੈ ਕੂੜੀ ਜਾਵੈ ॥ ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ; ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥ ਤਾ ਅਪਿਉ ਪੀਵੈ ਸਬਦੁ ਗੁਰ ਕੇਰਾ; ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥ ਸਦਾ ਅਨੰਦਿ ਰਹੈ ਦਿਨੁ ਰਾਤੀ; ਜਨ ਨਾਨਕ. ਅਨਦਿਨੁ ਹਰਿ ਗੁਣ ਗਾਵੈ ॥੧॥ ਮਃ ੪ ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ. ਹਰਿ ਨਾਮੁ ਧਿਆਵੈ ॥ ਉਦਮੁ ਕਰੇ, ਭਲਕੇ ਪਰਭਾਤੀ; ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ. ਹਰਿ ਹਰਿ ਜਪੁ ਜਾਪੈ; ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ. ਗੁਰਬਾਣੀ ਗਾਵੈ; ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ; ਸੋ ਗੁਰਸਿਖੁ. ਗੁਰੂ ਮਨਿ ਭਾਵੈ ॥
Источники и права