couponatlas.

Гуру Грантх Сахиб (гурмукхи): Анг 307

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਅੰਤਰਿ. ਹਰਿ ਗੁਰੂ ਧਿਆਇਦਾ; ਵਡੀ ਵਡਿਆਈ ॥ ਤੁਸਿ ਦਿਤੀ. ਪੂਰੈ ਸਤਿਗੁਰੂ; ਘਟੈ ਨਾਹੀ. ਇਕੁ ਤਿਲੁ, ਕਿਸੈ ਦੀ ਘਟਾਈ ॥ ਸਚੁ ਸਾਹਿਬੁ. ਸਤਿਗੁਰੂ ਕੈ ਵਲਿ ਹੈ; ਤਾਂ ਝਖਿ ਝਖਿ ਮਰੈ, ਸਭ ਲੋੁਕਾਈ ॥ ਨਿੰਦਕਾ ਕੇ ਮੁਹ ਕਾਲੇ ਕਰੇ; ਹਰਿ ਕਰਤੈ ਆਪਿ ਵਧਾਈ ॥ ਜਿਉ ਜਿਉ ਨਿੰਦਕ. ਨਿੰਦ ਕਰਹਿ; ਤਿਉ ਤਿਉ ਨਿਤ ਨਿਤ. ਚੜੈ ਸਵਾਈ ॥ ਜਨ ਨਾਨਕ. ਹਰਿ ਆਰਾਧਿਆ; ਤਿਨਿ ਪੈਰੀ ਆਣਿ ਸਭ ਪਾਈ ॥੧॥ ਮਃ ੪ ॥ ਸਤਿਗੁਰ ਸੇਤੀ ਗਣਤ ਜਿ ਰਖੈ; ਹਲਤੁ ਪਲਤੁ ਸਭੁ ਤਿਸ ਕਾ ਗਇਆ ॥ ਨਿਤ ਝਹੀਆ ਪਾਏ. ਝਗੂ ਸੁਟੇ; ਝਖਦਾ ਝਖਦਾ ਝੜਿ ਪਇਆ ॥ ਨਿਤ ਉਪਾਵ ਕਰੈ ਮਾਇਆ ਧਨ ਕਾਰਣਿ; ਅਗਲਾ ਧਨੁ ਭੀ ਉਡਿ ਗਇਆ ॥ ਕਿਆ ਓਹੁ ਖਟੇ. ਕਿਆ ਓਹੁ ਖਾਵੈ; ਜਿਸੁ ਅੰਦਰਿ. ਸਹਸਾ ਦੁਖੁ ਪਇਆ ॥ ਨਿਰਵੈਰੈ ਨਾਲਿ. ਜਿ ਵੈਰੁ ਰਚਾਏ; ਸਭੁ ਪਾਪੁ ਜਗਤੈ ਕਾ. ਤਿਨਿ ਸਿਰਿ ਲਇਆ ॥ ਓਸੁ ਅਗੈ ਪਿਛੈ. ਢੋਈ ਨਾਹੀ; ਜਿਸੁ ਅੰਦਰਿ ਨਿੰਦਾ. ਮੁਹਿ ਅੰਬੁ ਪਇਆ ॥ ਜੇ ਸੁਇਨੇ ਨੋ ਓਹੁ ਹਥੁ ਪਾਏ; ਤਾ ਖੇਹੂ ਸੇਤੀ ਰਲਿ ਗਇਆ ॥ ਜੇ ਗੁਰ ਕੀ ਸਰਣੀ. ਫਿਰਿ ਓਹੁ ਆਵੈ; ਤਾ ਪਿਛਲੇ ਅਉਗਣ ਬਖਸਿ ਲਇਆ ॥ ਜਨ ਨਾਨਕ. ਅਨਦਿਨੁ ਨਾਮੁ ਧਿਆਇਆ; ਹਰਿ ਸਿਮਰਤ. ਕਿਲਵਿਖ ਪਾਪ ਗਇਆ ॥੨॥ ਪਉੜੀ ॥ ਤੂਹੈ ਸਚਾ, ਸਚੁ ਤੂ; ਸਭ ਦੂ ਉਪਰਿ. ਤੂ ਦੀਬਾਣੁ ॥ ਜੋ ਤੁਧੁ ਸਚੁ ਧਿਆਇਦੇ; ਸਚੁ ਸੇਵਨਿ. ਸਚੇ ਤੇਰਾ ਮਾਣੁ ॥ ਓਨਾ ਅੰਦਰਿ ਸਚੁ. ਮੁਖ ਉਜਲੇ; ਸਚੁ ਬੋਲਨਿ, ਸਚੇ ਤੇਰਾ ਤਾਣੁ ॥ ਸੇ ਭਗਤ. ਜਿਨੀ ਗੁਰਮੁਖਿ ਸਾਲਾਹਿਆ; ਸਚੁ ਸਬਦੁ ਨੀਸਾਣੁ ॥ ਸਚੁ ਜਿ ਸਚੇ ਸੇਵਦੇ; ਤਿਨ ਵਾਰੀ ਸਦ ਕੁਰਬਾਣੁ ॥੧੩॥ ਸਲੋਕ ਮਃ ੪ ॥ ਧੁਰਿ ਮਾਰੇ ਪੂਰੈ ਸਤਿਗੁਰੂ; ਸੇਈ ਹੁਣਿ ਸਤਿਗੁਰਿ ਮਾਰੇ ॥ ਜੇ ਮੇਲਣ ਨੋ ਬਹੁਤੇਰਾ ਲੋਚੀਐ; ਨ ਦੇਈ ਮਿਲਣ. ਕਰਤਾਰੇ ॥ ਸਤਸੰਗਤਿ ਢੋਈ. ਨਾ ਲਹਨਿ; ਵਿਚਿ ਸੰਗਤਿ ਗੁਰਿ ਵੀਚਾਰੇ ॥ ਕੋਈ ਜਾਇ ਮਿਲੈ ਹੁਣਿ ਓਨਾ ਨੋ; ਤਿਸੁ ਮਾਰੇ ਜਮੁ ਜੰਦਾਰੇ ॥ ਗੁਰਿ ਬਾਬੈ ਫਿਟਕੇ. ਸੇ ਫਿਟੇ; ਗੁਰਿ ਅੰਗਦਿ. ਕੀਤੇ ਕੂੜਿਆਰੇ ॥ ਗੁਰਿ. ਤੀਜੀ ਪੀੜੀ ਵੀਚਾਰਿਆ; ਕਿਆ ਹਥਿ ਏਨਾ ਵੇਚਾਰੇ ॥ ਗੁਰੁ ਚਉਥੀ ਪੀੜੀ ਟਿਕਿਆ; ਤਿਨਿ. ਨਿੰਦਕ ਦੁਸਟ ਸਭਿ ਤਾਰੇ ॥ ਕੋਈ ਪੁਤੁ ਸਿਖੁ. ਸੇਵਾ ਕਰੇ ਸਤਿਗੁਰੂ ਕੀ; ਤਿਸੁ ਕਾਰਜ ਸਭਿ ਸਵਾਰੇ ॥ ਜੋ ਇਛੈ. ਸੋ ਫਲੁ ਪਾਇਸੀ; ਪੁਤੁ ਧਨੁ ਲਖਮੀ; ਖੜਿ ਮੇਲੇ. ਹਰਿ ਨਿਸਤਾਰੇ ॥ ਸਭਿ ਨਿਧਾਨ ਸਤਿਗੁਰੂ ਵਿਚਿ; ਜਿਸੁ ਅੰਦਰਿ ਹਰਿ ਉਰ ਧਾਰੇ ॥ ਸੋ ਪਾਏ ਪੂਰਾ ਸਤਿਗੁਰੂ; ਜਿਸੁ ਲਿਖਿਆ ਲਿਖਤੁ ਲਿਲਾਰੇ ॥ ਜਨੁ ਨਾਨਕੁ. ਮਾਗੈ ਧੂੜਿ ਤਿਨ; ਜੋ ਗੁਰਸਿਖ ਮਿਤ ਪਿਆਰੇ ॥੧॥
Источники и права