couponatlas.

Гуру Грантх Сахиб (гурмукхи): Анг 31

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਿਰੀਰਾਗੁ ਮਹਲਾ ੩ ॥ ਅੰਮ੍ਰਿਤੁ ਛੋਡਿ. ਬਿਖਿਆ ਲੋਭਾਣੇ; ਸੇਵਾ ਕਰਹਿ ਵਿਡਾਣੀ ॥ ਆਪਣਾ ਧਰਮੁ ਗਵਾਵਹਿ, ਬੂਝਹਿ ਨਾਹੀ; ਅਨਦਿਨੁ ਦੁਖਿ ਵਿਹਾਣੀ ॥ ਮਨਮੁਖ ਅੰਧ ਨ. ਚੇਤਹੀ; ਡੂਬਿ; ਮੁਏ. ਬਿਨੁ ਪਾਣੀ ॥੧॥ ਮਨ ਰੇ. ਸਦਾ ਭਜਹੁ; ਹਰਿ ਸਰਣਾਈ ॥ ਗੁਰ ਕਾ ਸਬਦੁ ਅੰਤਰਿ ਵਸੈ; ਤਾ ਹਰਿ ਵਿਸਰਿ. ਨ ਜਾਈ ॥੧॥ ਰਹਾਉ ॥ ਇਹੁ ਸਰੀਰੁ. ਮਾਇਆ ਕਾ ਪੁਤਲਾ; ਵਿਚਿ ਹਉਮੈ ਦੁਸਟੀ ਪਾਈ ॥ ਆਵਣੁ ਜਾਣਾ ਜੰਮਣੁ ਮਰਣਾ; ਮਨਮੁਖਿ ਪਤਿ ਗਵਾਈ ॥ ਸਤਗੁਰੁ ਸੇਵਿ ਸਦਾ ਸੁਖੁ ਪਾਇਆ; ਜੋਤੀ ਜੋਤਿ ਮਿਲਾਈ ॥੨॥ ਸਤਗੁਰ ਕੀ ਸੇਵਾ ਅਤਿ ਸੁਖਾਲੀ; ਜੋ ਇਛੇ ਸੋ ਫਲੁ ਪਾਏ ॥ ਜਤੁ ਸਤੁ ਤਪੁ ਪਵਿਤੁ ਸਰੀਰਾ; ਹਰਿ ਹਰਿ ਮੰਨਿ ਵਸਾਏ ॥ ਸਦਾ ਅਨੰਦਿ ਰਹੈ ਦਿਨੁ ਰਾਤੀ; ਮਿਲਿ ਪ੍ਰੀਤਮ ਸੁਖੁ ਪਾਏ ॥੩॥ ਜੋ ਸਤਗੁਰ ਕੀ ਸਰਣਾਗਤੀ; ਹਉ ਤਿਨ ਕੈ ਬਲਿ ਜਾਉ ॥ ਦਰਿ ਸਚੈ ਸਚੀ ਵਡਿਆਈ; ਸਹਜੇ ਸਚਿ ਸਮਾਉ ॥ ਨਾਨਕ. ਨਦਰੀ ਪਾਈਐ; ਗੁਰਮੁਖਿ ਮੇਲਿ ਮਿਲਾਉ ॥੪॥੧੨॥੪੫॥ ਸਿਰੀਰਾਗੁ ਮਹਲਾ ੩ ॥ ਮਨਮੁਖ ਕਰਮ ਕਮਾਵਣੇ; ਜਿਉ ਦੋਹਾਗਣਿ ਤਨਿ ਸੀਗਾਰੁ ॥ ਸੇਜੈ ਕੰਤੁ. ਨ ਆਵਈ; ਨਿਤ ਨਿਤ ਹੋਇ ਖੁਆਰੁ ॥ ਪਿਰ ਕਾ ਮਹਲੁ. ਨ ਪਾਵਈ; ਨਾ ਦੀਸੈ ਘਰੁ ਬਾਰੁ ॥੧॥ ਭਾਈ ਰੇ; ਇਕ ਮਨਿ. ਨਾਮੁ ਧਿਆਇ ॥ ਸੰਤਾ ਸੰਗਤਿ ਮਿਲਿ ਰਹੈ; ਜਪਿ ਰਾਮ ਨਾਮੁ ਸੁਖੁ ਪਾਇ ॥੧॥ ਰਹਾਉ ॥ ਗੁਰਮੁਖਿ ਸਦਾ ਸੋਹਾਗਣੀ; ਪਿਰੁ ਰਾਖਿਆ ਉਰ ਧਾਰਿ ॥ ਮਿਠਾ ਬੋਲਹਿ ਨਿਵਿ ਚਲਹਿ; ਸੇਜੈ ਰਵੈ ਭਤਾਰੁ ॥ ਸੋਭਾਵੰਤੀ ਸੋਹਾਗਣੀ; ਜਿਨ ਗੁਰ ਕਾ ਹੇਤੁ ਅਪਾਰੁ ॥੨॥ ਪੂਰੈ ਭਾਗਿ ਸਤਗੁਰੁ ਮਿਲੈ; ਜਾ ਭਾਗੈ ਕਾ ਉਦਉ ਹੋਇ ॥ ਅੰਤਰਹੁ ਦੁਖੁ ਭ੍ਰਮੁ ਕਟੀਐ; ਸੁਖੁ ਪਰਾਪਤਿ ਹੋਇ ॥ ਗੁਰ ਕੈ ਭਾਣੈ ਜੋ ਚਲੈ; ਦੁਖੁ. ਨ ਪਾਵੈ ਕੋਇ ॥੩॥ ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ; ਸਹਜੇ ਪਾਵੈ ਕੋਇ ॥ ਜਿਨਾ ਪਰਾਪਤਿ ਤਿਨ ਪੀਆ; ਹਉਮੈ ਵਿਚਹੁ ਖੋਇ ॥ ਨਾਨਕ. ਗੁਰਮੁਖਿ ਨਾਮੁ ਧਿਆਈਐ; ਸਚਿ ਮਿਲਾਵਾ ਹੋਇ ॥੪॥੧੩॥੪੬॥ ਸਿਰੀਰਾਗੁ ਮਹਲਾ ੩ ॥ ਜਾ ਪਿਰੁ ਜਾਣੈ ਆਪਣਾ; ਤਨੁ ਮਨੁ ਅਗੈ ਧਰੇਇ ॥ ਸੋਹਾਗਣੀ ਕਰਮ ਕਮਾਵਦੀਆ; ਸੇਈ ਕਰਮ ਕਰੇਇ ॥ ਸਹਜੇ ਸਾਚਿ ਮਿਲਾਵੜਾ; ਸਾਚੁ ਵਡਾਈ ਦੇਇ ॥੧॥ ਭਾਈ ਰੇ; ਗੁਰ ਬਿਨੁ. ਭਗਤਿ ਨ ਹੋਇ ॥ ਬਿਨੁ ਗੁਰ. ਭਗਤਿ ਨ ਪਾਈਐ; ਜੇ ਲੋਚੈ ਸਭੁ ਕੋਇ ॥੧॥ ਰਹਾਉ ॥ ਲਖ ਚਉਰਾਸੀਹ ਫੇਰੁ ਪਇਆ; ਕਾਮਣਿ ਦੂਜੈ ਭਾਇ ॥ ਬਿਨੁ ਗੁਰ. ਨੀਦ ਨ ਆਵਈ; ਦੁਖੀ ਰੈਣਿ ਵਿਹਾਇ ॥ ਬਿਨੁ ਸਬਦੈ. ਪਿਰੁ ਨ ਪਾਈਐ; ਬਿਰਥਾ ਜਨਮੁ ਗਵਾਇ ॥੨॥
Источники и права