couponatlas.

Гуру Грантх Сахиб (гурмукхи): Анг 311

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਚੁ ਸਚਾ ਰਸੁ ਜਿਨੀ ਚਖਿਆ; ਸੇ ਤ੍ਰਿਪਤਿ ਰਹੇ ਆਘਾਈ ॥ ਇਹੁ ਹਰਿ ਰਸੁ ਸੇਈ ਜਾਣਦੇ; ਜਿਉ ਗੂੰਗੈ ਮਿਠਿਆਈ ਖਾਈ ॥ ਗੁਰਿ ਪੂਰੈ ਹਰਿ ਪ੍ਰਭੁ ਸੇਵਿਆ; ਮਨਿ ਵਜੀ ਵਾਧਾਈ ॥੧੮॥ ਸਲੋਕ ਮਃ ੪ ॥ ਜਿਨਾ ਅੰਦਰਿ ਉਮਰਥਲ; ਸੇਈ ਜਾਣਨਿ ਸੂਲੀਆ ॥ ਹਰਿ ਜਾਣਹਿ ਸੇਈ ਬਿਰਹੁ; ਹਉ ਤਿਨ ਵਿਟਹੁ. ਸਦ ਘੁਮਿ ਘੋਲੀਆ ॥ ਹਰਿ ਮੇਲਹੁ ਸਜਣੁ ਪੁਰਖੁ; ਮੇਰਾ ਸਿਰੁ. ਤਿਨ ਵਿਟਹੁ. ਤਲ ਰੋਲੀਆ ॥ ਜੋ ਸਿਖ. ਗੁਰ ਕਾਰ ਕਮਾਵਹਿ; ਹਉ ਗੁਲਮੁ ਤਿਨਾ ਕਾ ਗੋਲੀਆ ॥ ਹਰਿ ਰੰਗਿ ਚਲੂਲੈ ਜੋ ਰਤੇ; ਤਿਨ ਭਿਨੀ. ਹਰਿ ਰੰਗਿ ਚੋਲੀਆ ॥ ਕਰਿ ਕਿਰਪਾ ਨਾਨਕ ਮੇਲਿ; ਗੁਰ ਪਹਿ. ਸਿਰੁ ਵੇਚਿਆ ਮੋਲੀਆ ॥੧॥ ਮਃ ੪ ॥ ਅਉਗਣੀ ਭਰਿਆ ਸਰੀਰੁ ਹੈ; ਕਿਉ ਸੰਤਹੁ. ਨਿਰਮਲੁ ਹੋਇ ॥ ਗੁਰਮੁਖਿ ਗੁਣ ਵੇਹਾਝੀਅਹਿ; ਮਲੁ ਹਉਮੈ ਕਢੈ ਧੋਇ ॥ ਸਚੁ ਵਣੰਜਹਿ ਰੰਗ ਸਿਉ; ਸਚੁ ਸਉਦਾ ਹੋਇ ॥ ਤੋਟਾ. ਮੂਲਿ ਨ ਆਵਈ; ਲਾਹਾ ਹਰਿ ਭਾਵੈ ਸੋਇ ॥ ਨਾਨਕ. ਤਿਨ ਸਚੁ ਵਣੰਜਿਆ; ਜਿਨਾ ਧੁਰਿ ਲਿਖਿਆ ਪਰਾਪਤਿ ਹੋਇ ॥੨॥ ਪਉੜੀ ॥ ਸਾਲਾਹੀ ਸਚੁ ਸਾਲਾਹਣਾ; ਸਚੁ ਸਚਾ ਪੁਰਖੁ ਨਿਰਾਲੇ ॥ ਸਚੁ ਸੇਵੀ. ਸਚੁ ਮਨਿ ਵਸੈ; ਸਚੁ ਸਚਾ ਹਰਿ ਰਖਵਾਲੇ ॥ ਸਚੁ ਸਚਾ ਜਿਨੀ ਅਰਾਧਿਆ; ਸੇ ਜਾਇ ਰਲੇ ਸਚ ਨਾਲੇ ॥ ਸਚੁ ਸਚਾ. ਜਿਨੀ ਨ ਸੇਵਿਆ; ਸੇ ਮਨਮੁਖ ਮੂੜ ਬੇਤਾਲੇ ॥ ਓਹ ਆਲੁ ਪਤਾਲੁ ਮੁਹਹੁ ਬੋਲਦੇ; ਜਿਉ ਪੀਤੈ ਮਦਿ ਮਤਵਾਲੇ ॥੧੯॥ ਸਲੋਕ ਮਹਲਾ ੩ ॥ ਗਉੜੀ ਰਾਗਿ ਸੁਲਖਣੀ; ਜੇ ਖਸਮੈ ਚਿਤਿ ਕਰੇਇ ॥ ਭਾਣੈ ਚਲੈ ਸਤਿਗੁਰੂ ਕੈ; ਐਸਾ ਸੀਗਾਰੁ ਕਰੇਇ ॥ ਸਚਾ ਸਬਦੁ ਭਤਾਰੁ ਹੈ; ਸਦਾ ਸਦਾ ਰਾਵੇਇ ॥ ਜਿਉ ਉਬਲੀ ਮਜੀਠੈ ਰੰਗੁ ਗਹਗਹਾ; ਤਿਉ ਸਚੇ ਨੋ ਜੀਉ ਦੇਇ ॥ ਰੰਗਿ ਚਲੂਲੈ ਅਤਿ ਰਤੀ; ਸਚੇ ਸਿਉ ਲਗਾ ਨੇਹੁ ॥ ਕੂੜੁ ਠਗੀ. ਗੁਝੀ ਨਾ ਰਹੈ; ਕੂੜੁ ਮੁਲੰਮਾ ਪਲੇਟਿ ਧਰੇਹੁ ॥ ਕੂੜੀ ਕਰਨਿ ਵਡਾਈਆ; ਕੂੜੇ ਸਿਉ ਲਗਾ ਨੇਹੁ ॥ ਨਾਨਕ. ਸਚਾ ਆਪਿ ਹੈ; ਆਪੇ ਨਦਰਿ ਕਰੇਇ ॥੧॥ ਮਃ ੪ ॥ ਸਤਸੰਗਤਿ ਮਹਿ ਹਰਿ ਉਸਤਤਿ ਹੈ; ਸੰਗਿ ਸਾਧੂ ਮਿਲੇ ਪਿਆਰਿਆ ॥ ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ; ਉਪਦੇਸੁ ਕਰਹਿ ਪਰਉਪਕਾਰਿਆ ॥ ਹਰਿ ਨਾਮੁ ਦ੍ਰਿੜਾਵਹਿ. ਹਰਿ ਨਾਮੁ ਸੁਣਾਵਹਿ; ਹਰਿ ਨਾਮੇ ਜਗੁ ਨਿਸਤਾਰਿਆ ॥ ਗੁਰ ਵੇਖਣ ਕਉ ਸਭੁ ਕੋਈ ਲੋਚੈ; ਨਵ ਖੰਡ ਜਗਤਿ ਨਮਸਕਾਰਿਆ ॥ ਤੁਧੁ ਆਪੇ ਆਪੁ, ਰਖਿਆ ਸਤਿਗੁਰ ਵਿਚਿ; ਗੁਰੁ ਆਪੇ ਤੁਧੁ ਸਵਾਰਿਆ ॥ ਤੂ ਆਪੇ ਪੂਜਹਿ. ਪੂਜ ਕਰਾਵਹਿ; ਸਤਿਗੁਰ ਕਉ ਸਿਰਜਣਹਾਰਿਆ ॥ ਕੋਈ ਵਿਛੁੜਿ ਜਾਇ ਸਤਿਗੁਰੂ ਪਾਸਹੁ; ਤਿਸੁ ਕਾਲਾ ਮੁਹੁ. ਜਮਿ ਮਾਰਿਆ ॥
Источники и права