couponatlas.

Гуру Грантх Сахиб (гурмукхи): Анг 314

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪਉੜੀ ॥ ਤੂ ਕਰਤਾ. ਸਭੁ ਕਿਛੁ ਜਾਣਦਾ; ਜੋ ਜੀਆ ਅੰਦਰਿ ਵਰਤੈ ॥ ਤੂ ਕਰਤਾ ਆਪਿ ਅਗਣਤੁ ਹੈ; ਸਭੁ ਜਗੁ ਵਿਚਿ ਗਣਤੈ ॥ ਸਭੁ ਕੀਤਾ ਤੇਰਾ ਵਰਤਦਾ; ਸਭ ਤੇਰੀ ਬਣਤੈ ॥ ਤੂ ਘਟਿ ਘਟਿ ਇਕੁ ਵਰਤਦਾ; ਸਚੁ ਸਾਹਿਬ ਚਲਤੈ ॥ ਸਤਿਗੁਰ ਨੋ ਮਿਲੇ. ਸੁ ਹਰਿ ਮਿਲੇ; ਨਾਹੀ ਕਿਸੈ ਪਰਤੈ ॥੨੪॥ ਸਲੋਕੁ ਮਃ ੪ ॥ ਇਹੁ ਮਨੂਆ ਦ੍ਰਿੜੁ ਕਰਿ ਰਖੀਐ; ਗੁਰਮੁਖਿ ਲਾਈਐ ਚਿਤੁ ॥ ਕਿਉ ਸਾਸਿ ਗਿਰਾਸਿ ਵਿਸਾਰੀਐ; ਬਹਦਿਆ ਉਠਦਿਆ ਨਿਤ ॥ ਮਰਣ ਜੀਵਣ ਕੀ ਚਿੰਤਾ ਗਈ; ਇਹੁ ਜੀਅੜਾ ਹਰਿ ਪ੍ਰਭ ਵਸਿ ॥ ਜਿਉ ਭਾਵੈ ਤਿਉ ਰਖੁ ਤੂ; ਜਨ ਨਾਨਕ ਨਾਮੁ ਬਖਸਿ ॥੧॥ ਮਃ ੩ ॥ ਮਨਮੁਖੁ ਅਹੰਕਾਰੀ. ਮਹਲੁ ਨ ਜਾਣੈ; ਖਿਨੁ ਆਗੈ ਖਿਨੁ ਪੀਛੈ ॥ ਸਦਾ ਬੁਲਾਈਐ. ਮਹਲਿ ਨ ਆਵੈ; ਕਿਉ ਕਰਿ ਦਰਗਹ ਸੀਝੈ ॥ ਸਤਿਗੁਰ ਕਾ ਮਹਲੁ ਵਿਰਲਾ ਜਾਣੈ; ਸਦਾ ਰਹੈ ਕਰ ਜੋੜਿ ॥ ਆਪਣੀ ਕ੍ਰਿਪਾ ਕਰੇ ਹਰਿ ਮੇਰਾ; ਨਾਨਕ. ਲਏ ਬਹੋੜਿ ॥੨॥ ਪਉੜੀ ॥ ਸਾ ਸੇਵਾ ਕੀਤੀ ਸਫਲ ਹੈ; ਜਿਤੁ ਸਤਿਗੁਰ ਕਾ ਮਨੁ ਮੰਨੇ ॥ ਜਾ ਸਤਿਗੁਰ ਕਾ ਮਨੁ ਮੰਨਿਆ; ਤਾ ਪਾਪ ਕਸੰਮਲ ਭੰਨੇ ॥ ਉਪਦੇਸੁ ਜਿ ਦਿਤਾ ਸਤਿਗੁਰੂ; ਸੋ ਸੁਣਿਆ ਸਿਖੀ ਕੰਨੇ ॥ ਜਿਨ ਸਤਿਗੁਰ ਕਾ ਭਾਣਾ ਮੰਨਿਆ; ਤਿਨ ਚੜੀ ਚਵਗਣਿ ਵੰਨੇ ॥ ਇਹ ਚਾਲ ਨਿਰਾਲੀ ਗੁਰਮੁਖੀ; ਗੁਰ ਦੀਖਿਆ ਸੁਣਿ ਮਨੁ ਭਿੰਨੇ ॥੨੫॥ ਸਲੋਕੁ ਮਃ ੩ ॥ ਜਿਨਿ. ਗੁਰੁ ਗੋਪਿਆ ਆਪਣਾ; ਤਿਸੁ. ਠਉਰ ਨ ਠਾਉ ॥ ਹਲਤੁ ਪਲਤੁ ਦੋਵੈ ਗਏ; ਦਰਗਹ. ਨਾਹੀ ਥਾਉ ॥ ਓਹ ਵੇਲਾ. ਹਥਿ ਨ ਆਵਈ; ਫਿਰਿ ਸਤਿਗੁਰ ਲਗਹਿ ਪਾਇ ॥ ਸਤਿਗੁਰ ਕੀ ਗਣਤੈ ਘੁਸੀਐ; ਦੁਖੇ ਦੁਖਿ ਵਿਹਾਇ ॥ ਸਤਿਗੁਰੁ ਪੁਰਖੁ ਨਿਰਵੈਰੁ ਹੈ; ਆਪੇ ਲਏ ਜਿਸੁ ਲਾਇ ॥ ਨਾਨਕ. ਦਰਸਨੁ ਜਿਨਾ ਵੇਖਾਲਿਓਨੁ; ਤਿਨਾ ਦਰਗਹ ਲਏ ਛਡਾਇ ॥੧॥ ਮਃ ੩ ॥ ਮਨਮੁਖੁ ਅਗਿਆਨੁ; ਦੁਰਮਤਿ ਅਹੰਕਾਰੀ ॥ ਅੰਤਰਿ ਕ੍ਰੋਧੁ; ਜੂਐ ਮਤਿ ਹਾਰੀ ॥ ਕੂੜੁ ਕੁਸਤੁ; ਓਹੁ ਪਾਪ ਕਮਾਵੈ ॥ ਕਿਆ ਓਹੁ ਸੁਣੈ; ਕਿਆ ਆਖਿ ਸੁਣਾਵੈ ॥ ਅੰਨਾ ਬੋਲਾ ਖੁਇ; ਉਝੜਿ ਪਾਇ ॥ ਮਨਮੁਖੁ ਅੰਧਾ; ਆਵੈ ਜਾਇ ॥ ਬਿਨੁ ਸਤਿਗੁਰ ਭੇਟੇ; ਥਾਇ ਨ ਪਾਇ ॥ ਨਾਨਕ; ਪੂਰਬਿ ਲਿਖਿਆ ਕਮਾਇ ॥੨॥ ਪਉੜੀ ॥ ਜਿਨ ਕੇ ਚਿਤ ਕਠੋਰ ਹਹਿ; ਸੇ ਬਹਹਿ ਨ. ਸਤਿਗੁਰ ਪਾਸਿ ॥ ਓਥੈ ਸਚੁ ਵਰਤਦਾ; ਕੂੜਿਆਰਾ ਚਿਤ ਉਦਾਸਿ ॥ ਓਇ ਵਲੁ ਛਲੁ ਕਰਿ. ਝਤਿ ਕਢਦੇ; ਫਿਰਿ ਜਾਇ ਬਹਹਿ. ਕੂੜਿਆਰਾ ਪਾਸਿ ॥ ਵਿਚਿ ਸਚੇ, ਕੂੜੁ. ਨ ਗਡਈ; ਮਨਿ ਵੇਖਹੁ ਕੋ ਨਿਰਜਾਸਿ ॥ ਕੂੜਿਆਰ ਕੂੜਿਆਰੀ ਜਾਇ ਰਲੇ; ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥
Источники и права