couponatlas.

Гуру Грантх Сахиб (гурмукхи): Анг 329

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮਨਹਿ ਮਾਰਿ; ਕਵਨ ਸਿਧਿ ਥਾਪੀ ॥੧॥ ਕਵਨੁ ਸੁ ਮੁਨਿ; ਜੋ ਮਨੁ ਮਾਰੈ ॥ ਮਨ ਕਉ ਮਾਰਿ; ਕਹਹੁ ਕਿਸੁ ਤਾਰੈ ॥੧॥ ਰਹਾਉ ॥ ਮਨ ਅੰਤਰਿ; ਬੋਲੈ ਸਭੁ ਕੋਈ ॥ ਮਨ ਮਾਰੇ ਬਿਨੁ; ਭਗਤਿ ਨ ਹੋਈ ॥੨॥ ਕਹੁ ਕਬੀਰ; ਜੋ ਜਾਨੈ ਭੇਉ ॥ ਮਨੁ ਮਧੁਸੂਦਨੁ; ਤ੍ਰਿਭਵਣ ਦੇਉ ॥੩॥੨੮॥ ਗਉੜੀ ਕਬੀਰ ਜੀ ॥ ਓਇ ਜੁ ਦੀਸਹਿ; ਅੰਬਰਿ ਤਾਰੇ ॥ ਕਿਨਿ ਓਇ ਚੀਤੇ; ਚੀਤਨਹਾਰੇ ॥੧॥ ਕਹੁ ਰੇ ਪੰਡਿਤ; ਅੰਬਰੁ ਕਾ ਸਿਉ ਲਾਗਾ ॥ ਬੂਝੈ; ਬੂਝਨਹਾਰੁ ਸਭਾਗਾ ॥੧॥ ਰਹਾਉ ॥ ਸੂਰਜ ਚੰਦੁ; ਕਰਹਿ ਉਜੀਆਰਾ ॥ ਸਭ ਮਹਿ ਪਸਰਿਆ; ਬ੍ਰਹਮ ਪਸਾਰਾ ॥੨॥ ਕਹੁ ਕਬੀਰ; ਜਾਨੈਗਾ ਸੋਇ ॥ ਹਿਰਦੈ ਰਾਮੁ; ਮੁਖਿ ਰਾਮੈ ਹੋਇ ॥੩॥੨੯॥ ਗਉੜੀ ਕਬੀਰ ਜੀ ॥ ਬੇਦ ਕੀ ਪੁਤ੍ਰੀ; ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ; ਲੈ ਹੈ ਆਈ ॥੧॥ ਆਪਨ ਨਗਰੁ; ਆਪ ਤੇ ਬਾਧਿਆ ॥ ਮੋਹ ਕੈ ਫਾਧਿ; ਕਾਲ ਸਰੁ ਸਾਂਧਿਆ ॥੧॥ ਰਹਾਉ ॥ ਕਟੀ ਨ ਕਟੈ; ਤੂਟਿ ਨਹ ਜਾਈ ॥ ਸਾ ਸਾਪਨਿ ਹੋਇ; ਜਗ ਕਉ ਖਾਈ ॥੨॥ ਹਮ ਦੇਖਤ; ਜਿਨਿ ਸਭੁ ਜਗੁ ਲੂਟਿਆ ॥ ਕਹੁ ਕਬੀਰ; ਮੈ ਰਾਮ ਕਹਿ ਛੂਟਿਆ ॥੩॥੩੦॥ ਗਉੜੀ ਕਬੀਰ ਜੀ ॥ ਦੇਇ ਮੁਹਾਰ; ਲਗਾਮੁ ਪਹਿਰਾਵਉ ॥ ਸਗਲ ਤ ਜੀਨੁ; ਗਗਨ ਦਉਰਾਵਉ ॥੧॥ ਅਪਨੈ ਬੀਚਾਰਿ; ਅਸਵਾਰੀ ਕੀਜੈ ॥ ਸਹਜ ਕੈ ਪਾਵੜੈ; ਪਗੁ ਧਰਿ ਲੀਜੈ ॥੧॥ ਰਹਾਉ ॥ ਚਲੁ ਰੇ ਬੈਕੁੰਠ; ਤੁਝਹਿ ਲੇ ਤਾਰਉ ॥ ਹਿਚਹਿ ਤ; ਪ੍ਰੇਮ ਕੈ ਚਾਬੁਕ ਮਾਰਉ ॥੨॥ ਕਹਤ ਕਬੀਰ; ਭਲੇ ਅਸਵਾਰਾ ॥ ਬੇਦ ਕਤੇਬ ਤੇ; ਰਹਹਿ ਨਿਰਾਰਾ ॥੩॥੩੧॥ ਗਉੜੀ ਕਬੀਰ ਜੀ ॥ ਜਿਹ ਮੁਖਿ; ਪਾਂਚਉ ਅੰਮ੍ਰਿਤ ਖਾਏ ॥ ਤਿਹ ਮੁਖ ਦੇਖਤ; ਲੂਕਟ ਲਾਏ ॥੧॥ ਇਕੁ ਦੁਖੁ; ਰਾਮ ਰਾਇ ਕਾਟਹੁ ਮੇਰਾ ॥ ਅਗਨਿ ਦਹੈ; ਅਰੁ ਗਰਭ ਬਸੇਰਾ ॥੧॥ ਰਹਾਉ ॥ ਕਾਇਆ ਬਿਗੂਤੀ; ਬਹੁ ਬਿਧਿ ਭਾਤੀ ॥ ਕੋ ਜਾਰੇ; ਕੋ ਗਡਿ ਲੇ ਮਾਟੀ ॥੨॥ ਕਹੁ ਕਬੀਰ; ਹਰਿ ਚਰਣ ਦਿਖਾਵਹੁ ॥ ਪਾਛੈ ਤੇ ਜਮੁ; ਕਿਉ ਨ ਪਠਾਵਹੁ ॥੩॥੩੨॥ ਗਉੜੀ ਕਬੀਰ ਜੀ ॥ ਆਪੇ ਪਾਵਕੁ; ਆਪੇ ਪਵਨਾ ॥ ਜਾਰੈ ਖਸਮੁ; ਤ ਰਾਖੈ ਕਵਨਾ ॥੧॥ ਰਾਮ ਜਪਤ; ਤਨੁ ਜਰਿ ਕੀ ਨ ਜਾਇ ॥ ਰਾਮ ਨਾਮ; ਚਿਤੁ ਰਹਿਆ ਸਮਾਇ ॥੧॥ ਰਹਾਉ ॥ ਕਾ ਕੋ ਜਰੈ; ਕਾਹਿ ਹੋਇ ਹਾਨਿ ॥ ਨਟ ਵਟ ਖੇਲੈ; ਸਾਰਿਗਪਾਨਿ ॥੨॥ ਕਹੁ ਕਬੀਰ; ਅਖਰ ਦੁਇ ਭਾਖਿ ॥ ਹੋਇਗਾ ਖਸਮੁ; ਤ ਲੇਇਗਾ ਰਾਖਿ ॥੩॥੩੩॥ ਗਉੜੀ ਕਬੀਰ ਜੀ ਦੁਪਦੇ₂ ॥ ਨਾ ਮੈ; ਜੋਗ ਧਿਆਨ ਚਿਤੁ ਲਾਇਆ ॥ ਬਿਨੁ ਬੈਰਾਗ; ਨ ਛੂਟਸਿ ਮਾਇਆ ॥੧॥ ਕੈਸੇ ਜੀਵਨੁ ਹੋਇ. ਹਮਾਰਾ ॥
Источники и права