couponatlas.

Гуру Грантх Сахиб (гурмукхи): Анг 33

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਤਗੁਰਿ ਮਿਲਿਐ. ਸਦ ਭੈ ਰਚੈ; ਆਪਿ ਵਸੈ ਮਨਿ ਆਇ ॥੧॥ ਭਾਈ ਰੇ; ਗੁਰਮੁਖਿ ਬੂਝੈ ਕੋਇ ॥ ਬਿਨੁ ਬੂਝੇ. ਕਰਮ ਕਮਾਵਣੇ; ਜਨਮੁ ਪਦਾਰਥੁ ਖੋਇ ॥੧॥ ਰਹਾਉ ॥ ਜਿਨੀ ਚਾਖਿਆ. ਤਿਨੀ ਸਾਦੁ ਪਾਇਆ; ਬਿਨੁ ਚਾਖੇ. ਭਰਮਿ ਭੁਲਾਇ ॥ ਅੰਮ੍ਰਿਤੁ ਸਾਚਾ ਨਾਮੁ ਹੈ; ਕਹਣਾ ਕਛੂ ਨ ਜਾਇ ॥ ਪੀਵਤ ਹੂ ਪਰਵਾਣੁ ਭਇਆ; ਪੂਰੈ ਸਬਦਿ ਸਮਾਇ ॥੨॥ ਆਪੇ ਦੇਇ. ਤ ਪਾਈਐ; ਹੋਰੁ. ਕਰਣਾ ਕਿਛੂ ਨ ਜਾਇ ॥ ਦੇਵਣ ਵਾਲੇ ਕੈ ਹਥਿ ਦਾਤਿ ਹੈ; ਗੁਰੂ ਦੁਆਰੈ ਪਾਇ ॥ ਜੇਹਾ ਕੀਤੋਨੁ. ਤੇਹਾ ਹੋਆ; ਜੇਹੇ ਕਰਮ ਕਮਾਇ ॥੩॥ ਜਤੁ ਸਤੁ ਸੰਜਮੁ ਨਾਮੁ ਹੈ; ਵਿਣੁ ਨਾਵੈ. ਨਿਰਮਲੁ ਨ ਹੋਇ ॥ ਪੂਰੈ ਭਾਗਿ. ਨਾਮੁ ਮਨਿ ਵਸੈ; ਸਬਦਿ ਮਿਲਾਵਾ ਹੋਇ ॥ ਨਾਨਕ. ਸਹਜੇ ਹੀ ਰੰਗਿ ਵਰਤਦਾ; ਹਰਿ ਗੁਣ ਪਾਵੈ ਸੋਇ ॥੪॥੧੭॥੫੦॥ ਸਿਰੀਰਾਗੁ ਮਹਲਾ ੩ ॥ ਕਾਂਇਆ ਸਾਧੈ. ਉਰਧ ਤਪੁ ਕਰੈ; ਵਿਚਹੁ ਹਉਮੈ. ਨ ਜਾਇ ॥ ਅਧਿਆਤਮ ਕਰਮ ਜੇ ਕਰੇ; ਨਾਮੁ. ਨ ਕਬ ਹੀ ਪਾਇ ॥ ਗੁਰ ਕੈ ਸਬਦਿ ਜੀਵਤੁ ਮਰੈ; ਹਰਿ ਨਾਮੁ ਵਸੈ ਮਨਿ ਆਇ ॥੧॥ ਸੁਣਿ ਮਨ ਮੇਰੇ; ਭਜੁ ਸਤਗੁਰ ਸਰਣਾ ॥ ਗੁਰ ਪਰਸਾਦੀ ਛੁਟੀਐ; ਬਿਖੁ ਭਵਜਲੁ. ਸਬਦਿ ਗੁਰ ਤਰਣਾ ॥੧॥ ਰਹਾਉ ॥ ਤ੍ਰੈ ਗੁਣ ਸਭਾ ਧਾਤੁ ਹੈ; ਦੂਜਾ ਭਾਉ ਵਿਕਾਰੁ ॥ ਪੰਡਿਤੁ ਪੜੈ. ਬੰਧਨ ਮੋਹ ਬਾਧਾ; ਨਹ ਬੂਝੈ. ਬਿਖਿਆ ਪਿਆਰਿ ॥ ਸਤਗੁਰਿ ਮਿਲਿਐ. ਤ੍ਰਿਕੁਟੀ ਛੂਟੈ; ਚਉਥੈ ਪਦਿ ਮੁਕਤਿ ਦੁਆਰੁ ॥੨॥ ਗੁਰ ਤੇ. ਮਾਰਗੁ ਪਾਈਐ; ਚੂਕੈ ਮੋਹੁ ਗੁਬਾਰੁ ॥ ਸਬਦਿ ਮਰੈ ਤਾ ਉਧਰੈ; ਪਾਏ ਮੋਖ ਦੁਆਰੁ ॥ ਗੁਰ ਪਰਸਾਦੀ ਮਿਲਿ ਰਹੈ; ਸਚੁ ਨਾਮੁ ਕਰਤਾਰੁ ॥੩॥ ਇਹੁ ਮਨੂਆ. ਅਤਿ ਸਬਲ ਹੈ; ਛਡੇ ਨ. ਕਿਤੈ ਉਪਾਇ ॥ ਦੂਜੈ ਭਾਇ ਦੁਖੁ ਲਾਇਦਾ; ਬਹੁਤੀ ਦੇਇ ਸਜਾਇ ॥ ਨਾਨਕ. ਨਾਮਿ ਲਗੇ ਸੇ ਉਬਰੇ; ਹਉਮੈ ਸਬਦਿ ਗਵਾਇ ॥੪॥੧੮॥੫੧॥ ਸਿਰੀਰਾਗੁ ਮਹਲਾ ੩ ॥ ਕਿਰਪਾ ਕਰੇ ਗੁਰੁ ਪਾਈਐ; ਹਰਿ ਨਾਮੋ ਦੇਇ ਦ੍ਰਿੜਾਇ ॥ ਬਿਨੁ ਗੁਰ. ਕਿਨੈ ਨ ਪਾਇਓ; ਬਿਰਥਾ ਜਨਮੁ ਗਵਾਇ ॥ ਮਨਮੁਖ ਕਰਮ ਕਮਾਵਣੇ; ਦਰਗਹ ਮਿਲੈ ਸਜਾਇ ॥੧॥ ਮਨ ਰੇ; ਦੂਜਾ ਭਾਉ ਚੁਕਾਇ ॥ ਅੰਤਰਿ ਤੇਰੈ ਹਰਿ ਵਸੈ; ਗੁਰ ਸੇਵਾ ਸੁਖੁ ਪਾਇ ॥ ਰਹਾਉ ॥ ਸਚੁ ਬਾਣੀ ਸਚੁ ਸਬਦੁ ਹੈ; ਜਾ ਸਚਿ ਧਰੇ ਪਿਆਰੁ ॥ ਹਰਿ ਕਾ ਨਾਮੁ ਮਨਿ ਵਸੈ; ਹਉਮੈ ਕ੍ਰੋਧੁ ਨਿਵਾਰਿ ॥ ਮਨਿ ਨਿਰਮਲ ਨਾਮੁ ਧਿਆਈਐ; ਤਾ ਪਾਏ ਮੋਖ ਦੁਆਰੁ ॥੨॥ ਹਉਮੈ ਵਿਚਿ ਜਗੁ ਬਿਨਸਦਾ; ਮਰਿ ਜੰਮੈ ਆਵੈ ਜਾਇ ॥ ਮਨਮੁਖ. ਸਬਦੁ ਨ ਜਾਣਨੀ; ਜਾਸਨਿ ਪਤਿ ਗਵਾਇ ॥ ਗੁਰ ਸੇਵਾ ਨਾਉ ਪਾਈਐ; ਸਚੇ ਰਹੈ ਸਮਾਇ ॥੩॥
Источники и права