couponatlas.

Гуру Грантх Сахиб (гурмукхи): Анг 343

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਬਾਵਨ ਅਖਰ ਜੋਰੇ ਆਨਿ ॥ ਸਕਿਆ ਨ. ਅਖਰੁ ਏਕੁ ਪਛਾਨਿ ॥ ਸਤ ਕਾ ਸਬਦੁ; ਕਬੀਰਾ ਕਹੈ ॥ ਪੰਡਿਤ ਹੋਇ; ਸੁ ਅਨਭੈ ਰਹੈ ॥ ਪੰਡਿਤ ਲੋਗਹ ਕਉ; ਬਿਉਹਾਰ ॥ ਗਿਆਨਵੰਤ ਕਉ; ਤਤੁ ਬੀਚਾਰ ॥ ਜਾ ਕੈ ਜੀਅ; ਜੈਸੀ ਬੁਧਿ ਹੋਈ ॥ ਕਹਿ ਕਬੀਰ; ਜਾਨੈਗਾ ਸੋਈ ॥੪੫॥ ੴ ਸਤਿਗੁਰ ਪ੍ਰਸਾਦਿ ॥ ਰਾਗੁ ਗਉੜੀ ਥਿਤੀੰ ਕਬੀਰ ਜੀ ਕੀੰ ॥ ਸਲੋਕੁ ॥ ਪੰਦ੍ਰਹ ਥਿਤੀੰ ਸਾਤ ਵਾਰ ॥ ਕਹਿ ਕਬੀਰ; ਉਰਵਾਰ ਨ ਪਾਰ ॥ ਸਾਧਿਕ ਸਿਧ; ਲਖੈ ਜਉ ਭੇਉ ॥ ਆਪੇ ਕਰਤਾ; ਆਪੇ ਦੇਉ ॥੧॥ ਥਿਤੀੰ ॥ ਅੰਮਾਵਸ ਮਹਿ; ਆਸ ਨਿਵਾਰਹੁ ॥ ਅੰਤਰਜਾਮੀ ਰਾਮੁ ਸਮਾਰਹੁ ॥ ਜੀਵਤ ਪਾਵਹੁ ਮੋਖ ਦੁਆਰ ॥ ਅਨਭਉ ਸਬਦੁ; ਤਤੁ ਨਿਜੁ ਸਾਰ ॥੧॥ ਚਰਨ ਕਮਲ ਗੋਬਿੰਦ; ਰੰਗੁ ਲਾਗਾ ॥ ਸੰਤ ਪ੍ਰਸਾਦਿ. ਭਏ ਮਨ ਨਿਰਮਲ; ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥ ਪਰਿਵਾ; ਪ੍ਰੀਤਮ ਕਰਹੁ ਬੀਚਾਰ ॥ ਘਟ ਮਹਿ ਖੇਲੈ; ਅਘਟ ਅਪਾਰ ॥ ਕਾਲ ਕਲਪਨਾ; ਕਦੇ ਨ ਖਾਇ ॥ ਆਦਿ ਪੁਰਖ ਮਹਿ; ਰਹੈ ਸਮਾਇ ॥੨॥ ਦੁਤੀਆ; ਦੁਹ ਕਰਿ ਜਾਨੈ ਅੰਗ ॥ ਮਾਇਆ; ਬ੍ਰਹਮ ਰਮੈ ਸਭ ਸੰਗ ॥ ਨਾ ਓਹੁ ਬਢੈ; ਨ ਘਟਤਾ ਜਾਇ ॥ ਅਕੁਲ ਨਿਰੰਜਨ; ਏਕੈ ਭਾਇ ॥੩॥ ਤ੍ਰਿਤੀਆ; ਤੀਨੇ ਸਮ ਕਰਿ ਲਿਆਵੈ ॥ ਆਨਦ ਮੂਲ; ਪਰਮ ਪਦੁ ਪਾਵੈ ॥ ਸਾਧਸੰਗਤਿ; ਉਪਜੈ ਬਿਸ੍ਵਾਸ ॥ ਬਾਹਰਿ ਭੀਤਰਿ; ਸਦਾ ਪ੍ਰਗਾਸ ॥੪॥ ਚਉਥਹਿ; ਚੰਚਲ ਮਨ ਕਉ ਗਹਹੁ ॥ ਕਾਮ ਕ੍ਰੋਧ ਸੰਗਿ; ਕਬਹੁ ਨ ਬਹਹੁ ॥ ਜਲ ਥਲ ਮਾਹੇ; ਆਪਹਿ ਆਪ ॥ ਆਪੈ ਜਪਹੁ; ਆਪਨਾ ਜਾਪ ॥੫॥ ਪਾਂਚੈ; ਪੰਚ ਤਤ ਬਿਸਥਾਰ ॥ ਕਨਿਕ ਕਾਮਿਨੀ ਜੁਗ ਬਿਉਹਾਰ ॥ ਪ੍ਰੇਮ ਸੁਧਾ ਰਸੁ; ਪੀਵੈ ਕੋਇ ॥ ਜਰਾ ਮਰਣ ਦੁਖੁ; ਫੇਰਿ ਨ ਹੋਇ ॥੬॥ ਛਠਿ; ਖਟੁ ਚਕ੍ਰ, ਛਹੂੰ ਦਿਸ ਧਾਇ ॥ ਬਿਨੁ ਪਰਚੈ; ਨਹੀ ਥਿਰਾ ਰਹਾਇ ॥ ਦੁਬਿਧਾ ਮੇਟਿ; ਖਿਮਾ ਗਹਿ ਰਹਹੁ ॥ ਕਰਮ ਧਰਮ ਕੀ; ਸੂਲ ਨ ਸਹਹੁ ॥੭॥ ਸਾਤੈਂ; ਸਤਿ ਕਰਿ ਬਾਚਾ ਜਾਣਿ ॥ ਆਤਮ ਰਾਮੁ. ਲੇਹੁ ਪਰਵਾਣਿ ॥ ਛੂਟੈ ਸੰਸਾ; ਮਿਟਿ ਜਾਹਿ ਦੁਖ ॥ ਸੁੰਨ ਸਰੋਵਰਿ; ਪਾਵਹੁ ਸੁਖ ॥੮॥ ਅਸਟਮੀ; ਅਸਟ ਧਾਤੁ ਕੀ ਕਾਇਆ ॥ ਤਾ ਮਹਿ; ਅਕੁਲ ਮਹਾ ਨਿਧਿ ਰਾਇਆ ॥ ਗੁਰ ਗਮ ਗਿਆਨ; ਬਤਾਵੈ ਭੇਦ ॥ ਉਲਟਾ ਰਹੈ ਅਭੰਗ ਅਛੇਦ ॥੯॥ ਨਉਮੀ; ਨਵੈ ਦੁਆਰ ਕਉ ਸਾਧਿ ॥ ਬਹਤੀ ਮਨਸਾ; ਰਾਖਹੁ ਬਾਂਧਿ ॥ ਲੋਭ ਮੋਹ ਸਭ ਬੀਸਰਿ ਜਾਹੁ ॥
Источники и права