couponatlas.

Гуру Грантх Сахиб (гурмукхи): Анг 353

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗੁਰ ਪਰਸਾਦੀ ਹਰਿ ਰਸੁ ਪਾਇਆ; ਨਾਮੁ ਪਦਾਰਥੁ ਨਉ ਨਿਧਿ ਪਾਈ ॥੧॥ ਰਹਾਉ ॥ ਕਰਮ ਧਰਮ; ਸਚੁ ਸਾਚਾ ਨਾਉ ॥ ਤਾ ਕੈ; ਸਦ ਬਲਿਹਾਰੈ ਜਾਉ ॥ ਜੋ ਹਰਿ ਰਾਤੇ; ਸੇ ਜਨ ਪਰਵਾਣੁ ॥ ਤਿਨ ਕੀ ਸੰਗਤਿ; ਪਰਮ ਨਿਧਾਨੁ ॥੨॥ ਹਰਿ ਵਰੁ. ਜਿਨਿ ਪਾਇਆ; ਧਨ ਨਾਰੀ ॥ ਹਰਿ ਸਿਉ ਰਾਤੀ; ਸਬਦੁ ਵੀਚਾਰੀ ॥ ਆਪਿ ਤਰੈ; ਸੰਗਤਿ ਕੁਲ ਤਾਰੈ ॥ ਸਤਿਗੁਰੁ ਸੇਵਿ; ਤਤੁ ਵੀਚਾਰੈ ॥੩॥ ਹਮਰੀ ਜਾਤਿ ਪਤਿ; ਸਚੁ ਨਾਉ ॥ ਕਰਮ ਧਰਮ ਸੰਜਮੁ; ਸਤ ਭਾਉ ॥ ਨਾਨਕ ਬਖਸੇ; ਪੂਛ ਨ ਹੋਇ ॥ ਦੂਜਾ ਮੇਟੇ; ਏਕੋ ਸੋਇ ॥੪॥੧੪॥ ਆਸਾ ਮਹਲਾ ੧ ॥ ਇਕਿ ਆਵਹਿ; ਇਕਿ ਜਾਵਹਿ ਆਈ ॥ ਇਕਿ ਹਰਿ ਰਾਤੇ; ਰਹਹਿ ਸਮਾਈ ॥ ਇਕਿ ਧਰਨਿ ਗਗਨ ਮਹਿ; ਠਉਰ ਨ ਪਾਵਹਿ ॥ ਸੇ ਕਰਮਹੀਣ; ਹਰਿ ਨਾਮੁ. ਨ ਧਿਆਵਹਿ ॥੧॥ ਗੁਰ ਪੂਰੇ ਤੇ; ਗਤਿ ਮਿਤਿ ਪਾਈ ॥ ਇਹੁ ਸੰਸਾਰੁ. ਬਿਖੁ ਵਤ ਅਤਿ ਭਉਜਲੁ; ਗੁਰਸਬਦੀ. ਹਰਿ ਪਾਰਿ ਲੰਘਾਈ ॥੧॥ ਰਹਾਉ ॥ ਜਿਨੑ ਕਉ; ਆਪਿ ਲਏ ਪ੍ਰਭੁ ਮੇਲਿ ॥ ਤਿਨ ਕਉ; ਕਾਲੁ. ਨ ਸਾਕੈ ਪੇਲਿ ॥ ਗੁਰਮੁਖਿ; ਨਿਰਮਲ ਰਹਹਿ ਪਿਆਰੇ ॥ ਜਿਉ ਜਲ ਅੰਭ ਊਪਰਿ; ਕਮਲ ਨਿਰਾਰੇ ॥੨॥ ਬੁਰਾ ਭਲਾ; ਕਹੁ ਕਿਸ ਨੋ ਕਹੀਐ ॥ ਦੀਸੈ ਬ੍ਰਹਮੁ; ਗੁਰਮੁਖਿ ਸਚੁ ਲਹੀਐ ॥ ਅਕਥੁ ਕਥਉ; ਗੁਰਮਤਿ ਵੀਚਾਰੁ ॥ ਮਿਲਿ ਗੁਰ ਸੰਗਤਿ; ਪਾਵਉ ਪਾਰੁ ॥੩॥ ਸਾਸਤ ਬੇਦ ਸਿੰਮ੍ਰਿਤਿ; ਬਹੁ ਭੇਦ ॥ ਅਠਸਠਿ ਮਜਨੁ; ਹਰਿ ਰਸੁ ਰੇਦ ॥ ਗੁਰਮੁਖਿ ਨਿਰਮਲੁ; ਮੈਲੁ ਨ ਲਾਗੈ ॥ ਨਾਨਕ. ਹਿਰਦੈ ਨਾਮੁ; ਵਡੇ ਧੁਰਿ ਭਾਗੈ ॥੪॥੧੫॥ ਆਸਾ ਮਹਲਾ ੧ ॥ ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ; ਆਤਮ ਰਾਮੁ ਨਿਹਾਰਿਆ ॥ ਕਰਤ ਬੀਚਾਰੁ. ਹਿਰਦੈ ਹਰਿ ਰਵਿਆ; ਹਿਰਦੈ ਦੇਖਿ ਬੀਚਾਰਿਆ ॥੧॥ ਬੋਲਹੁ ਰਾਮੁ; ਕਰੇ ਨਿਸਤਾਰਾ ॥ ਗੁਰ ਪਰਸਾਦਿ. ਰਤਨੁ ਹਰਿ ਲਾਭੈ; ਮਿਟੈ ਅਗਿਆਨੁ. ਹੋਇ ਉਜੀਆਰਾ ॥੧॥ ਰਹਾਉ ॥ ਰਵਨੀ ਰਵੈ. ਬੰਧਨ ਨਹੀ ਤੂਟਹਿ; ਵਿਚਿ ਹਉਮੈ. ਭਰਮੁ ਨ ਜਾਈ ॥ ਸਤਿਗੁਰੁ ਮਿਲੈ. ਤ ਹਉਮੈ ਤੂਟੈ; ਤਾ ਕੋ ਲੇਖੈ ਪਾਈ ॥੨॥ ਹਰਿ ਹਰਿ ਨਾਮੁ. ਭਗਤਿ ਪ੍ਰਿਅ ਪ੍ਰੀਤਮੁ; ਸੁਖ ਸਾਗਰੁ ਉਰ ਧਾਰੇ ॥ ਭਗਤਿ ਵਛਲੁ ਜਗਜੀਵਨੁ ਦਾਤਾ; ਮਤਿ ਗੁਰਮਤਿ ਹਰਿ ਨਿਸਤਾਰੇ ॥੩॥ ਮਨ ਸਿਉ ਜੂਝਿ ਮਰੈ. ਪ੍ਰਭੁ ਪਾਏ; ਮਨਸਾ ਮਨਹਿ ਸਮਾਏ ॥ ਨਾਨਕ. ਕ੍ਰਿਪਾ ਕਰੇ ਜਗਜੀਵਨੁ; ਸਹਜ ਭਾਇ ਲਿਵ ਲਾਏ ॥੪॥੧੬॥ ਆਸਾ ਮਹਲਾ ੧ ॥ ਕਿਸ ਕਉ ਕਹਹਿ. ਸੁਣਾਵਹਿ ਕਿਸ ਕਉ; ਕਿਸੁ ਸਮਝਾਵਹਿ. ਸਮਝਿ ਰਹੇ ॥ ਕਿਸੈ ਪੜਾਵਹਿ. ਪੜਿ ਗੁਣਿ ਬੂਝੇ; ਸਤਿਗੁਰ ਸਬਦਿ. ਸੰਤੋਖਿ ਰਹੇ ॥੧॥
Источники и права