couponatlas.

Гуру Грантх Сахиб (гурмукхи): Анг 355

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਹੈ ਨਾਨਕੁ. ਜੀਵਾਲੇ ਜੀਆ; ਜਹ ਭਾਵੈ ਤਹ ਰਾਖੁ ਤੁਹੀ ॥੫॥੧੯॥ ਆਸਾ ਮਹਲਾ ੧ ॥ ਕਾਇਆ ਬ੍ਰਹਮਾ; ਮਨੁ ਹੈ ਧੋਤੀ ॥ ਗਿਆਨੁ ਜਨੇਊ; ਧਿਆਨੁ ਕੁਸਪਾਤੀ ॥ ਹਰਿ ਨਾਮਾ ਜਸੁ; ਜਾਚਉ ਨਾਉ ॥ ਗੁਰ ਪਰਸਾਦੀ; ਬ੍ਰਹਮਿ ਸਮਾਉ ॥੧॥ ਪਾਂਡੇ; ਐਸਾ ਬ੍ਰਹਮ ਬੀਚਾਰੁ ॥ ਨਾਮੇ ਸੁਚਿ. ਨਾਮੋ ਪੜਉ; ਨਾਮੇ ਚਜੁ ਆਚਾਰੁ ॥੧॥ ਰਹਾਉ ॥ ਬਾਹਰਿ ਜਨੇਊ; ਜਿਚਰੁ ਜੋਤਿ ਹੈ ਨਾਲਿ ॥ ਧੋਤੀ ਟਿਕਾ; ਨਾਮੁ ਸਮਾਲਿ ॥ ਐਥੈ ਓਥੈ; ਨਿਬਹੀ ਨਾਲਿ ॥ ਵਿਣੁ ਨਾਵੈ; ਹੋਰਿ ਕਰਮ. ਨ ਭਾਲਿ ॥੨॥ ਪੂਜਾ ਪ੍ਰੇਮ; ਮਾਇਆ ਪਰਜਾਲਿ ॥ ਏਕੋ ਵੇਖਹੁ; ਅਵਰੁ ਨ ਭਾਲਿ ॥ ਚੀਨੑੈ ਤਤੁ; ਗਗਨ ਦਸ ਦੁਆਰ ॥ ਹਰਿ ਮੁਖਿ ਪਾਠ ਪੜੈ; ਬੀਚਾਰ ॥੩॥ ਭੋਜਨੁ ਭਾਉ; ਭਰਮੁ ਭਉ ਭਾਗੈ ॥ ਪਾਹਰੂਅਰਾ ਛਬਿ; ਚੋਰੁ ਨ ਲਾਗੈ ॥ ਤਿਲਕੁ ਲਿਲਾਟਿ; ਜਾਣੈ ਪ੍ਰਭੁ ਏਕੁ ॥ ਬੂਝੈ ਬ੍ਰਹਮੁ; ਅੰਤਰਿ ਬਿਬੇਕੁ ॥੪॥ ਆਚਾਰੀ; ਨਹੀ ਜੀਤਿਆ ਜਾਇ ॥ ਪਾਠ ਪੜੈ; ਨਹੀ ਕੀਮਤਿ ਪਾਇ ॥ ਅਸਟ ਦਸੀ ਚਹੁ; ਭੇਦੁ. ਨ ਪਾਇਆ ॥ ਨਾਨਕ ਸਤਿਗੁਰਿ; ਬ੍ਰਹਮੁ ਦਿਖਾਇਆ ॥੫॥੨੦॥ ਆਸਾ ਮਹਲਾ ੧ ॥ ਸੇਵਕੁ ਦਾਸੁ; ਭਗਤੁ ਜਨੁ ਸੋਈ ॥ ਠਾਕੁਰ ਕਾ ਦਾਸੁ; ਗੁਰਮੁਖਿ ਹੋਈ ॥ ਜਿਨਿ ਸਿਰਿ ਸਾਜੀ; ਤਿਨਿ ਫੁਨਿ ਗੋਈ ॥ ਤਿਸੁ ਬਿਨੁ ਦੂਜਾ; ਅਵਰੁ ਨ ਕੋਈ ॥੧॥ ਸਾਚੁ ਨਾਮੁ; ਗੁਰ ਸਬਦਿ ਵੀਚਾਰਿ ॥ ਗੁਰਮੁਖਿ ਸਾਚੇ; ਸਾਚੈ ਦਰਬਾਰਿ ॥੧॥ ਰਹਾਉ ॥ ਸਚਾ ਅਰਜੁ; ਸਚੀ ਅਰਦਾਸਿ ॥ ਮਹਲੀ ਖਸਮੁ ਸੁਣੇ; ਸਾਬਾਸਿ ॥ ਸਚੈ ਤਖਤਿ; ਬੁਲਾਵੈ ਸੋਇ ॥ ਦੇ ਵਡਿਆਈ; ਕਰੇ ਸੁ ਹੋਇ ॥੨॥ ਤੇਰਾ ਤਾਣੁ; ਤੂਹੈ ਦੀਬਾਣੁ ॥ ਗੁਰ ਕਾ ਸਬਦੁ; ਸਚੁ ਨੀਸਾਣੁ ॥ ਮੰਨੇ ਹੁਕਮੁ; ਸੁ ਪਰਗਟੁ ਜਾਇ ॥ ਸਚੁ ਨੀਸਾਣੈ; ਠਾਕ ਨ ਪਾਇ ॥੩॥ ਪੰਡਿਤ ਪੜਹਿ; ਵਖਾਣਹਿ ਵੇਦੁ ॥ ਅੰਤਰਿ ਵਸਤੁ; ਨ ਜਾਣਹਿ ਭੇਦੁ ॥ ਗੁਰ ਬਿਨੁ; ਸੋਝੀ ਬੂਝ. ਨ ਹੋਇ ॥ ਸਾਚਾ ਰਵਿ ਰਹਿਆ; ਪ੍ਰਭੁ ਸੋਇ ॥੪॥ ਕਿਆ ਹਉ ਆਖਾ; ਆਖਿ ਵਖਾਣੀ ॥ ਤੂੰ ਆਪੇ ਜਾਣਹਿ; ਸਰਬ ਵਿਡਾਣੀ ॥ ਨਾਨਕ ਏਕੋ; ਦਰੁ ਦੀਬਾਣੁ ॥ ਗੁਰਮੁਖਿ ਸਾਚੁ; ਤਹਾ ਗੁਦਰਾਣੁ ॥੫॥੨੧॥ ਆਸਾ ਮਹਲਾ ੧ ॥ ਕਾਚੀ ਗਾਗਰਿ ਦੇਹ ਦੁਹੇਲੀ; ਉਪਜੈ ਬਿਨਸੈ ਦੁਖੁ ਪਾਈ ॥ ਇਹੁ ਜਗੁ ਸਾਗਰੁ ਦੁਤਰੁ. ਕਿਉ ਤਰੀਐ; ਬਿਨੁ ਹਰਿ ਗੁਰ. ਪਾਰਿ ਨ ਪਾਈ ॥੧॥ ਤੁਝ ਬਿਨੁ. ਅਵਰੁ ਨ ਕੋਈ ਮੇਰੇ ਪਿਆਰੇ; ਤੁਝ ਬਿਨੁ. ਅਵਰੁ ਨ ਕੋਇ ਹਰੇ ॥ ਸਰਬੀ ਰੰਗੀ ਰੂਪੀ ਤੂੰਹੈ; ਤਿਸੁ ਬਖਸੇ. ਜਿਸੁ ਨਦਰਿ ਕਰੇ ॥੧॥ ਰਹਾਉ ॥ ਸਾਸੁ ਬੁਰੀ. ਘਰਿ ਵਾਸੁ, ਨ ਦੇਵੈ; ਪਿਰ ਸਿਉ ਮਿਲਣ. ਨ ਦੇਇ, ਬੁਰੀ ॥ ਸਖੀ ਸਾਜਨੀ ਕੇ. ਹਉ ਚਰਨ ਸਰੇਵਉ; ਹਰਿ ਗੁਰ ਕਿਰਪਾ ਤੇ. ਨਦਰਿ ਧਰੀ ॥੨॥
Источники и права