couponatlas.

Гуру Грантх Сахиб (гурмукхи): Анг 357

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਆਸ ਪਿਆਸੀ; ਸੇਜੈ ਆਵਾ ॥ ਆਗੈ ਸਹ ਭਾਵਾ; ਕਿ ਨ ਭਾਵਾ ॥੨॥ ਕਿਆ ਜਾਨਾ; ਕਿਆ ਹੋਇਗਾ. ਰੀ ਮਾਈ ॥ ਹਰਿ ਦਰਸਨ ਬਿਨੁ; ਰਹਨੁ ਨ ਜਾਈ ॥੧॥ ਰਹਾਉ ॥ ਪ੍ਰੇਮੁ. ਨ ਚਾਖਿਆ; ਮੇਰੀ ਤਿਸ. ਨ ਬੁਝਾਨੀ ॥ ਗਇਆ ਸੁ ਜੋਬਨੁ; ਧਨ ਪਛੁਤਾਨੀ ॥੩॥ ਅਜੈ ਸੁ ਜਾਗਉ; ਆਸ ਪਿਆਸੀ ॥ ਭਈਲੇ ਉਦਾਸੀ; ਰਹਉ ਨਿਰਾਸੀ ॥੧॥ ਰਹਾਉ ॥ ਹਉਮੈ ਖੋਇ; ਕਰੇ ਸੀਗਾਰੁ ॥ ਤਉ ਕਾਮਣਿ; ਸੇਜੈ ਰਵੈ ਭਤਾਰੁ ॥੪॥ ਤਉ ਨਾਨਕ; ਕੰਤੈ ਮਨਿ ਭਾਵੈ ॥ ਛੋਡਿ ਵਡਾਈ; ਅਪਣੇ ਖਸਮ ਸਮਾਵੈ ॥੧॥ ਰਹਾਉ ॥੨੬॥ ਆਸਾ ਮਹਲਾ ੧ ॥ ਪੇਵਕੜੈ; ਧਨ ਖਰੀ ਇਆਣੀ ॥ ਤਿਸੁ ਸਹ ਕੀ ਮੈ; ਸਾਰ ਨ ਜਾਣੀ ॥੧॥ ਸਹੁ ਮੇਰਾ ਏਕੁ; ਦੂਜਾ ਨਹੀ ਕੋਈ ॥ ਨਦਰਿ ਕਰੇ; ਮੇਲਾਵਾ ਹੋਈ ॥੧॥ ਰਹਾਉ ॥ ਸਾਹੁਰੜੈ ਧਨ; ਸਾਚੁ ਪਛਾਣਿਆ ॥ ਸਹਜਿ ਸੁਭਾਇ; ਅਪਣਾ ਪਿਰੁ ਜਾਣਿਆ ॥੨॥ ਗੁਰ ਪਰਸਾਦੀ; ਐਸੀ ਮਤਿ ਆਵੈ ॥ ਤਾਂ ਕਾਮਣਿ; ਕੰਤੈ ਮਨਿ ਭਾਵੈ ॥੩॥ ਕਹਤੁ ਨਾਨਕੁ; ਭੈ ਭਾਵ ਕਾ ਕਰੇ ਸੀਗਾਰੁ ॥ ਸਦ ਹੀ; ਸੇਜੈ ਰਵੈ ਭਤਾਰੁ ॥੪॥੨੭॥ ਆਸਾ ਮਹਲਾ ੧ ॥ ਨ ਕਿਸ ਕਾ ਪੂਤੁ; ਨ ਕਿਸ ਕੀ ਮਾਈ ॥ ਝੂਠੈ ਮੋਹਿ; ਭਰਮਿ ਭੁਲਾਈ ॥੧॥ ਮੇਰੇ ਸਾਹਿਬ; ਹਉ ਕੀਤਾ ਤੇਰਾ ॥ ਜਾਂ ਤੂੰ ਦੇਹਿ; ਜਪੀ ਨਾਉ ਤੇਰਾ ॥੧॥ ਰਹਾਉ ॥ ਬਹੁਤੇ ਅਉਗਣ; ਕੂਕੈ ਕੋਈ ॥ ਜਾ ਤਿਸੁ ਭਾਵੈ; ਬਖਸੇ ਸੋਈ ॥੨॥ ਗੁਰ ਪਰਸਾਦੀ; ਦੁਰਮਤਿ ਖੋਈ ॥ ਜਹ ਦੇਖਾ; ਤਹ ਏਕੋ ਸੋਈ ॥੩॥ ਕਹਤ ਨਾਨਕ; ਐਸੀ ਮਤਿ ਆਵੈ ॥ ਤਾਂ ਕੋ; ਸਚੇ ਸਚਿ ਸਮਾਵੈ ॥੪॥੨੮॥ ਆਸਾ ਮਹਲਾ ੧ ਦੁਪਦੇ ॥ ਤਿਤੁ ਸਰਵਰੜੈ. ਭਈਲੇ ਨਿਵਾਸਾ; ਪਾਣੀ ਪਾਵਕੁ ਤਿਨਹਿ ਕੀਆ ॥ ਪੰਕਜੁ ਮੋਹ. ਪਗੁ ਨਹੀ ਚਾਲੈ; ਹਮ ਦੇਖਾ. ਤਹ ਡੂਬੀਅਲੇ ॥੧॥ ਮਨ. ਏਕੁ ਨ ਚੇਤਸਿ; ਮੂੜ ਮਨਾ ॥ ਹਰਿ ਬਿਸਰਤ; ਤੇਰੇ ਗੁਣ ਗਲਿਆ ॥੧॥ ਰਹਾਉ ॥ ਨਾ ਹਉ ਜਤੀ ਸਤੀ. ਨਹੀ ਪੜਿਆ; ਮੂਰਖ ਮੁਗਧਾ ਜਨਮੁ ਭਇਆ ॥ ਪ੍ਰਣਵਤਿ ਨਾਨਕ. ਤਿਨੑ ਕੀ ਸਰਣਾ; ਜਿਨੑ ਤੂੰ. ਨਾਹੀ ਵੀਸਰਿਆ ॥੨॥੨੯॥ ਆਸਾ ਮਹਲਾ ੧ ॥ ਛਿਅ ਘਰ. ਛਿਅ ਗੁਰ; ਛਿਅ ਉਪਦੇਸ ॥ ਗੁਰ ਗੁਰੁ ਏਕੋ ਵੇਸ; ਅਨੇਕ ॥੧॥ ਜੈ ਘਰਿ; ਕਰਤੇ ਕੀਰਤਿ ਹੋਇ ॥ ਸੋ ਘਰੁ ਰਾਖੁ; ਵਡਾਈ ਤੋਹਿ ॥੧॥ ਰਹਾਉ ॥ ਵਿਸੁਏ ਚਸਿਆ ਘੜੀਆ ਪਹਰਾ; ਥਿਤੀ ਵਾਰੀ ਮਾਹੁ ਭਇਆ ॥ ਸੂਰਜੁ ਏਕੋ; ਰੁਤਿ ਅਨੇਕ ॥ ਨਾਨਕ; ਕਰਤੇ ਕੇ ਕੇਤੇ ਵੇਸ ॥੨॥੩੦॥
Источники и права