couponatlas.

Гуру Грантх Сахиб (гурмукхи): Анг 36

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਭੁ ਕਿਛੁ ਸੁਣਦਾ ਵੇਖਦਾ; ਕਿਉ ਮੁਕਰਿ ਪਇਆ ਜਾਇ ॥ ਪਾਪੋ ਪਾਪੁ ਕਮਾਵਦੇ; ਪਾਪੇ ਪਚਹਿ ਪਚਾਇ ॥ ਸੋ ਪ੍ਰਭੁ ਨਦਰਿ. ਨ ਆਵਈ; ਮਨਮੁਖਿ ਬੂਝ. ਨ ਪਾਇ ॥ ਜਿਸੁ ਵੇਖਾਲੇ ਸੋਈ ਵੇਖੈ; ਨਾਨਕ ਗੁਰਮੁਖਿ ਪਾਇ ॥੪॥੨੩॥੫੬॥ ਸ੍ਰੀਰਾਗੁ ਮਹਲਾ ੩ ॥ ਬਿਨੁ ਗੁਰ. ਰੋਗੁ ਨ ਤੁਟਈ; ਹਉਮੈ ਪੀੜ. ਨ ਜਾਇ ॥ ਗੁਰ ਪਰਸਾਦੀ ਮਨਿ ਵਸੈ; ਨਾਮੇ ਰਹੈ ਸਮਾਇ ॥ ਗੁਰਸਬਦੀ ਹਰਿ ਪਾਈਐ; ਬਿਨੁ ਸਬਦੈ. ਭਰਮਿ ਭੁਲਾਇ ॥੧॥ ਮਨ ਰੇ; ਨਿਜ ਘਰਿ ਵਾਸਾ ਹੋਇ ॥ ਰਾਮ ਨਾਮੁ ਸਾਲਾਹਿ ਤੂ; ਫਿਰਿ ਆਵਣ ਜਾਣੁ. ਨ ਹੋਇ ॥੧॥ ਰਹਾਉ ॥ ਹਰਿ ਇਕੋ ਦਾਤਾ ਵਰਤਦਾ; ਦੂਜਾ ਅਵਰੁ. ਨ ਕੋਇ ॥ ਸਬਦਿ ਸਾਲਾਹੀ ਮਨਿ ਵਸੈ; ਸਹਜੇ ਹੀ ਸੁਖੁ ਹੋਇ ॥ ਸਭ ਨਦਰੀ ਅੰਦਰਿ ਵੇਖਦਾ; ਜੈ ਭਾਵੈ ਤੈ ਦੇਇ ॥੨॥ ਹਉਮੈ ਸਭਾ. ਗਣਤ ਹੈ; ਗਣਤੈ ਨਉ. ਸੁਖੁ ਨਾਹਿ ॥ ਬਿਖੁ ਕੀ ਕਾਰ ਕਮਾਵਣੀ; ਬਿਖੁ ਹੀ ਮਾਹਿ ਸਮਾਹਿ ॥ ਬਿਨੁ ਨਾਵੈ. ਠਉਰੁ ਨ ਪਾਇਨੀ; ਜਮਪੁਰਿ ਦੂਖ ਸਹਾਹਿ ॥੩॥ ਜੀਉ ਪਿੰਡੁ ਸਭੁ ਤਿਸ ਦਾ; ਤਿਸੈ ਦਾ ਆਧਾਰੁ ॥ ਗੁਰ ਪਰਸਾਦੀ ਬੁਝੀਐ; ਤਾ ਪਾਏ ਮੋਖ ਦੁਆਰੁ ॥ ਨਾਨਕ. ਨਾਮੁ ਸਲਾਹਿ ਤੂੰ; ਅੰਤੁ ਨ ਪਾਰਾਵਾਰੁ ॥੪॥੨੪॥੫੭॥ ਸਿਰੀਰਾਗੁ ਮਹਲਾ ੩ ॥ ਤਿਨਾ ਅਨੰਦੁ ਸਦਾ ਸੁਖੁ ਹੈ; ਜਿਨਾ ਸਚੁ ਨਾਮੁ ਆਧਾਰੁ ॥ ਗੁਰਸਬਦੀ ਸਚੁ ਪਾਇਆ; ਦੂਖ ਨਿਵਾਰਣਹਾਰੁ ॥ ਸਦਾ ਸਦਾ ਸਾਚੇ ਗੁਣ ਗਾਵਹਿ; ਸਾਚੈ ਨਾਇ ਪਿਆਰੁ ॥ ਕਿਰਪਾ ਕਰਿ ਕੈ ਆਪਣੀ; ਦਿਤੋਨੁ ਭਗਤਿ ਭੰਡਾਰੁ ॥੧॥ ਮਨ ਰੇ; ਸਦਾ ਅਨੰਦੁ ਗੁਣ ਗਾਇ ॥ ਸਚੀ ਬਾਣੀ ਹਰਿ ਪਾਈਐ; ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥ ਸਚੀ ਭਗਤੀ ਮਨੁ ਲਾਲੁ ਥੀਆ; ਰਤਾ ਸਹਜਿ ਸੁਭਾਇ ॥ ਗੁਰਸਬਦੀ ਮਨੁ ਮੋਹਿਆ; ਕਹਣਾ ਕਛੂ ਨ ਜਾਇ ॥ ਜਿਹਵਾ ਰਤੀ. ਸਬਦਿ ਸਚੈ; ਅੰਮ੍ਰਿਤੁ ਪੀਵੈ. ਰਸਿ ਗੁਣ ਗਾਇ ॥ ਗੁਰਮੁਖਿ ਏਹੁ ਰੰਗੁ ਪਾਈਐ; ਜਿਸ ਨੋ ਕਿਰਪਾ ਕਰੇ ਰਜਾਇ ॥੨॥ ਸੰਸਾ ਇਹੁ ਸੰਸਾਰੁ ਹੈ; ਸੁਤਿਆ. ਰੈਣਿ ਵਿਹਾਇ ॥ ਇਕਿ ਆਪਣੈ ਭਾਣੈ ਕਢਿ ਲਇਅਨੁ; ਆਪੇ ਲਇਓਨੁ ਮਿਲਾਇ ॥ ਆਪੇ ਹੀ ਆਪਿ ਮਨਿ ਵਸਿਆ; ਮਾਇਆ ਮੋਹੁ ਚੁਕਾਇ ॥ ਆਪਿ ਵਡਾਈ ਦਿਤੀਅਨੁ; ਗੁਰਮੁਖਿ ਦੇਇ ਬੁਝਾਇ ॥੩॥ ਸਭਨਾ ਕਾ ਦਾਤਾ ਏਕੁ ਹੈ; ਭੁਲਿਆ ਲਏ ਸਮਝਾਇ ॥ ਇਕਿ ਆਪੇ ਆਪਿ ਖੁਆਇਅਨੁ; ਦੂਜੈ ਛਡਿਅਨੁ ਲਾਇ ॥ ਗੁਰਮਤੀ ਹਰਿ ਪਾਈਐ; ਜੋਤੀ ਜੋਤਿ ਮਿਲਾਇ ॥ ਅਨਦਿਨੁ ਨਾਮੇ ਰਤਿਆ; ਨਾਨਕ ਨਾਮਿ ਸਮਾਇ ॥੪॥੨੫॥੫੮॥ ਸਿਰੀਰਾਗੁ ਮਹਲਾ ੩ ॥ ਗੁਣਵੰਤੀ ਸਚੁ ਪਾਇਆ; ਤ੍ਰਿਸਨਾ ਤਜਿ ਵਿਕਾਰ ॥ ਗੁਰਸਬਦੀ ਮਨੁ ਰੰਗਿਆ; ਰਸਨਾ ਪ੍ਰੇਮ ਪਿਆਰਿ ॥
Источники и права