couponatlas.

Гуру Грантх Сахиб (гурмукхи): Анг 366

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਘਰੁ ੨ ਮਹਲਾ ੪ ॥ ਕਿਸ ਹੀ ਧੜਾ ਕੀਆ; ਮਿਤ੍ਰ ਸੁਤ ਨਾਲਿ ਭਾਈ ॥ ਕਿਸ ਹੀ ਧੜਾ ਕੀਆ; ਕੁੜਮ ਸਕੇ. ਨਾਲਿ ਜਵਾਈ ॥ ਕਿਸ ਹੀ ਧੜਾ ਕੀਆ; ਸਿਕਦਾਰ ਚਉਧਰੀ ਨਾਲਿ. ਆਪਣੈ ਸੁਆਈ ॥ ਹਮਾਰਾ ਧੜਾ; ਹਰਿ ਰਹਿਆ ਸਮਾਈ ॥੧॥ ਹਮ ਹਰਿ ਸਿਉ ਧੜਾ ਕੀਆ; ਮੇਰੀ ਹਰਿ ਟੇਕ ॥ ਮੈ ਹਰਿ ਬਿਨੁ, ਪਖੁ ਧੜਾ. ਅਵਰੁ ਨ ਕੋਈ; ਹਉ. ਹਰਿ ਗੁਣ ਗਾਵਾ. ਅਸੰਖ ਅਨੇਕ ॥੧॥ ਰਹਾਉ ॥ ਜਿਨੑ ਸਿਉ ਧੜੇ ਕਰਹਿ; ਸੇ ਜਾਹਿ ॥ ਝੂਠੁ ਧੜੇ ਕਰਿ; ਪਛੋਤਾਹਿ ॥ ਥਿਰੁ. ਨ ਰਹਹਿ; ਮਨਿ ਖੋਟੁ ਕਮਾਹਿ ॥ ਹਮ. ਹਰਿ ਸਿਉ ਧੜਾ ਕੀਆ; ਜਿਸ ਕਾ ਕੋਈ ਸਮਰਥੁ ਨਾਹਿ ॥੨॥ ਏਹ ਸਭਿ ਧੜੇ; ਮਾਇਆ ਮੋਹ ਪਸਾਰੀ ॥ ਮਾਇਆ ਕਉ ਲੂਝਹਿ; ਗਾਵਾਰੀ ॥ ਜਨਮਿ ਮਰਹਿ; ਜੂਐ ਬਾਜੀ ਹਾਰੀ ॥ ਹਮਰੈ ਹਰਿ ਧੜਾ; ਜਿ ਹਲਤੁ ਪਲਤੁ ਸਭੁ ਸਵਾਰੀ ॥੩॥ ਕਲਿਜੁਗ ਮਹਿ ਧੜੇ; ਪੰਚ ਚੋਰ ਝਗੜਾਏ ॥ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥ ਜਿਸ ਨੋ ਕ੍ਰਿਪਾ ਕਰੇ; ਤਿਸੁ ਸਤਸੰਗਿ ਮਿਲਾਏ ॥ ਹਮਰਾ ਹਰਿ ਧੜਾ; ਜਿਨਿ ਏਹ ਧੜੇ ਸਭਿ ਗਵਾਏ ॥੪॥ ਮਿਥਿਆ ਦੂਜਾ ਭਾਉ; ਧੜੇ ਬਹਿ ਪਾਵੈ ॥ ਪਰਾਇਆ ਛਿਦ੍ਰੁ ਅਟਕਲੈ; ਆਪਣਾ ਅਹੰਕਾਰੁ ਵਧਾਵੈ ॥ ਜੈਸਾ ਬੀਜੈ; ਤੈਸਾ ਖਾਵੈ ॥ ਜਨ ਨਾਨਕ ਕਾ. ਹਰਿ ਧੜਾ ਧਰਮੁ; ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥ ਆਸਾ ਮਹਲਾ ੪ ॥ ਹਿਰਦੈ ਸੁਣਿ ਸੁਣਿ; ਮਨਿ ਅੰਮ੍ਰਿਤੁ ਭਾਇਆ ॥ ਗੁਰਬਾਣੀ; ਹਰਿ ਅਲਖੁ ਲਖਾਇਆ ॥੧॥ ਗੁਰਮੁਖਿ ਨਾਮੁ ਸੁਨਹੁ; ਮੇਰੀ ਭੈਨਾ ॥ ਏਕੋ ਰਵਿ ਰਹਿਆ. ਘਟ ਅੰਤਰਿ; ਮੁਖਿ ਬੋਲਹੁ. ਗੁਰ ਅੰਮ੍ਰਿਤ ਬੈਨਾ ॥੧॥ ਰਹਾਉ ॥ ਮੈ. ਮਨਿ ਤਨਿ ਪ੍ਰੇਮੁ; ਮਹਾ ਬੈਰਾਗੁ ॥ ਸਤਿਗੁਰੁ ਪੁਰਖੁ ਪਾਇਆ; ਵਡਭਾਗੁ ॥੨॥ ਦੂਜੈ ਭਾਇ; ਭਵਹਿ ਬਿਖੁ ਮਾਇਆ ॥ ਭਾਗਹੀਨ; ਨਹੀ ਸਤਿਗੁਰੁ ਪਾਇਆ ॥੩॥ ਅੰਮ੍ਰਿਤੁ ਹਰਿ ਰਸੁ; ਹਰਿ ਆਪਿ ਪੀਆਇਆ ॥ ਗੁਰਿ ਪੂਰੈ ਨਾਨਕ; ਹਰਿ ਪਾਇਆ ॥੪॥੩॥੫੫॥ ਆਸਾ ਮਹਲਾ ੪ ॥ ਮੇਰੈ ਮਨਿ ਤਨਿ ਪ੍ਰੇਮੁ; ਨਾਮੁ ਆਧਾਰੁ ॥ ਨਾਮੁ ਜਪੀ; ਨਾਮੋ ਸੁਖ ਸਾਰੁ ॥੧॥ ਨਾਮੁ ਜਪਹੁ; ਮੇਰੇ ਸਾਜਨ ਸੈਨਾ ॥ ਨਾਮ ਬਿਨਾ. ਮੈ ਅਵਰੁ ਨ ਕੋਈ; ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥੧॥ ਰਹਾਉ ॥ ਨਾਮ ਬਿਨਾ; ਨਹੀ ਜੀਵਿਆ ਜਾਇ ॥ ਵਡੈ ਭਾਗਿ; ਗੁਰਮੁਖਿ ਹਰਿ ਪਾਇ ॥੨॥ ਨਾਮਹੀਨ; ਕਾਲਖ ਮੁਖਿ ਮਾਇਆ ॥ ਨਾਮ ਬਿਨਾ; ਧ੍ਰਿਗੁ ਧ੍ਰਿਗੁ ਜੀਵਾਇਆ ॥੩॥
Источники и права