couponatlas.

Гуру Грантх Сахиб (гурмукхи): Анг 378

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਆਸਾ ਮਹਲਾ ੫ ਦੁਪਦੇ ॥ ਭਈ ਪਰਾਪਤਿ; ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥ ਅਵਰਿ ਕਾਜ; ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥੧॥ ਸਰੰਜਾਮਿ ਲਾਗੁ; ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ; ਰੰਗਿ ਮਾਇਆ ਕੈ ॥੧॥ ਰਹਾਉ ॥ ਜਪੁ ਤਪੁ ਸੰਜਮੁ ਧਰਮੁ; ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ; ਹਮ ਨੀਚ ਕਰੰਮਾ ॥ ਸਰਣਿ ਪਰੇ ਕੀ; ਰਾਖਹੁ ਸਰਮਾ ॥੨॥੨੯॥ ਆਸਾ ਮਹਲਾ ੫ ॥ ਤੁਝ ਬਿਨੁ. ਅਵਰੁ ਨਾਹੀ ਮੈ ਦੂਜਾ; ਤੂੰ ਮੇਰੇ ਮਨ ਮਾਹੀ ॥ ਤੂੰ ਸਾਜਨੁ ਸੰਗੀ ਪ੍ਰਭੁ ਮੇਰਾ; ਕਾਹੇ ਜੀਅ ਡਰਾਹੀ ॥੧॥ ਤੁਮਰੀ ਓਟ ਤੁਮਾਰੀ ਆਸਾ ॥ ਬੈਠਤ ਊਠਤ ਸੋਵਤ ਜਾਗਤ; ਵਿਸਰੁ ਨਾਹੀ ਤੂੰ. ਸਾਸ ਗਿਰਾਸਾ ॥੧॥ ਰਹਾਉ ॥ ਰਾਖੁ ਰਾਖੁ. ਸਰਣਿ ਪ੍ਰਭ ਅਪਨੀ; ਅਗਨਿ ਸਾਗਰ ਵਿਕਰਾਲਾ ॥ ਨਾਨਕ. ਕੇ ਸੁਖਦਾਤੇ ਸਤਿਗੁਰ; ਹਮ ਤੁਮਰੇ ਬਾਲ ਗੁਪਾਲਾ ॥੨॥੩੦॥ ਆਸਾ ਮਹਲਾ ੫ ॥ ਹਰਿ ਜਨ; ਲੀਨੇ ਪ੍ਰਭੂ ਛਡਾਇ ॥ ਪ੍ਰੀਤਮ ਸਿਉ. ਮੇਰੋ ਮਨੁ ਮਾਨਿਆ; ਤਾਪੁ ਮੁਆ. ਬਿਖੁ ਖਾਇ ॥੧॥ ਰਹਾਉ ॥ ਪਾਲਾ ਤਾਊ. ਕਛੂ ਨ ਬਿਆਪੈ; ਰਾਮ ਨਾਮ ਗੁਨ ਗਾਇ ॥ ਡਾਕੀ ਕੋ ਚਿਤਿ. ਕਛੂ ਨ ਲਾਗੈ; ਚਰਨ ਕਮਲ ਸਰਨਾਇ ॥੧॥ ਸੰਤ ਪ੍ਰਸਾਦਿ ਭਏ ਕਿਰਪਾਲਾ; ਹੋਏ ਆਪਿ ਸਹਾਇ ॥ ਗੁਨ ਨਿਧਾਨ ਨਿਤਿ ਗਾਵੈ ਨਾਨਕੁ; ਸਹਸਾ ਦੁਖੁ ਮਿਟਾਇ ॥੨॥੩੧॥ ਆਸਾ ਮਹਲਾ ੫ ॥ ਅਉਖਧੁ ਖਾਇਓ; ਹਰਿ ਕੋ ਨਾਉ ॥ ਸੁਖ ਪਾਏ; ਦੁਖ ਬਿਨਸਿਆ ਥਾਉ ॥੧॥ ਤਾਪੁ ਗਇਆ; ਬਚਨਿ ਗੁਰ ਪੂਰੇ ॥ ਅਨਦੁ ਭਇਆ; ਸਭਿ ਮਿਟੇ ਵਿਸੂਰੇ ॥੧॥ ਰਹਾਉ ॥ ਜੀਅ ਜੰਤ ਸਗਲ; ਸੁਖੁ ਪਾਇਆ ॥ ਪਾਰਬ੍ਰਹਮੁ; ਨਾਨਕ ਮਨਿ ਧਿਆਇਆ ॥੨॥੩੨॥ ਆਸਾ ਮਹਲਾ ੫ ॥ ਬਾਂਛਤ ਨਾਹੀ; ਸੁ ਬੇਲਾ ਆਈ ॥ ਬਿਨੁ ਹੁਕਮੈ; ਕਿਉ ਬੁਝੈ ਬੁਝਾਈ ॥੧॥ ਠੰਢੀ ਤਾਤੀ ਮਿਟੀ ਖਾਈ ॥ ਓਹੁ; ਨ ਬਾਲਾ ਬੂਢਾ. ਭਾਈ ॥੧॥ ਰਹਾਉ ॥ ਨਾਨਕ ਦਾਸ; ਸਾਧ ਸਰਣਾਈ ॥ ਗੁਰ ਪ੍ਰਸਾਦਿ; ਭਉ ਪਾਰਿ ਪਰਾਈ ॥੨॥੩੩॥ ਆਸਾ ਮਹਲਾ ੫ ॥ ਸਦਾ ਸਦਾ ਆਤਮ ਪਰਗਾਸੁ ॥ ਸਾਧਸੰਗਤਿ; ਹਰਿ ਚਰਣ ਨਿਵਾਸੁ ॥੧॥ ਰਾਮ ਨਾਮ; ਨਿਤਿ ਜਪਿ ਮਨ ਮੇਰੇ ॥ ਸੀਤਲ ਸਾਂਤਿ ਸਦਾ ਸੁਖ ਪਾਵਹਿ; ਕਿਲਵਿਖ ਜਾਹਿ ਸਭੇ. ਮਨ ਤੇਰੇ ॥੧॥ ਰਹਾਉ ॥ ਕਹੁ ਨਾਨਕ; ਜਾ ਕੇ ਪੂਰਨ ਕਰਮ ॥ ਸਤਿਗੁਰ ਭੇਟੇ; ਪੂਰਨ ਪਾਰਬ੍ਰਹਮ ॥੨॥੩੪॥ ਦੂਜੇ ਘਰ ਕੇ ਚਉਤੀਸ ॥ ਆਸਾ ਮਹਲਾ ੫ ॥ ਜਾ ਕਾ; ਹਰਿ ਸੁਆਮੀ ਪ੍ਰਭੁ ਬੇਲੀ ॥
Источники и права