couponatlas.

Гуру Грантх Сахиб (гурмукхи): Анг 38

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮੁੰਧੇ; ਕੂੜਿ ਮੁਠੀ ਕੂੜਿਆਰਿ ॥ ਪਿਰੁ ਪ੍ਰਭੁ ਸਾਚਾ ਸੋਹਣਾ; ਪਾਈਐ ਗੁਰ ਬੀਚਾਰਿ ॥੧॥ ਰਹਾਉ ॥ ਮਨਮੁਖਿ. ਕੰਤੁ ਨ ਪਛਾਣਈ; ਤਿਨ. ਕਿਉ ਰੈਣਿ ਵਿਹਾਇ ॥ ਗਰਬਿ ਅਟੀਆ. ਤ੍ਰਿਸਨਾ ਜਲਹਿ; ਦੁਖੁ ਪਾਵਹਿ ਦੂਜੈ ਭਾਇ ॥ ਸਬਦਿ ਰਤੀਆ ਸੋਹਾਗਣੀ; ਤਿਨ ਵਿਚਹੁ ਹਉਮੈ ਜਾਇ ॥ ਸਦਾ ਪਿਰੁ ਰਾਵਹਿ ਆਪਣਾ; ਤਿਨਾ ਸੁਖੇ ਸੁਖਿ ਵਿਹਾਇ ॥੨॥ ਗਿਆਨ ਵਿਹੂਣੀ. ਪਿਰ ਮੁਤੀਆ; ਪਿਰਮੁ. ਨ ਪਾਇਆ ਜਾਇ ॥ ਅਗਿਆਨ ਮਤੀ ਅੰਧੇਰੁ ਹੈ; ਬਿਨੁ ਪਿਰ ਦੇਖੇ. ਭੁਖ ਨ ਜਾਇ ॥ ਆਵਹੁ ਮਿਲਹੁ ਸਹੇਲੀਹੋ; ਮੈ. ਪਿਰੁ ਦੇਹੁ ਮਿਲਾਇ ॥ ਪੂਰੈ ਭਾਗਿ ਸਤਿਗੁਰੁ ਮਿਲੈ; ਪਿਰੁ ਪਾਇਆ ਸਚਿ ਸਮਾਇ ॥੩॥ ਸੇ ਸਹੀਆ ਸੋਹਾਗਣੀ; ਜਿਨ ਕਉ ਨਦਰਿ ਕਰੇਇ ॥ ਖਸਮੁ ਪਛਾਣਹਿ ਆਪਣਾ; ਤਨੁ ਮਨੁ ਆਗੈ ਦੇਇ ॥ ਘਰਿ ਵਰੁ ਪਾਇਆ ਆਪਣਾ; ਹਉਮੈ ਦੂਰਿ ਕਰੇਇ ॥ ਨਾਨਕ. ਸੋਭਾਵੰਤੀਆ ਸੋਹਾਗਣੀ; ਅਨਦਿਨੁ ਭਗਤਿ ਕਰੇਇ ॥੪॥੨੮॥੬੧॥ ਸਿਰੀਰਾਗੁ ਮਹਲਾ ੩ ॥ ਇਕਿ ਪਿਰੁ ਰਾਵਹਿ ਆਪਣਾ; ਹਉ. ਕੈ ਦਰਿ ਪੂਛਉ ਜਾਇ ॥ ਸਤਿਗੁਰੁ ਸੇਵੀ ਭਾਉ ਕਰਿ; ਮੈ ਪਿਰੁ ਦੇਹੁ ਮਿਲਾਇ ॥ ਸਭੁ ਉਪਾਏ ਆਪੇ ਵੇਖੈ; ਕਿਸੁ ਨੇੜੈ. ਕਿਸੁ ਦੂਰਿ ॥ ਜਿਨਿ ਪਿਰੁ ਸੰਗੇ ਜਾਣਿਆ; ਪਿਰੁ ਰਾਵੇ ਸਦਾ ਹਦੂਰਿ ॥੧॥ ਮੁੰਧੇ. ਤੂ ਚਲੁ; ਗੁਰ ਕੈ ਭਾਇ ॥ ਅਨਦਿਨੁ ਰਾਵਹਿ ਪਿਰੁ ਆਪਣਾ; ਸਹਜੇ ਸਚਿ ਸਮਾਇ ॥੧॥ ਰਹਾਉ ॥ ਸਬਦਿ ਰਤੀਆ ਸੋਹਾਗਣੀ; ਸਚੈ ਸਬਦਿ ਸੀਗਾਰਿ ॥ ਹਰਿ ਵਰੁ ਪਾਇਨਿ ਘਰਿ ਆਪਣੈ; ਗੁਰ ਕੈ ਹੇਤਿ ਪਿਆਰਿ ॥ ਸੇਜ ਸੁਹਾਵੀ ਹਰਿ ਰੰਗਿ ਰਵੈ; ਭਗਤਿ ਭਰੇ ਭੰਡਾਰ ॥ ਸੋ ਪ੍ਰਭੁ ਪ੍ਰੀਤਮੁ ਮਨਿ ਵਸੈ; ਜਿ ਸਭਸੈ ਦੇਇ ਅਧਾਰੁ ॥੨॥ ਪਿਰੁ ਸਾਲਾਹਨਿ ਆਪਣਾ; ਤਿਨ ਕੈ ਹਉ ਸਦ ਬਲਿਹਾਰੈ ਜਾਉ ॥ ਮਨੁ ਤਨੁ ਅਰਪੀ ਸਿਰੁ ਦੇਈ; ਤਿਨ ਕੈ ਲਾਗਾ ਪਾਇ ॥ ਜਿਨੀ ਇਕੁ ਪਛਾਣਿਆ; ਦੂਜਾ ਭਾਉ ਚੁਕਾਇ ॥ ਗੁਰਮੁਖਿ ਨਾਮੁ ਪਛਾਣੀਐ; ਨਾਨਕ ਸਚਿ ਸਮਾਇ ॥੩॥੨੯॥੬੨॥ ਸਿਰੀਰਾਗੁ ਮਹਲਾ ੩ ॥ ਹਰਿ ਜੀ ਸਚਾ ਸਚੁ ਤੂ; ਸਭੁ ਕਿਛੁ ਤੇਰੈ ਚੀਰੈ ॥ ਲਖ ਚਉਰਾਸੀਹ ਤਰਸਦੇ ਫਿਰੇ; ਬਿਨੁ ਗੁਰ ਭੇਟੇ ਪੀਰੈ ॥ ਹਰਿ ਜੀਉ ਬਖਸੇ ਬਖਸਿ ਲਏ; ਸੂਖ ਸਦਾ ਸਰੀਰੈ ॥ ਗੁਰ ਪਰਸਾਦੀ ਸੇਵ ਕਰੀ; ਸਚੁ ਗਹਿਰ ਗੰਭੀਰੈ ॥੧॥ ਮਨ ਮੇਰੇ; ਨਾਮਿ ਰਤੇ ਸੁਖੁ ਹੋਇ ॥ ਗੁਰਮਤੀ ਨਾਮੁ ਸਲਾਹੀਐ; ਦੂਜਾ. ਅਵਰੁ ਨ ਕੋਇ ॥੧॥ ਰਹਾਉ ॥ ਧਰਮ ਰਾਇ ਨੋ ਹੁਕਮੁ ਹੈ; ਬਹਿ ਸਚਾ ਧਰਮੁ ਬੀਚਾਰਿ ॥ ਦੂਜੈ ਭਾਇ ਦੁਸਟੁ ਆਤਮਾ; ਓਹੁ ਤੇਰੀ ਸਰਕਾਰ ॥ ਅਧਿਆਤਮੀ. ਹਰਿ ਗੁਣ. ਤਾਸੁ ਮਨਿ; ਜਪਹਿ ਏਕੁ ਮੁਰਾਰਿ ॥
Источники и права