couponatlas.

Гуру Грантх Сахиб (гурмукхи): Анг 388

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਦਿਨੁ ਰੈਣਿ; ਤੇਰਾ ਨਾਮੁ ਵਖਾਨਾ ॥੧॥ ਮੈ ਨਿਰਗੁਨ; ਗੁਣੁ ਨਾਹੀ ਕੋਇ ॥ ਕਰਨ ਕਰਾਵਨਹਾਰ ਪ੍ਰਭ ਸੋਇ ॥੧॥ ਰਹਾਉ ॥ ਮੂਰਖ ਮੁਗਧ; ਅਗਿਆਨ ਅਵੀਚਾਰੀ ॥ ਨਾਮ ਤੇਰੇ ਕੀ ਆਸ; ਮਨਿ ਧਾਰੀ ॥੨॥ ਜਪੁ ਤਪੁ ਸੰਜਮੁ; ਕਰਮ ਨ ਸਾਧਾ ॥ ਨਾਮੁ ਪ੍ਰਭੂ ਕਾ; ਮਨਹਿ ਅਰਾਧਾ ॥੩॥ ਕਿਛੂ ਨ ਜਾਨਾ; ਮਤਿ ਮੇਰੀ ਥੋਰੀ ॥ ਬਿਨਵਤਿ ਨਾਨਕ; ਓਟ ਪ੍ਰਭ ਤੋਰੀ ॥੪॥੧੮॥੬੯॥ ਆਸਾ ਮਹਲਾ ੫ ॥ ਹਰਿ ਹਰਿ ਅਖਰ ਦੁਇ; ਇਹ ਮਾਲਾ ॥ ਜਪਤ ਜਪਤ; ਭਏ ਦੀਨ ਦਇਆਲਾ ॥੧॥ ਕਰਉ ਬੇਨਤੀ; ਸਤਿਗੁਰ ਅਪੁਨੀ ॥ ਕਰਿ ਕਿਰਪਾ ਰਾਖਹੁ ਸਰਣਾਈ; ਮੋ ਕਉ ਦੇਹੁ, ਹਰੇ ਹਰਿ ਜਪਨੀ ॥੧॥ ਰਹਾਉ ॥ ਹਰਿ ਮਾਲਾ; ਉਰ ਅੰਤਰਿ ਧਾਰੈ ॥ ਜਨਮ ਮਰਣ ਕਾ; ਦੂਖੁ ਨਿਵਾਰੈ ॥੨॥ ਹਿਰਦੈ ਸਮਾਲੈ; ਮੁਖਿ ਹਰਿ ਹਰਿ ਬੋਲੈ ॥ ਸੋ ਜਨੁ ਇਤ ਉਤ; ਕਤਹਿ ਨ ਡੋਲੈ ॥੩॥ ਕਹੁ ਨਾਨਕ; ਜੋ ਰਾਚੈ ਨਾਇ ॥ ਹਰਿ ਮਾਲਾ; ਤਾ ਕੈ ਸੰਗਿ ਜਾਇ ॥੪॥੧੯॥੭੦॥ ਆਸਾ ਮਹਲਾ ੫ ॥ ਜਿਸ ਕਾ ਸਭੁ ਕਿਛੁ; ਤਿਸ ਕਾ ਹੋਇ ॥ ਤਿਸੁ ਜਨ; ਲੇਪੁ ਨ ਬਿਆਪੈ ਕੋਇ ॥੧॥ ਹਰਿ ਕਾ ਸੇਵਕੁ; ਸਦ ਹੀ ਮੁਕਤਾ ॥ ਜੋ ਕਿਛੁ ਕਰੈ. ਸੋਈ ਭਲ ਜਨ ਕੈ; ਅਤਿ ਨਿਰਮਲ ਦਾਸ ਕੀ ਜੁਗਤਾ ॥੧॥ ਰਹਾਉ ॥ ਸਗਲ ਤਿਆਗਿ; ਹਰਿ ਸਰਣੀ ਆਇਆ ॥ ਤਿਸੁ ਜਨ; ਕਹਾ ਬਿਆਪੈ ਮਾਇਆ ॥੨॥ ਨਾਮੁ ਨਿਧਾਨੁ; ਜਾ ਕੇ ਮਨ ਮਾਹਿ ॥ ਤਿਸ ਕਉ ਚਿੰਤਾ; ਸੁਪਨੈ ਨਾਹਿ ॥੩॥ ਕਹੁ ਨਾਨਕ. ਗੁਰੁ ਪੂਰਾ ਪਾਇਆ ॥ ਭਰਮੁ ਮੋਹੁ ਸਗਲ ਬਿਨਸਾਇਆ ॥੪॥੨੦॥੭੧॥ ਆਸਾ ਮਹਲਾ ੫ ॥ ਜਉ ਸੁਪ੍ਰਸੰਨ ਹੋਇਓ; ਪ੍ਰਭੁ ਮੇਰਾ ॥ ਤਾਂ ਦੂਖੁ ਭਰਮੁ; ਕਹੁ ਕੈਸੇ ਨੇਰਾ ॥੧॥ ਸੁਨਿ ਸੁਨਿ ਜੀਵਾ; ਸੋਇ ਤੁਮੑਾਰੀ ॥ ਮੋਹਿ ਨਿਰਗੁਨ ਕਉ; ਲੇਹੁ ਉਧਾਰੀ ॥੧॥ ਰਹਾਉ ॥ ਮਿਟਿ ਗਇਆ ਦੂਖੁ; ਬਿਸਾਰੀ ਚਿੰਤਾ ॥ ਫਲੁ ਪਾਇਆ; ਜਪਿ ਸਤਿਗੁਰ ਮੰਤਾ ॥੨॥ ਸੋਈ ਸਤਿ; ਸਤਿ ਹੈ ਸੋਇ ॥ ਸਿਮਰਿ ਸਿਮਰਿ; ਰਖੁ ਕੰਠਿ ਪਰੋਇ ॥੩॥ ਕਹੁ ਨਾਨਕ; ਕਉਨ ਉਹ ਕਰਮਾ ॥ ਜਾ ਕੈ ਮਨਿ ਵਸਿਆ; ਹਰਿ ਨਾਮਾ ॥੪॥੨੧॥੭੨॥ ਆਸਾ ਮਹਲਾ ੫ ॥ ਕਾਮਿ ਕ੍ਰੋਧਿ ਅਹੰਕਾਰਿ ਵਿਗੂਤੇ ॥ ਹਰਿ ਸਿਮਰਨੁ ਕਰਿ; ਹਰਿ ਜਨ ਛੂਟੇ ॥੧॥ ਸੋਇ ਰਹੇ; ਮਾਇਆ ਮਦ ਮਾਤੇ ॥ ਜਾਗਤ ਭਗਤ; ਸਿਮਰਤ ਹਰਿ ਰਾਤੇ ॥੧॥ ਰਹਾਉ ॥ ਮੋਹ ਭਰਮਿ; ਬਹੁ ਜੋਨਿ ਭਵਾਇਆ ॥ ਅਸਥਿਰੁ ਭਗਤ; ਹਰਿ ਚਰਣ ਧਿਆਇਆ ॥੨॥ ਬੰਧਨ ਅੰਧ ਕੂਪ ਗ੍ਰਿਹ ਮੇਰਾ ॥ ਮੁਕਤੇ ਸੰਤ; ਬੁਝਹਿ ਹਰਿ ਨੇਰਾ ॥੩॥ ਕਹੁ ਨਾਨਕ; ਜੋ ਪ੍ਰਭ ਸਰਣਾਈ ॥ ਈਹਾ ਸੁਖੁ; ਆਗੈ ਗਤਿ ਪਾਈ ॥੪॥੨੨॥੭੩॥
Источники и права