couponatlas.

Гуру Грантх Сахиб (гурмукхи): Анг 393

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਿਸੁ ਭੇਟਤ; ਲਾਗੈ ਪ੍ਰਭ ਰੰਗੁ ॥੧॥ ਗੁਰ ਪ੍ਰਸਾਦਿ; ਓਇ ਆਨੰਦ ਪਾਵੈ ॥ ਜਿਸੁ ਸਿਮਰਤ. ਮਨਿ ਹੋਇ ਪ੍ਰਗਾਸਾ; ਤਾ ਕੀ ਗਤਿ ਮਿਤਿ. ਕਹਨੁ ਨ ਜਾਵੈ ॥੧॥ ਰਹਾਉ ॥ ਵਰਤ ਨੇਮ; ਮਜਨ ਤਿਸੁ ਪੂਜਾ ॥ ਬੇਦ ਪੁਰਾਨ; ਤਿਨਿ ਸਿੰਮ੍ਰਿਤਿ ਸੁਨੀਜਾ ॥ ਮਹਾ ਪੁਨੀਤ; ਜਾ ਕਾ ਨਿਰਮਲ ਥਾਨੁ ॥ ਸਾਧਸੰਗਤਿ; ਜਾ ਕੈ ਹਰਿ ਹਰਿ ਨਾਮੁ ॥੨॥ ਪ੍ਰਗਟਿਓ ਸੋ ਜਨੁ; ਸਗਲੇ ਭਵਨ ॥ ਪਤਿਤ ਪੁਨੀਤ; ਤਾ ਕੀ ਪਗ ਰੇਨ ॥ ਜਾ ਕਉ ਭੇਟਿਓ; ਹਰਿ ਹਰਿ ਰਾਇ ॥ ਤਾ ਕੀ ਗਤਿ ਮਿਤਿ; ਕਥਨੁ ਨ ਜਾਇ ॥੩॥ ਆਠ ਪਹਰ; ਕਰ ਜੋੜਿ ਧਿਆਵਉ ॥ ਉਨ ਸਾਧਾ ਕਾ; ਦਰਸਨੁ ਪਾਵਉ ॥ ਮੋਹਿ ਗਰੀਬ ਕਉ; ਲੇਹੁ ਰਲਾਇ ॥ ਨਾਨਕ; ਆਇ ਪਏ ਸਰਣਾਇ ॥੪॥੩੮॥੮੯॥ ਆਸਾ ਮਹਲਾ ੫ ॥ ਆਠ ਪਹਰ; ਉਦਕ ਇਸਨਾਨੀ ॥ ਸਦ ਹੀ ਭੋਗੁ ਲਗਾਇ; ਸੁਗਿਆਨੀ ॥ ਬਿਰਥਾ ਕਾਹੂ ਛੋਡੈ ਨਾਹੀ ॥ ਬਹੁਰਿ ਬਹੁਰਿ; ਤਿਸੁ ਲਾਗਹ ਪਾਈ ॥੧॥ ਸਾਲਗਿਰਾਮੁ; ਹਮਾਰੈ ਸੇਵਾ ॥ ਪੂਜਾ ਅਰਚਾ; ਬੰਦਨ ਦੇਵਾ ॥੧॥ ਰਹਾਉ ॥ ਘੰਟਾ ਜਾ ਕਾ; ਸੁਨੀਐ ਚਹੁ ਕੁੰਟ ॥ ਆਸਨੁ ਜਾ ਕਾ; ਸਦਾ ਬੈਕੁੰਠ ॥ ਜਾ ਕਾ ਚਵਰੁ; ਸਭ ਊਪਰਿ ਝੂਲੈ ॥ ਤਾ ਕਾ ਧੂਪੁ; ਸਦਾ ਪਰਫੁਲੈ ॥੨॥ ਘਟਿ ਘਟਿ ਸੰਪਟੁ; ਹੈ ਰੇ ਜਾ ਕਾ ॥ ਅਭਗ ਸਭਾ; ਸੰਗਿ ਹੈ ਸਾਧਾ ॥ ਆਰਤੀ ਕੀਰਤਨੁ; ਸਦਾ ਅਨੰਦ ॥ ਮਹਿਮਾ ਸੁੰਦਰ; ਸਦਾ ਬੇਅੰਤ ॥੩॥ ਜਿਸਹਿ ਪਰਾਪਤਿ; ਤਿਸ ਹੀ ਲਹਨਾ ॥ ਸੰਤ ਚਰਨ; ਓਹੁ ਆਇਓ ਸਰਨਾ ॥ ਹਾਥਿ ਚੜਿਓ; ਹਰਿ ਸਾਲਗਿਰਾਮੁ ॥ ਕਹੁ ਨਾਨਕ; ਗੁਰਿ ਕੀਨੋ ਦਾਨੁ ॥੪॥੩੯॥੯੦॥ ਆਸਾ ਮਹਲਾ ੫ ਪੰਚਪਦਾ₁ ॥ ਜਿਹ ਪੈਡੈ; ਲੂਟੀ ਪਨਿਹਾਰੀ ॥ ਸੋ ਮਾਰਗੁ; ਸੰਤਨ ਦੂਰਾਰੀ ॥੧॥ ਸਤਿਗੁਰ ਪੂਰੈ; ਸਾਚੁ ਕਹਿਆ ॥ ਨਾਮ ਤੇਰੇ ਕੀ ਮੁਕਤੇ ਬੀਥੀ; ਜਮ ਕਾ ਮਾਰਗੁ ਦੂਰਿ ਰਹਿਆ ॥੧॥ ਰਹਾਉ ॥ ਜਹ ਲਾਲਚ; ਜਾਗਾਤੀ ਘਾਟ ॥ ਦੂਰਿ ਰਹੀ; ਉਹ ਜਨ ਤੇ ਬਾਟ ॥੨॥ ਜਹ ਆਵਟੇ; ਬਹੁਤ ਘਨ ਸਾਥ ॥ ਪਾਰਬ੍ਰਹਮ ਕੇ; ਸੰਗੀ ਸਾਧ ॥੩॥ ਚਿਤ੍ਰ ਗੁਪਤੁ; ਸਭ ਲਿਖਤੇ ਲੇਖਾ ॥ ਭਗਤ ਜਨਾ ਕਉ; ਦ੍ਰਿਸਟਿ ਨ ਪੇਖਾ ॥੪॥ ਕਹੁ ਨਾਨਕ; ਜਿਸੁ ਸਤਿਗੁਰੁ ਪੂਰਾ ॥ ਵਾਜੇ ਤਾ ਕੈ; ਅਨਹਦ ਤੂਰਾ ॥੫॥੪੦॥੯੧॥ ਆਸਾ ਮਹਲਾ ੫ ਦੁਪਦਾ ੧ ॥ ਸਾਧੂ ਸੰਗਿ; ਸਿਖਾਇਓ ਨਾਮੁ ॥ ਸਰਬ ਮਨੋਰਥ; ਪੂਰਨ ਕਾਮ ॥ ਬੁਝਿ ਗਈ ਤ੍ਰਿਸਨਾ; ਹਰਿ ਜਸਹਿ ਅਘਾਨੇ ॥ ਜਪਿ ਜਪਿ ਜੀਵਾ; ਸਾਰਿਗਪਾਨੇ ॥੧॥ ਕਰਨ ਕਰਾਵਨ ਸਰਨਿ ਪਰਿਆ ॥ ਗੁਰ ਪਰਸਾਦਿ ਸਹਜ ਘਰੁ ਪਾਇਆ; ਮਿਟਿਆ ਅੰਧੇਰਾ. ਚੰਦੁ ਚੜਿਆ ॥੧॥ ਰਹਾਉ ॥
Источники и права