couponatlas.

Гуру Грантх Сахиб (гурмукхи): Анг 402

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪੁਤ੍ਰ ਕਲਤ੍ਰ ਗ੍ਰਿਹ. ਸਗਲ ਸਮਗ੍ਰੀ; ਸਭ ਮਿਥਿਆ ਅਸਨਾਹਾ ॥੧॥ ਰੇ ਮਨ; ਕਿਆ ਕਰਹਿ ਹੈ. ਹਾ ਹਾ ॥ ਦ੍ਰਿਸਟਿ ਦੇਖੁ. ਜੈਸੇ ਹਰਿਚੰਦਉਰੀ; ਇਕੁ ਰਾਮ ਭਜਨੁ. ਲੈ ਲਾਹਾ ॥੧॥ ਰਹਾਉ ॥ ਜੈਸੇ ਬਸਤਰ. ਦੇਹ ਓਢਾਨੇ; ਦਿਨ ਦੋਇ ਚਾਰਿ. ਭੋਰਾਹਾ ॥ ਭੀਤਿ ਊਪਰੇ ਕੇਤਕੁ ਧਾਈਐ; ਅੰਤਿ ਓਰਕੋ ਆਹਾ ॥੨॥ ਜੈਸੇ ਅੰਭ. ਕੁੰਡ ਕਰਿ ਰਾਖਿਓ; ਪਰਤ ਸਿੰਧੁ ਗਲਿ ਜਾਹਾ ॥ ਆਵਗਿ ਆਗਿਆ. ਪਾਰਬ੍ਰਹਮ ਕੀ; ਉਠਿ ਜਾਸੀ. ਮੁਹਤ ਚਸਾਹਾ ॥੩॥ ਰੇ ਮਨ. ਲੇਖੈ ਚਾਲਹਿ. ਲੇਖੈ ਬੈਸਹਿ; ਲੇਖੈ ਲੈਦਾ ਸਾਹਾ ॥ ਸਦਾ ਕੀਰਤਿ ਕਰਿ. ਨਾਨਕ ਹਰਿ ਕੀ; ਉਬਰੇ. ਸਤਿਗੁਰ ਚਰਣ ਓਟਾਹਾ ॥੪॥੧॥੧੨੩॥ ਆਸਾ ਮਹਲਾ ੫ ॥ ਅਪੁਸਟ ਬਾਤ ਤੇ. ਭਈ ਸੀਧਰੀ; ਦੂਤ ਦੁਸਟ ਸਜਨਈ ॥ ਅੰਧਕਾਰ ਮਹਿ ਰਤਨੁ ਪ੍ਰਗਾਸਿਓ; ਮਲੀਨ ਬੁਧਿ. ਹਛਨਈ ॥੧॥ ਜਉ ਕਿਰਪਾ ਗੋਬਿੰਦ ਭਈ ॥ ਸੁਖ ਸੰਪਤਿ. ਹਰਿ ਨਾਮ ਫਲ ਪਾਏ; ਸਤਿਗੁਰ ਮਿਲਈ ॥੧॥ ਰਹਾਉ ॥ ਮੋਹਿ ਕਿਰਪਨ ਕਉ. ਕੋਇ ਨ ਜਾਨਤ; ਸਗਲ ਭਵਨ ਪ੍ਰਗਟਈ ॥ ਸੰਗਿ ਬੈਠਨੋ. ਕਹੀ ਨ ਪਾਵਤ; ਹੁਣਿ ਸਗਲ ਚਰਣ ਸੇਵਈ ॥੨॥ ਆਢ ਆਢ ਕਉ. ਫਿਰਤ ਢੂੰਢਤੇ; ਮਨ ਸਗਲ ਤ੍ਰਿਸਨ. ਬੁਝਿ ਗਈ ॥ ਏਕੁ ਬੋਲੁ ਭੀ. ਖਵਤੋ ਨਾਹੀ; ਸਾਧਸੰਗਤਿ ਸੀਤਲਈ ॥੩॥ ਏਕ ਜੀਹ. ਗੁਣ ਕਵਨ ਵਖਾਨੈ; ਅਗਮ ਅਗਮ ਅਗਮਈ ॥ ਦਾਸੁ ਦਾਸ ਦਾਸ ਕੋ ਕਰੀਅਹੁ; ਜਨ ਨਾਨਕ. ਹਰਿ ਸਰਣਈ ॥੪॥੨॥੧੨੪॥ ਆਸਾ ਮਹਲਾ ੫ ॥ ਰੇ ਮੂੜੇ. ਲਾਹੇ ਕਉ ਤੂੰ ਢੀਲਾ ਢੀਲਾ; ਤੋਟੇ ਕਉ. ਬੇਗਿ ਧਾਇਆ ॥ ਸਸਤ ਵਖਰੁ. ਤੂੰ ਘਿੰਨਹਿ ਨਾਹੀ; ਪਾਪੀ ਬਾਧਾ ਰੇਨਾਇਆ ॥੧॥ ਸਤਿਗੁਰ ਤੇਰੀ ਆਸਾਇਆ ॥ ਪਤਿਤ ਪਾਵਨੁ. ਤੇਰੋ ਨਾਮੁ ਪਾਰਬ੍ਰਹਮ; ਮੈ ਏਹਾ ਓਟਾਇਆ ॥੧॥ ਰਹਾਉ ॥ ਗੰਧਣ ਵੈਣ ਸੁਣਹਿ. ਉਰਝਾਵਹਿ; ਨਾਮੁ ਲੈਤ ਅਲਕਾਇਆ ॥ ਨਿੰਦ ਚਿੰਦ ਕਉ ਬਹੁਤੁ ਉਮਾਹਿਓ; ਬੂਝੀ ਉਲਟਾਇਆ ॥੨॥ ਪਰ ਧਨ ਪਰ ਤਨ ਪਰ ਤੀ ਨਿੰਦਾ; ਅਖਾਧਿ ਖਾਹਿ. ਹਰਕਾਇਆ ॥ ਸਾਚ ਧਰਮ ਸਿਉ. ਰੁਚਿ ਨਹੀ ਆਵੈ; ਸਤਿ ਸੁਨਤ ਛੋਹਾਇਆ ॥੩॥ ਦੀਨ ਦਇਆਲ ਕ੍ਰਿਪਾਲ ਪ੍ਰਭ ਠਾਕੁਰ; ਭਗਤ ਟੇਕ ਹਰਿ ਨਾਇਆ ॥ ਨਾਨਕ. ਆਹਿ ਸਰਣ ਪ੍ਰਭ ਆਇਓ; ਰਾਖੁ ਲਾਜ ਅਪਨਾਇਆ ॥੪॥੩॥੧੨੫॥ ਆਸਾ ਮਹਲਾ ੫ ॥ ਮਿਥਿਆ ਸੰਗਿ ਸੰਗਿ ਲਪਟਾਏ; ਮੋਹ ਮਾਇਆ ਕਰਿ ਬਾਧੇ ॥ ਜਹ ਜਾਨੋ. ਸੋ ਚੀਤਿ ਨ ਆਵੈ; ਅਹੰਬੁਧਿ ਭਏ ਆਂਧੇ ॥੧॥ ਮਨ ਬੈਰਾਗੀ; ਕਿਉ. ਨ ਅਰਾਧੇ ॥ ਕਾਚ ਕੋਠਰੀ ਮਾਹਿ ਤੂੰ ਬਸਤਾ; ਸੰਗਿ ਸਗਲ, ਬਿਖੈ ਕੀ ਬਿਆਧੇ ॥੧॥ ਰਹਾਉ ॥ ਮੇਰੀ ਮੇਰੀ ਕਰਤ, ਦਿਨੁ ਰੈਨਿ ਬਿਹਾਵੈ; ਪਲੁ ਖਿਨੁ. ਛੀਜੈ ਅਰਜਾਧੇ ॥
Источники и права