couponatlas.

Гуру Грантх Сахиб (гурмукхи): Анг 404

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਾਜਨ ਸੰਤ. ਹਮਾਰੇ ਮੀਤਾ; ਬਿਨੁ ਹਰਿ ਹਰਿ. ਆਨੀਤਾ ਰੇ ॥ ਸਾਧਸੰਗਿ ਮਿਲਿ ਹਰਿ ਗੁਣ ਗਾਏ; ਇਹੁ ਜਨਮੁ ਪਦਾਰਥੁ ਜੀਤਾ ਰੇ ॥੧॥ ਰਹਾਉ ॥ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੑੀ; ਕਹਹੁ ਕਵਨ ਬਿਧਿ ਤਰੀਐ ਰੇ ॥ ਘੂਮਨ ਘੇਰ. ਅਗਾਹ ਗਾਖਰੀ; ਗੁਰਸਬਦੀ. ਪਾਰਿ ਉਤਰੀਐ ਰੇ ॥੨॥ ਖੋਜਤ ਖੋਜਤ ਖੋਜਿ ਬੀਚਾਰਿਓ; ਤਤੁ ਨਾਨਕ ਇਹੁ ਜਾਨਾ ਰੇ ॥ ਸਿਮਰਤ ਨਾਮੁ ਨਿਧਾਨੁ ਨਿਰਮੋਲਕੁ; ਮਨੁ ਮਾਣਕੁ. ਪਤੀਆਨਾ ਰੇ ॥੩॥੧॥੧੩੦॥ ਆਸਾ ਮਹਲਾ ੫ ਦੁਪਦੇ ॥ ਗੁਰ ਪਰਸਾਦਿ. ਮੇਰੈ ਮਨਿ ਵਸਿਆ; ਜੋ ਮਾਗਉ. ਸੋ ਪਾਵਉ ਰੇ ॥ ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ; ਬਹੁਰਿ. ਨ ਕਤਹੂੰ ਧਾਵਉ ਰੇ ॥੧॥ ਹਮਰਾ ਠਾਕੁਰੁ. ਸਭ ਤੇ ਊਚਾ; ਰੈਣਿ ਦਿਨਸੁ ਤਿਸੁ ਗਾਵਉ ਰੇ ॥ ਖਿਨ ਮਹਿ ਥਾਪਿ ਉਥਾਪਨਹਾਰਾ; ਤਿਸ ਤੇ. ਤੁਝਹਿ ਡਰਾਵਉ ਰੇ ॥੧॥ ਰਹਾਉ ॥ ਜਬ ਦੇਖਉ. ਪ੍ਰਭੁ ਅਪੁਨਾ ਸੁਆਮੀ; ਤਉ ਅਵਰਹਿ ਚੀਤਿ. ਨ ਪਾਵਉ ਰੇ ॥ ਨਾਨਕੁ ਦਾਸੁ. ਪ੍ਰਭਿ ਆਪਿ ਪਹਿਰਾਇਆ; ਭ੍ਰਮੁ ਭਉ ਮੇਟਿ. ਲਿਖਾਵਉ ਰੇ ॥੨॥੨॥੧੩੧॥ ਆਸਾ ਮਹਲਾ ੫ ॥ ਚਾਰਿ ਬਰਨ. ਚਉਹਾ ਕੇ ਮਰਦਨ; ਖਟੁ ਦਰਸਨ. ਕਰ ਤਲੀ ਰੇ ॥ ਸੁੰਦਰ ਸੁਘਰ ਸਰੂਪ ਸਿਆਨੇ; ਪੰਚਹੁ ਹੀ. ਮੋਹਿ ਛਲੀ ਰੇ ॥੧॥ ਜਿਨਿ ਮਿਲਿ ਮਾਰੇ ਪੰਚ ਸੂਰਬੀਰ; ਐਸੋ ਕਉਨੁ ਬਲੀ ਰੇ ॥ ਜਿਨਿ ਪੰਚ ਮਾਰਿ. ਬਿਦਾਰਿ ਗੁਦਾਰੇ; ਸੋ ਪੂਰਾ. ਇਹ ਕਲੀ ਰੇ ॥੧॥ ਰਹਾਉ ॥ ਵਡੀ ਕੋਮ. ਵਸਿ ਭਾਗਹਿ ਨਾਹੀ; ਮੁਹਕਮ ਫਉਜ. ਹਠਲੀ ਰੇ ॥ ਕਹੁ ਨਾਨਕ. ਤਿਨਿ ਜਨਿ ਨਿਰਦਲਿਆ; ਸਾਧਸੰਗਤਿ ਕੈ ਝਲੀ ਰੇ ॥੨॥੩॥੧੩੨॥ ਆਸਾ ਮਹਲਾ ੫ ॥ ਨੀਕੀ ਜੀਅ ਕੀ. ਹਰਿ ਕਥਾ ਊਤਮ; ਆਨ ਸਗਲ ਰਸ. ਫੀਕੀ ਰੇ ॥੧॥ ਰਹਾਉ ॥ ਬਹੁ ਗੁਨਿ ਧੁਨਿ, ਮੁਨਿ ਜਨ ਖਟੁ ਬੇਤੇ; ਅਵਰੁ ਨ ਕਿਛੁ. ਲਾਈਕੀ ਰੇ ॥੧॥ ਬਿਖਾਰੀ ਨਿਰਾਰੀ ਅਪਾਰੀ ਸਹਜਾਰੀ; ਸਾਧਸੰਗਿ ਨਾਨਕ. ਪੀਕੀ ਰੇ ॥੨॥੪॥੧੩੩॥ ਆਸਾ ਮਹਲਾ ੫ ॥ ਹਮਾਰੀ ਪਿਆਰੀ. ਅੰਮ੍ਰਿਤ ਧਾਰੀ; ਗੁਰਿ. ਨਿਮਖ, ਨ ਮਨ ਤੇ ਟਾਰੀ ਰੇ ॥੧॥ ਰਹਾਉ ॥ ਦਰਸਨ ਪਰਸਨ. ਸਰਸਨ ਹਰਸਨ; ਰੰਗਿ ਰੰਗੀ. ਕਰਤਾਰੀ ਰੇ ॥੧॥ ਖਿਨੁ ਰਮ ਗੁਰ ਗਮ, ਹਰਿ ਦਮ. ਨਹ ਜਮ; ਹਰਿ ਕੰਠਿ ਨਾਨਕ. ਉਰਿ ਹਾਰੀ ਰੇ ॥੨॥੫॥੧੩੪॥ ਆਸਾ ਮਹਲਾ ੫ ॥ ਨੀਕੀ; ਸਾਧ ਸੰਗਾਨੀ ॥ ਰਹਾਉ ॥ ਪਹਰ ਮੂਰਤ ਪਲ, ਗਾਵਤ ਗਾਵਤ; ਗੋਵਿੰਦ ਗੋਵਿੰਦ ਵਖਾਨੀ ॥੧॥ ਚਾਲਤ ਬੈਸਤ ਸੋਵਤ ਹਰਿ ਜਸੁ; ਮਨਿ ਤਨਿ ਚਰਨ ਖਟਾਨੀ ॥੨॥ ਹਂਉ ਹਉਰੋ. ਤੂ ਠਾਕੁਰੁ ਗਉਰੋ; ਨਾਨਕ. ਸਰਨਿ ਪਛਾਨੀ ॥੩॥੬॥੧੩੫॥
Источники и права