couponatlas.

Гуру Грантх Сахиб (гурмукхи): Анг 406

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਦਇਆ ਕਰਹੁ. ਕਿਰਮ ਅਪੁਨੇ ਕਉ; ਇਹੈ ਮਨੋਰਥੁ ਸੁਆਉ ॥੨॥ ਤਨੁ ਧਨੁ ਤੇਰਾ. ਤੂੰ ਪ੍ਰਭੁ ਮੇਰਾ; ਹਮਰੈ ਵਸਿ ਕਿਛੁ ਨਾਹਿ ॥ ਜਿਉ ਜਿਉ ਰਾਖਹਿ. ਤਿਉ ਤਿਉ ਰਹਣਾ; ਤੇਰਾ ਦੀਆ ਖਾਹਿ ॥੩॥ ਜਨਮ ਜਨਮ ਕੇ ਕਿਲਵਿਖ ਕਾਟੈ; ਮਜਨੁ ਹਰਿ ਜਨ ਧੂਰਿ ॥ ਭਾਇ ਭਗਤਿ. ਭਰਮ ਭਉ ਨਾਸੈ; ਹਰਿ ਨਾਨਕ. ਸਦਾ ਹਜੂਰਿ ॥੪॥੪॥੧੩੯॥ ਆਸਾ ਮਹਲਾ ੫ ॥ ਅਗਮ ਅਗੋਚਰੁ ਦਰਸੁ ਤੇਰਾ; ਸੋ ਪਾਏ. ਜਿਸੁ ਮਸਤਕਿ ਭਾਗੁ ॥ ਆਪਿ ਕ੍ਰਿਪਾਲਿ. ਕ੍ਰਿਪਾ ਪ੍ਰਭਿ ਧਾਰੀ; ਸਤਿਗੁਰਿ ਬਖਸਿਆ ਹਰਿ ਨਾਮੁ ॥੧॥ ਕਲਿਜੁਗੁ ਉਧਾਰਿਆ; ਗੁਰਦੇਵ ॥ ਮਲ ਮੂਤ ਮੂੜ. ਜਿ ਮੁਘਦ ਹੋਤੇ; ਸਭਿ ਲਗੇ ਤੇਰੀ ਸੇਵ ॥੧॥ ਰਹਾਉ ॥ ਤੂ ਆਪਿ ਕਰਤਾ. ਸਭ ਸ੍ਰਿਸਟਿ ਧਰਤਾ; ਸਭ ਮਹਿ ਰਹਿਆ ਸਮਾਇ ॥ ਧਰਮ ਰਾਜਾ ਬਿਸਮਾਦੁ ਹੋਆ; ਸਭ ਪਈ ਪੈਰੀ ਆਇ ॥੨॥ ਸਤਜੁਗੁ ਤ੍ਰੇਤਾ. ਦੁਆਪਰੁ ਭਣੀਐ; ਕਲਿਜੁਗੁ ਊਤਮੋ. ਜੁਗਾ ਮਾਹਿ ॥ ਅਹਿ ਕਰੁ ਕਰੇ. ਸੁ ਅਹਿ ਕਰੁ ਪਾਏ; ਕੋਈ ਨ ਪਕੜੀਐ. ਕਿਸੈ ਥਾਇ ॥੩॥ ਹਰਿ ਜੀਉ ਸੋਈ ਕਰਹਿ, ਜਿ ਭਗਤ ਤੇਰੇ ਜਾਚਹਿ; ਏਹੁ ਤੇਰਾ ਬਿਰਦੁ ॥ ਕਰ ਜੋੜਿ ਨਾਨਕ. ਦਾਨੁ ਮਾਗੈ; ਅਪਣਿਆ ਸੰਤਾ ਦੇਹਿ ਹਰਿ ਦਰਸੁ ॥੪॥੫॥੧੪੦॥ ਰਾਗੁ ਆਸਾ ਮਹਲਾ ੫ ਘਰੁ ੧੩ ॥ ੴ ਸਤਿਗੁਰ ਪ੍ਰਸਾਦਿ ॥ ਸਤਿਗੁਰ; ਬਚਨ ਤੁਮੑਾਰੇ ॥ ਨਿਰਗੁਣ; ਨਿਸਤਾਰੇ ॥੧॥ ਰਹਾਉ ॥ ਮਹਾ ਬਿਖਾਦੀ. ਦੁਸਟ ਅਪਵਾਦੀ; ਤੇ ਪੁਨੀਤ ਸੰਗਾਰੇ ॥੧॥ ਜਨਮ ਭਵੰਤੇ. ਨਰਕਿ ਪੜੰਤੇ; ਤਿਨੑ ਕੇ ਕੁਲ ਉਧਾਰੇ ॥੨॥ ਕੋਇ ਨ ਜਾਨੈ. ਕੋਇ ਨ ਮਾਨੈ; ਸੇ ਪਰਗਟੁ ਹਰਿ ਦੁਆਰੇ ॥੩॥ ਕਵਨ ਉਪਮਾ ਦੇਉ, ਕਵਨ ਵਡਾਈ; ਨਾਨਕ. ਖਿਨੁ ਖਿਨੁ ਵਾਰੇ ॥੪॥੧॥੧੪੧॥ ਆਸਾ ਮਹਲਾ ੫ ॥ ਬਾਵਰ; ਸੋਇ ਰਹੇ ॥੧॥ ਰਹਾਉ ॥ ਮੋਹ ਕੁਟੰਬ. ਬਿਖੈ ਰਸ ਮਾਤੇ; ਮਿਥਿਆ ਗਹਨ ਗਹੇ ॥੧॥ ਮਿਥਨ ਮਨੋਰਥ. ਸੁਪਨ ਆਨੰਦ ਉਲਾਸ; ਮਨਿ ਮੁਖਿ ਸਤਿ ਕਹੇ ॥੨॥ ਅੰਮ੍ਰਿਤੁ ਨਾਮੁ ਪਦਾਰਥੁ ਸੰਗੇ; ਤਿਲੁ ਮਰਮੁ. ਨ ਲਹੇ ॥੩॥ ਕਰਿ ਕਿਰਪਾ ਰਾਖੇ ਸਤਸੰਗੇ; ਨਾਨਕ. ਸਰਣਿ ਆਹੇ ॥੪॥੨॥੧੪੨॥ ਆਸਾ ਮਹਲਾ ੫ ਤਿਪਦੇ ॥ ਓਹਾ; ਪ੍ਰੇਮ ਪਿਰੀ ॥੧॥ ਰਹਾਉ ॥ ਕਨਿਕ ਮਾਣਿਕ. ਗਜ ਮੋਤੀਅਨ ਲਾਲਨ; ਨਹ ਨਾਹ ਨਹੀ ॥੧॥ ਰਾਜ ਨ ਭਾਗ ਨ ਹੁਕਮ ਨ ਸਾਦਨ ॥ ਕਿਛੁ ਕਿਛੁ ਨ ਚਾਹੀ ॥੨॥
Источники и права