couponatlas.

Гуру Грантх Сахиб (гурмукхи): Анг 413

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸੁਖੁ ਮਾਨੈ; ਭੇਟੈ ਗੁਰ ਪੀਰੁ ॥ ਏਕੋ ਸਾਹਿਬੁ; ਏਕੁ ਵਜੀਰੁ ॥੫॥ ਜਗੁ ਬੰਦੀ; ਮੁਕਤੇ. ਹਉ ਮਾਰੀ ॥ ਜਗਿ ਗਿਆਨੀ; ਵਿਰਲਾ ਆਚਾਰੀ ॥ ਜਗਿ ਪੰਡਿਤੁ; ਵਿਰਲਾ ਵੀਚਾਰੀ ॥ ਬਿਨੁ ਸਤਿਗੁਰੁ ਭੇਟੇ; ਸਭ ਫਿਰੈ ਅਹੰਕਾਰੀ ॥੬॥ ਜਗੁ ਦੁਖੀਆ; ਸੁਖੀਆ ਜਨੁ ਕੋਇ ॥ ਜਗੁ ਰੋਗੀ ਭੋਗੀ; ਗੁਣ ਰੋਇ ॥ ਜਗੁ ਉਪਜੈ ਬਿਨਸੈ; ਪਤਿ ਖੋਇ ॥ ਗੁਰਮੁਖਿ ਹੋਵੈ; ਬੂਝੈ ਸੋਇ ॥੭॥ ਮਹਘੋ ਮੋਲਿ; ਭਾਰਿ ਅਫਾਰੁ ॥ ਅਟਲ ਅਛਲੁ; ਗੁਰਮਤੀ ਧਾਰੁ ॥ ਭਾਇ ਮਿਲੈ; ਭਾਵੈ ਭਇਕਾਰੁ ॥ ਨਾਨਕੁ ਨੀਚੁ; ਕਹੈ ਬੀਚਾਰੁ ॥੮॥੩॥ ਆਸਾ ਮਹਲਾ ੧ ॥ ਏਕੁ ਮਰੈ; ਪੰਚੇ ਮਿਲਿ ਰੋਵਹਿ ॥ ਹਉਮੈ ਜਾਇ; ਸਬਦਿ ਮਲੁ ਧੋਵਹਿ ॥ ਸਮਝਿ ਸੂਝਿ; ਸਹਜ ਘਰਿ ਹੋਵਹਿ ॥ ਬਿਨੁ ਬੂਝੇ; ਸਗਲੀ ਪਤਿ ਖੋਵਹਿ ॥੧॥ ਕਉਣੁ ਮਰੈ; ਕਉਣੁ ਰੋਵੈ ਓਹੀ ॥ ਕਰਣ ਕਾਰਣ; ਸਭਸੈ ਸਿਰਿ ਤੋਹੀ ॥੧॥ ਰਹਾਉ ॥ ਮੂਏ ਕਉ ਰੋਵੈ; ਦੁਖੁ ਕੋਇ ॥ ਸੋ ਰੋਵੈ; ਜਿਸੁ ਬੇਦਨ ਹੋਇ ॥ ਜਿਸੁ ਬੀਤੀ; ਜਾਣੈ ਪ੍ਰਭ ਸੋਇ ॥ ਆਪੇ ਕਰਤਾ ਕਰੇ; ਸੁ ਹੋਇ ॥੨॥ ਜੀਵਤ ਮਰਣਾ; ਤਾਰੇ ਤਰਣਾ ॥ ਜੈ ਜਗਦੀਸ; ਪਰਮ ਗਤਿ ਸਰਣਾ ॥ ਹਉ ਬਲਿਹਾਰੀ; ਸਤਿਗੁਰ ਚਰਣਾ ॥ ਗੁਰੁ ਬੋਹਿਥੁ; ਸਬਦਿ ਭੈ ਤਰਣਾ ॥੩॥ ਨਿਰਭਉ ਆਪਿ; ਨਿਰੰਤਰਿ ਜੋਤਿ ॥ ਬਿਨੁ ਨਾਵੈ; ਸੂਤਕੁ ਜਗਿ ਛੋਤਿ ॥ ਦੁਰਮਤਿ ਬਿਨਸੈ; ਕਿਆ ਕਹਿ ਰੋਤਿ ॥ ਜਨਮਿ ਮੂਏ; ਬਿਨੁ ਭਗਤਿ ਸਰੋਤਿ ॥੪॥ ਮੂਏ ਕਉ; ਸਚੁ ਰੋਵਹਿ ਮੀਤ ॥ ਤ੍ਰੈ ਗੁਣ ਰੋਵਹਿ; ਨੀਤਾ ਨੀਤ ॥ ਦੁਖੁ ਸੁਖੁ ਪਰਹਰਿ; ਸਹਜਿ ਸੁਚੀਤ ॥ ਤਨੁ ਮਨੁ ਸਉਪਉ; ਕ੍ਰਿਸਨ ਪਰੀਤਿ ॥੫॥ ਭੀਤਰਿ ਏਕੁ ਅਨੇਕ ਅਸੰਖ ॥ ਕਰਮ ਧਰਮ; ਬਹੁ ਸੰਖ ਅਸੰਖ ॥ ਬਿਨੁ ਭੈ ਭਗਤੀ; ਜਨਮੁ ਬਿਰੰਥ ॥ ਹਰਿ ਗੁਣ ਗਾਵਹਿ; ਮਿਲਿ ਪਰਮਾਰੰਥ ॥੬॥ ਆਪਿ ਮਰੈ; ਮਾਰੇ ਭੀ ਆਪਿ ॥ ਆਪਿ ਉਪਾਏ; ਥਾਪਿ ਉਥਾਪਿ ॥ ਸ੍ਰਿਸਟਿ ਉਪਾਈ; ਜੋਤੀ ਤੂ ਜਾਤਿ ॥ ਸਬਦੁ ਵੀਚਾਰਿ; ਮਿਲਣੁ ਨਹੀ ਭ੍ਰਾਤਿ ॥੭॥ ਸੂਤਕੁ ਅਗਨਿ ਭਖੈ; ਜਗੁ ਖਾਇ ॥ ਸੂਤਕੁ ਜਲਿ ਥਲਿ ਸਭ ਹੀ ਥਾਇ ॥ ਨਾਨਕ. ਸੂਤਕਿ; ਜਨਮਿ ਮਰੀਜੈ ॥ ਗੁਰ ਪਰਸਾਦੀ; ਹਰਿ ਰਸੁ ਪੀਜੈ ॥੮॥੪॥ ਰਾਗੁ ਆਸਾ ਮਹਲਾ ੧ ॥ ਆਪੁ ਵੀਚਾਰੈ; ਸੁ ਪਰਖੇ ਹੀਰਾ ॥ ਏਕ ਦ੍ਰਿਸਟਿ; ਤਾਰੇ ਗੁਰ ਪੂਰਾ ॥ ਗੁਰੁ ਮਾਨੈ; ਮਨ ਤੇ. ਮਨੁ ਧੀਰਾ ॥੧॥ ਐਸਾ ਸਾਹੁ; ਸਰਾਫੀ ਕਰੈ ॥ ਸਾਚੀ ਨਦਰਿ; ਏਕ ਲਿਵ ਤਰੈ ॥੧॥ ਰਹਾਉ ॥ ਪੂੰਜੀ; ਨਾਮੁ ਨਿਰੰਜਨ ਸਾਰੁ ॥ ਨਿਰਮਲੁ ਸਾਚਿ ਰਤਾ; ਪੈਕਾਰੁ ॥ ਸਿਫਤਿ ਸਹਜ; ਘਰਿ ਗੁਰੁ ਕਰਤਾਰੁ ॥੨॥ ਆਸਾ ਮਨਸਾ; ਸਬਦਿ ਜਲਾਏ ॥ ਰਾਮ ਨਰਾਇਣੁ; ਕਹੈ ਕਹਾਏ ॥ ਗੁਰ ਤੇ; ਵਾਟ ਮਹਲੁ ਘਰੁ ਪਾਏ ॥੩॥
Источники и права