couponatlas.

Гуру Грантх Сахиб (гурмукхи): Анг 420

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹੁਕਮੀ ਪੈਧਾ ਜਾਇ; ਦਰਗਹ ਭਾਣੀਐ ॥ ਹੁਕਮੇ ਹੀ ਸਿਰਿ ਮਾਰ; ਬੰਦਿ ਰਬਾਣੀਐ ॥੫॥ ਲਾਹਾ ਸਚੁ ਨਿਆਉ; ਮਨਿ ਵਸਾਈਐ ॥ ਲਿਖਿਆ ਪਲੈ ਪਾਇ; ਗਰਬੁ ਵਞਾਈਐ ॥੬॥ ਮਨਮੁਖੀਆ ਸਿਰਿ ਮਾਰ; ਵਾਦਿ ਖਪਾਈਐ ॥ ਠਗਿ ਮੁਠੀ ਕੂੜਿਆਰ; ਬੰਨੑਿ ਚਲਾਈਐ ॥੭॥ ਸਾਹਿਬੁ ਰਿਦੈ ਵਸਾਇ; ਨ ਪਛੋਤਾਵਹੀ ॥ ਗੁਨਹਾਂ ਬਖਸਣਹਾਰੁ; ਸਬਦੁ ਕਮਾਵਹੀ ॥੮॥ ਨਾਨਕੁ ਮੰਗੈ ਸਚੁ; ਗੁਰਮੁਖਿ ਘਾਲੀਐ ॥ ਮੈ. ਤੁਝ ਬਿਨੁ ਅਵਰੁ ਨ ਕੋਇ; ਨਦਰਿ ਨਿਹਾਲੀਐ ॥੯॥੧੬॥ ਆਸਾ ਮਹਲਾ ੧ ॥ ਕਿਆ ਜੰਗਲੁ ਢੂਢੀ ਜਾਇ; ਮੈ. ਘਰਿ ਬਨੁ ਹਰੀਆਵਲਾ ॥ ਸਚਿ ਟਿਕੈ ਘਰਿ ਆਇ; ਸਬਦਿ ਉਤਾਵਲਾ ॥੧॥ ਜਹ ਦੇਖਾ ਤਹ ਸੋਇ; ਅਵਰੁ ਨ ਜਾਣੀਐ ॥ ਗੁਰ ਕੀ ਕਾਰ ਕਮਾਇ; ਮਹਲੁ ਪਛਾਣੀਐ ॥੧॥ ਰਹਾਉ ॥ ਆਪਿ ਮਿਲਾਵੈ ਸਚੁ; ਤਾ ਮਨਿ ਭਾਵਈ ॥ ਚਲੈ ਸਦਾ ਰਜਾਇ; ਅੰਕਿ ਸਮਾਵਈ ॥੨॥ ਸਚਾ ਸਾਹਿਬੁ ਮਨਿ ਵਸੈ; ਵਸਿਆ ਮਨਿ ਸੋਈ ॥ ਆਪੇ ਦੇ ਵਡਿਆਈਆ; ਦੇ. ਤੋਟਿ ਨ ਹੋਈ ॥੩॥ ਅਬੇ ਤਬੇ ਕੀ ਚਾਕਰੀ; ਕਿਉ ਦਰਗਹ ਪਾਵੈ ॥ ਪਥਰ ਕੀ ਬੇੜੀ. ਜੇ ਚੜੈ; ਭਰ ਨਾਲਿ ਬੁਡਾਵੈ ॥੪॥ ਆਪਨੜਾ ਮਨੁ ਵੇਚੀਐ; ਸਿਰੁ ਦੀਜੈ ਨਾਲੇ ॥ ਗੁਰਮੁਖਿ ਵਸਤੁ ਪਛਾਣੀਐ; ਅਪਨਾ ਘਰੁ ਭਾਲੇ ॥੫॥ ਜੰਮਣ ਮਰਣਾ ਆਖੀਐ; ਤਿਨਿ ਕਰਤੈ ਕੀਆ ॥ ਆਪੁ ਗਵਾਇਆ ਮਰਿ ਰਹੇ; ਫਿਰਿ ਮਰਣੁ. ਨ ਥੀਆ ॥੬॥ ਸਾਈ ਕਾਰ ਕਮਾਵਣੀ; ਧੁਰ ਕੀ ਫੁਰਮਾਈ ॥ ਜੇ ਮਨੁ ਸਤਿਗੁਰ ਦੇ ਮਿਲੈ; ਕਿਨਿ. ਕੀਮਤਿ ਪਾਈ ॥੭॥ ਰਤਨਾ ਪਾਰਖੁ ਸੋ ਧਣੀ; ਤਿਨਿ ਕੀਮਤਿ ਪਾਈ ॥ ਨਾਨਕ ਸਾਹਿਬੁ ਮਨਿ ਵਸੈ; ਸਚੀ ਵਡਿਆਈ ॥੮॥੧੭॥ ਆਸਾ ਮਹਲਾ ੧ ॥ ਜਿਨੑੀ ਨਾਮੁ ਵਿਸਾਰਿਆ; ਦੂਜੈ ਭਰਮਿ ਭੁਲਾਈ ॥ ਮੂਲੁ ਛੋਡਿ. ਡਾਲੀ ਲਗੇ; ਕਿਆ ਪਾਵਹਿ ਛਾਈ ॥੧॥ ਬਿਨੁ ਨਾਵੈ. ਕਿਉ ਛੂਟੀਐ; ਜੇ ਜਾਣੈ ਕੋਈ ॥ ਗੁਰਮੁਖਿ ਹੋਇ. ਤ ਛੂਟੀਐ; ਮਨਮੁਖਿ ਪਤਿ ਖੋਈ ॥੧॥ ਰਹਾਉ ॥ ਜਿਨੑੀ ਏਕੋ ਸੇਵਿਆ; ਪੂਰੀ ਮਤਿ ਭਾਈ ॥ ਆਦਿ ਜੁਗਾਦਿ ਨਿਰੰਜਨਾ; ਜਨ ਹਰਿ ਸਰਣਾਈ ॥੨॥ ਸਾਹਿਬੁ ਮੇਰਾ ਏਕੁ ਹੈ; ਅਵਰੁ ਨਹੀ ਭਾਈ ॥ ਕਿਰਪਾ ਤੇ, ਸੁਖੁ ਪਾਇਆ; ਸਾਚੇ ਪਰਥਾਈ ॥੩॥ ਗੁਰ ਬਿਨੁ, ਕਿਨੈ ਨ ਪਾਇਓ; ਕੇਤੀ ਕਹੈ ਕਹਾਏ ॥ ਆਪਿ ਦਿਖਾਵੈ ਵਾਟੜੀਂ; ਸਚੀ ਭਗਤਿ ਦ੍ਰਿੜਾਏ ॥੪॥ ਮਨਮੁਖੁ ਜੇ ਸਮਝਾਈਐ; ਭੀ ਉਝੜਿ ਜਾਏ ॥ ਬਿਨੁ ਹਰਿ ਨਾਮ. ਨ ਛੂਟਸੀ; ਮਰਿ ਨਰਕ ਸਮਾਏ ॥੫॥ ਜਨਮਿ ਮਰੈ ਭਰਮਾਈਐ; ਹਰਿ ਨਾਮੁ. ਨ ਲੇਵੈ ॥ ਤਾ ਕੀ ਕੀਮਤਿ. ਨਾ ਪਵੈ; ਬਿਨੁ ਗੁਰ ਕੀ ਸੇਵੈ ॥੬॥
Источники и права