couponatlas.

Гуру Грантх Сахиб (гурмукхи): Анг 425

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਆਪਣੈ ਹਥਿ ਵਡਿਆਈਆ; ਦੇ ਨਾਮੇ ਲਾਏ ॥ ਨਾਨਕ. ਨਾਮੁ ਨਿਧਾਨੁ, ਮਨਿ ਵਸਿਆ; ਵਡਿਆਈ ਪਾਏ ॥੮॥੪॥੨੬॥ ਆਸਾ ਮਹਲਾ ੩ ॥ ਸੁਣਿ ਮਨ, ਮੰਨਿ ਵਸਾਇ ਤੂੰ; ਆਪੇ ਆਇ ਮਿਲੈ. ਮੇਰੇ ਭਾਈ ॥ ਅਨਦਿਨੁ, ਸਚੀ ਭਗਤਿ ਕਰਿ; ਸਚੈ ਚਿਤੁ ਲਾਈ ॥੧॥ ਏਕੋ ਨਾਮੁ ਧਿਆਇ ਤੂੰ; ਸੁਖੁ ਪਾਵਹਿ. ਮੇਰੇ ਭਾਈ ॥ ਹਉਮੈ ਦੂਜਾ ਦੂਰਿ ਕਰਿ; ਵਡੀ ਵਡਿਆਈ ॥੧॥ ਰਹਾਉ ॥ ਇਸੁ ਭਗਤੀ ਨੋ. ਸੁਰਿ ਨਰ ਮੁਨਿ ਜਨ ਲੋਚਦੇ; ਵਿਣੁ ਸਤਿਗੁਰ. ਪਾਈ ਨ ਜਾਇ ॥ ਪੰਡਿਤ ਪੜਦੇ ਜੋਤਿਕੀ; ਤਿਨ ਬੂਝ. ਨ ਪਾਇ ॥੨॥ ਆਪੈ ਥੈ ਸਭੁ ਰਖਿਓਨੁ; ਕਿਛੁ ਕਹਣੁ ਨ ਜਾਈ ॥ ਆਪੇ ਦੇਇ. ਸੁ ਪਾਈਐ; ਗੁਰਿ. ਬੂਝ ਬੁਝਾਈ ॥੩॥ ਜੀਅ ਜੰਤ ਸਭਿ ਤਿਸ ਦੇ; ਸਭਨਾ ਕਾ ਸੋਈ ॥ ਮੰਦਾ ਕਿਸ ਨੋ ਆਖੀਐ; ਜੇ ਦੂਜਾ ਹੋਈ ॥੪॥ ਇਕੋ ਹੁਕਮੁ ਵਰਤਦਾ; ਏਕਾ ਸਿਰਿ ਕਾਰਾ ॥ ਆਪਿ ਭਵਾਲੀ ਦਿਤੀਅਨੁ; ਅੰਤਰਿ ਲੋਭੁ ਵਿਕਾਰਾ ॥੫॥ ਇਕ ਆਪੇ ਗੁਰਮੁਖਿ ਕੀਤਿਅਨੁ; ਬੂਝਨਿ ਵੀਚਾਰਾ ॥ ਭਗਤਿ ਭੀ ਓਨਾ ਨੋ ਬਖਸੀਅਨੁ; ਅੰਤਰਿ ਭੰਡਾਰਾ ॥੬॥ ਗਿਆਨੀਆ ਨੋ ਸਭੁ ਸਚੁ ਹੈ; ਸਚੁ ਸੋਝੀ ਹੋਈ ॥ ਓਇ ਭੁਲਾਏ. ਕਿਸੈ ਦੇ, ਨ ਭੁਲਨੑੀ; ਸਚੁ ਜਾਣਨਿ ਸੋਈ ॥੭॥ ਘਰ ਮਹਿ ਪੰਚ ਵਰਤਦੇ; ਪੰਚੇ ਵੀਚਾਰੀ ॥ ਨਾਨਕ. ਬਿਨੁ ਸਤਿਗੁਰ, ਵਸਿ ਨ ਆਵਨੑੀ; ਨਾਮਿ. ਹਉਮੈ ਮਾਰੀ ॥੮॥੫॥੨੭॥ ਆਸਾ ਮਹਲਾ ੩ ॥ ਘਰੈ ਅੰਦਰਿ. ਸਭੁ ਵਥੁ ਹੈ; ਬਾਹਰਿ ਕਿਛੁ ਨਾਹੀ ॥ ਗੁਰ ਪਰਸਾਦੀ ਪਾਈਐ; ਅੰਤਰਿ ਕਪਟ ਖੁਲਾਹੀ ॥੧॥ ਸਤਿਗੁਰ ਤੇ; ਹਰਿ ਪਾਈਐ ਭਾਈ ॥ ਅੰਤਰਿ ਨਾਮੁ ਨਿਧਾਨੁ ਹੈ; ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥ ਹਰਿ ਕਾ ਗਾਹਕੁ ਹੋਵੈ. ਸੋ ਲਏ; ਪਾਏ ਰਤਨੁ ਵੀਚਾਰਾ ॥ ਅੰਦਰੁ ਖੋਲੈ ਦਿਬ ਦਿਸਟਿ; ਦੇਖੈ ਮੁਕਤਿ ਭੰਡਾਰਾ ॥੨॥ ਅੰਦਰਿ ਮਹਲ ਅਨੇਕ ਹਹਿ; ਜੀਉ ਕਰੇ ਵਸੇਰਾ ॥ ਮਨ ਚਿੰਦਿਆ ਫਲੁ ਪਾਇਸੀ; ਫਿਰਿ. ਹੋਇ ਨ ਫੇਰਾ ॥੩॥ ਪਾਰਖੀਆ. ਵਥੁ ਸਮਾਲਿ ਲਈ; ਗੁਰ. ਸੋਝੀ ਹੋਈ ॥ ਨਾਮੁ ਪਦਾਰਥੁ ਅਮੁਲੁ ਸਾ; ਗੁਰਮੁਖਿ ਪਾਵੈ ਕੋਈ ॥੪॥ ਬਾਹਰੁ ਭਾਲੇ, ਸੁ ਕਿਆ ਲਹੈ; ਵਥੁ ਘਰੈ ਅੰਦਰਿ ਭਾਈ ॥ ਭਰਮੇ ਭੂਲਾ ਸਭੁ ਜਗੁ ਫਿਰੈ; ਮਨਮੁਖਿ ਪਤਿ ਗਵਾਈ ॥੫॥ ਘਰੁ ਦਰੁ ਛੋਡੇ ਆਪਣਾ; ਪਰ ਘਰਿ ਝੂਠਾ ਜਾਈ ॥ ਚੋਰੈ ਵਾਂਗੂ ਪਕੜੀਐ; ਬਿਨੁ ਨਾਵੈ. ਚੋਟਾ ਖਾਈ ॥੬॥ ਜਿਨੑੀ ਘਰੁ ਜਾਤਾ ਆਪਣਾ; ਸੇ ਸੁਖੀਏ ਭਾਈ ॥ ਅੰਤਰਿ ਬ੍ਰਹਮੁ ਪਛਾਣਿਆ; ਗੁਰ ਕੀ ਵਡਿਆਈ ॥੭॥ ਆਪੇ ਦਾਨੁ ਕਰੇ. ਕਿਸੁ ਆਖੀਐ; ਆਪੇ ਦੇਇ ਬੁਝਾਈ ॥ ਨਾਨਕ. ਨਾਮੁ ਧਿਆਇ ਤੂੰ; ਦਰਿ ਸਚੈ ਸੋਭਾ ਪਾਈ ॥੮॥੬॥੨੮॥
Источники и права