couponatlas.

Гуру Грантх Сахиб (гурмукхи): Анг 435

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪਹਿਲਾ ਫਾਹਾ. ਪਇਆ ਪਾਧੇ; ਪਿਛੋ ਦੇ ਗਲਿ ਚਾਟੜਿਆ ॥੫॥ ਸਸੈ. ਸੰਜਮੁ ਗਇਓ ਮੂੜੇ; ਏਕੁ ਦਾਨੁ. ਤੁਧੁ ਕੁਥਾਇ ਲਇਆ ॥ ਸਾਈ ਪੁਤ੍ਰੀ ਜਜਮਾਨ ਕੀ. ਸਾ ਤੇਰੀ; ਏਤੁ ਧਾਨਿ ਖਾਧੈ. ਤੇਰਾ ਜਨਮੁ ਗਇਆ ॥੬॥ ਮੰਮੈ. ਮਤਿ ਹਿਰਿ ਲਈ ਤੇਰੀ ਮੂੜੇ; ਹਉਮੈ. ਵਡਾ ਰੋਗੁ ਪਇਆ ॥ ਅੰਤਰ ਆਤਮੈ. ਬ੍ਰਹਮੁ ਨ ਚੀਨੑਿਆ; ਮਾਇਆ ਕਾ ਮੁਹਤਾਜੁ ਭਇਆ ॥੭॥ ਕਕੈ. ਕਾਮਿ ਕ੍ਰੋਧਿ ਭਰਮਿਓਹੁ ਮੂੜੇ; ਮਮਤਾ ਲਾਗੇ. ਤੁਧੁ ਹਰਿ ਵਿਸਰਿਆ ॥ ਪੜਹਿ ਗੁਣਹਿ, ਤੂੰ ਬਹੁਤੁ ਪੁਕਾਰਹਿ; ਵਿਣੁ ਬੂਝੇ. ਤੂੰ ਡੂਬਿ ਮੁਆ ॥੮॥ ਤਤੈ. ਤਾਮਸਿ ਜਲਿਓਹੁ ਮੂੜੇ; ਥਥੈ. ਥਾਨ ਭਰਿਸਟੁ ਹੋਆ ॥ ਘਘੈ. ਘਰਿ ਘਰਿ ਫਿਰਹਿ ਤੂੰ ਮੂੜੇ; ਦਦੈ. ਦਾਨੁ, ਨ ਤੁਧੁ ਲਇਆ ॥੯॥ ਪਪੈ. ਪਾਰਿ ਨ ਪਵਹੀ. ਮੂੜੇ; ਪਰਪੰਚਿ. ਤੂੰ ਪਲਚਿ ਰਹਿਆ ॥ ਸਚੈ ਆਪਿ ਖੁਆਇਓਹੁ ਮੂੜੇ; ਇਹੁ ਸਿਰਿ ਤੇਰੈ. ਲੇਖੁ ਪਇਆ ॥੧੦॥ ਭਭੈ. ਭਵਜਲਿ ਡੁਬੋਹੁ ਮੂੜੇ; ਮਾਇਆ ਵਿਚਿ ਗਲਤਾਨੁ ਭਇਆ ॥ ਗੁਰ ਪਰਸਾਦੀ ਏਕੋ ਜਾਣੈ; ਏਕ ਘੜੀ ਮਹਿ ਪਾਰਿ ਪਇਆ ॥੧੧॥ ਵਵੈ ਵਾਰੀ ਆਈਆ ਮੂੜੇ; ਵਾਸੁਦੇਉ ਤੁਧੁ ਵੀਸਰਿਆ ॥ ਏਹ ਵੇਲਾ, ਨ ਲਹਸਹਿ ਮੂੜੇ; ਫਿਰਿ ਤੂੰ. ਜਮ ਕੈ ਵਸਿ ਪਇਆ ॥੧੨॥ ਝਝੈ. ਕਦੇ ਨ ਝੂਰਹਿ ਮੂੜੇ; ਸਤਿਗੁਰ ਕਾ ਉਪਦੇਸੁ ਸੁਣਿ ਤੂੰ, ਵਿਖਾ ॥ ਸਤਿਗੁਰ ਬਾਝਹੁ. ਗੁਰੁ ਨਹੀ, ਕੋਈ; ਨਿਗੁਰੇ ਕਾ. ਹੈ ਨਾਉ ਬੁਰਾ ॥੧੩॥ ਧਧੈ. ਧਾਵਤ ਵਰਜਿ ਰਖੁ ਮੂੜੇ; ਅੰਤਰਿ ਤੇਰੈ ਨਿਧਾਨੁ ਪਇਆ ॥ ਗੁਰਮੁਖਿ ਹੋਵਹਿ, ਤਾ ਹਰਿ ਰਸੁ ਪੀਵਹਿ; ਜੁਗਾ ਜੁਗੰਤਰਿ. ਖਾਹਿ ਪਇਆ ॥੧੪॥ ਗਗੈ. ਗੋਬਿਦੁ ਚਿਤਿ ਕਰਿ ਮੂੜੇ; ਗਲੀ. ਕਿਨੈ ਨ ਪਾਇਆ ॥ ਗੁਰ ਕੇ ਚਰਨ ਹਿਰਦੈ ਵਸਾਇ ਮੂੜੇ; ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥ ਹਾਹੈ. ਹਰਿ ਕਥਾ ਬੂਝੁ, ਤੂੰ ਮੂੜੇ; ਤਾ ਸਦਾ ਸੁਖੁ ਹੋਈ ॥ ਮਨਮੁਖਿ ਪੜਹਿ. ਤੇਤਾ ਦੁਖੁ ਲਾਗੈ; ਵਿਣੁ ਸਤਿਗੁਰ. ਮੁਕਤਿ ਨ ਹੋਈ ॥੧੬॥ ਰਾਰੈ. ਰਾਮੁ ਚਿਤਿ ਕਰਿ ਮੂੜੇ; ਹਿਰਦੈ ਜਿਨੑ ਕੈ ਰਵਿ ਰਹਿਆ ॥ ਗੁਰ ਪਰਸਾਦੀ. ਜਿਨੑੀ ਰਾਮੁ. ਪਛਾਤਾ; ਨਿਰਗੁਣ ਰਾਮੁ ਤਿਨੑੀ ਬੂਝਿ ਲਹਿਆ ॥੧੭॥ ਤੇਰਾ. ਅੰਤੁ ਨ ਜਾਈ ਲਖਿਆ; ਅਕਥੁ. ਨ ਜਾਈ ਹਰਿ ਕਥਿਆ ॥ ਨਾਨਕ. ਜਿਨੑ ਕਉ ਸਤਿਗੁਰੁ ਮਿਲਿਆ; ਤਿਨੑ ਕਾ ਲੇਖਾ ਨਿਬੜਿਆ ॥੧੮॥੧॥੨॥ ਰਾਗੁ ਆਸਾ ਮਹਲਾ ੧ ਛੰਤ ਘਰੁ ੧ ॥ ੴ ਸਤਿਗੁਰ ਪ੍ਰਸਾਦਿ ॥ ਮੁੰਧ ਜੋਬਨਿ. ਬਾਲੜੀਏ; ਮੇਰਾ ਪਿਰੁ ਰਲੀਆਲਾ. ਰਾਮ ॥ ਧਨ ਪਿਰ. ਨੇਹੁ ਘਣਾ; ਰਸਿ ਪ੍ਰੀਤਿ ਦਇਆਲਾ ਰਾਮ ॥
Источники и права