couponatlas.

Гуру Грантх Сахиб (гурмукхи): Анг 443

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗੁਰਮੁਖੇ ਗੁਰਮੁਖਿ ਨਦਰੀ; ਰਾਮੁ ਪਿਆਰਾ ਰਾਮ ॥ ਰਾਮ ਨਾਮੁ ਪਿਆਰਾ. ਜਗਤ ਨਿਸਤਾਰਾ; ਰਾਮ ਨਾਮਿ ਵਡਿਆਈ ॥ ਕਲਿਜੁਗਿ. ਰਾਮ ਨਾਮੁ ਬੋਹਿਥਾ; ਗੁਰਮੁਖਿ ਪਾਰਿ ਲਘਾਈ ॥ ਹਲਤਿ ਪਲਤਿ ਰਾਮ ਨਾਮਿ ਸੁਹੇਲੇ; ਗੁਰਮੁਖਿ ਕਰਣੀ ਸਾਰੀ ॥ ਨਾਨਕ. ਦਾਤਿ ਦਇਆ ਕਰਿ ਦੇਵੈ; ਰਾਮ ਨਾਮਿ ਨਿਸਤਾਰੀ ॥੧॥ ਰਾਮੋ ਰਾਮ ਨਾਮੁ ਜਪਿਆ; ਦੁਖ ਕਿਲਵਿਖ ਨਾਸ ਗਵਾਇਆ ਰਾਮ ॥ ਗੁਰ ਪਰਚੈ. ਗੁਰ ਪਰਚੈ ਧਿਆਇਆ; ਮੈ ਹਿਰਦੈ. ਰਾਮੁ ਰਵਾਇਆ ਰਾਮ ॥ ਰਵਿਆ ਰਾਮੁ ਹਿਰਦੈ. ਪਰਮ ਗਤਿ ਪਾਈ; ਜਾ ਗੁਰ ਸਰਣਾਈ ਆਏ ॥ ਲੋਭ ਵਿਕਾਰ. ਨਾਵ ਡੁਬਦੀ ਨਿਕਲੀ; ਜਾ ਸਤਿਗੁਰਿ ਨਾਮੁ ਦਿੜਾਏ ॥ ਜੀਅ ਦਾਨੁ. ਗੁਰਿ ਪੂਰੈ ਦੀਆ; ਰਾਮ ਨਾਮਿ ਚਿਤੁ ਲਾਏ ॥ ਆਪਿ ਕ੍ਰਿਪਾਲੁ. ਕ੍ਰਿਪਾ ਕਰਿ ਦੇਵੈ; ਨਾਨਕ ਗੁਰ ਸਰਣਾਏ ॥੨॥ ਬਾਣੀ ਰਾਮ ਨਾਮ ਸੁਣੀ; ਸਿਧਿ ਕਾਰਜ ਸਭਿ ਸੁਹਾਏ ਰਾਮ ॥ ਰੋਮੇ ਰੋਮਿ ਰੋਮਿ ਰੋਮੇ; ਮੈ. ਗੁਰਮੁਖਿ ਰਾਮੁ ਧਿਆਏ ਰਾਮ ॥ ਰਾਮ ਨਾਮੁ ਧਿਆਏ. ਪਵਿਤੁ ਹੋਇ ਆਏ; ਤਿਸੁ ਰੂਪੁ ਨ ਰੇਖਿਆ. ਕਾਈ ॥ ਰਾਮੋ ਰਾਮੁ ਰਵਿਆ ਘਟ ਅੰਤਰਿ; ਸਭ ਤ੍ਰਿਸਨਾ ਭੂਖ ਗਵਾਈ ॥ ਮਨੁ ਤਨੁ ਸੀਤਲੁ. ਸੀਗਾਰੁ ਸਭੁ ਹੋਆ; ਗੁਰਮਤਿ ਰਾਮੁ ਪ੍ਰਗਾਸਾ ॥ ਨਾਨਕ. ਆਪਿ ਅਨੁਗ੍ਰਹੁ ਕੀਆ; ਹਮ ਦਾਸਨਿ, ਦਾਸਨਿ ਦਾਸਾ ॥੩॥ ਜਿਨੀ ਰਾਮੋ ਰਾਮ ਨਾਮੁ ਵਿਸਾਰਿਆ; ਸੇ ਮਨਮੁਖ ਮੂੜ ਅਭਾਗੀ. ਰਾਮ ॥ ਤਿਨ ਅੰਤਰੇ ਮੋਹੁ ਵਿਆਪੈ; ਖਿਨੁ ਖਿਨੁ ਮਾਇਆ ਲਾਗੀ. ਰਾਮ ॥ ਮਾਇਆ ਮਲੁ ਲਾਗੀ. ਮੂੜ ਭਏ ਅਭਾਗੀ; ਜਿਨ ਰਾਮ ਨਾਮੁ. ਨਹ ਭਾਇਆ ॥ ਅਨੇਕ ਕਰਮ ਕਰਹਿ ਅਭਿਮਾਨੀ; ਹਰਿ ਰਾਮੋ ਨਾਮੁ ਚੋਰਾਇਆ ॥ ਮਹਾ ਬਿਖਮੁ. ਜਮ ਪੰਥੁ ਦੁਹੇਲਾ; ਕਾਲੂਖਤ ਮੋਹ ਅੰਧਿਆਰਾ ॥ ਨਾਨਕ. ਗੁਰਮੁਖਿ ਨਾਮੁ ਧਿਆਇਆ; ਤਾ ਪਾਏ ਮੋਖ ਦੁਆਰਾ ॥੪॥ ਰਾਮੋ ਰਾਮ ਨਾਮੁ ਗੁਰੂ; ਰਾਮੁ. ਗੁਰਮੁਖੇ ਜਾਣੈ ਰਾਮ ॥ ਇਹੁ ਮਨੂਆ, ਖਿਨੁ ਊਭ ਪਇਆਲੀ; ਭਰਮਦਾ. ਇਕਤੁ ਘਰਿ ਆਣੈ ਰਾਮ ॥ ਮਨੁ ਇਕਤੁ ਘਰਿ ਆਣੈ, ਸਭ ਗਤਿ ਮਿਤਿ ਜਾਣੈ; ਹਰਿ ਰਾਮੋ ਨਾਮੁ ਰਸਾਏ ॥ ਜਨ ਕੀ ਪੈਜ ਰਖੈ ਰਾਮ ਨਾਮਾ; ਪ੍ਰਹਿਲਾਦ. ਉਧਾਰਿ ਤਰਾਏ ॥ ਰਾਮੋ ਰਾਮੁ. ਰਮੋ ਰਮੁ ਊਚਾ; ਗੁਣ ਕਹਤਿਆ. ਅੰਤੁ ਨ ਪਾਇਆ ॥ ਨਾਨਕ. ਰਾਮ ਨਾਮੁ ਸੁਣਿ ਭੀਨੇ; ਰਾਮੈ ਨਾਮਿ ਸਮਾਇਆ ॥੫॥ ਜਿਨ ਅੰਤਰੇ. ਰਾਮ ਨਾਮੁ ਵਸੈ; ਤਿਨ ਚਿੰਤਾ ਸਭ ਗਵਾਇਆ, ਰਾਮ ॥ ਸਭਿ ਅਰਥਾ. ਸਭਿ ਧਰਮ ਮਿਲੇ; ਮਨਿ ਚਿੰਦਿਆ ਸੋ ਫਲੁ ਪਾਇਆ, ਰਾਮ ॥ ਮਨ ਚਿੰਦਿਆ ਫਲੁ ਪਾਇਆ. ਰਾਮ ਨਾਮੁ ਧਿਆਇਆ; ਰਾਮ ਨਾਮ ਗੁਣ ਗਾਏ ॥ ਦੁਰਮਤਿ ਕਬੁਧਿ ਗਈ, ਸੁਧਿ ਹੋਈ; ਰਾਮ ਨਾਮਿ ਮਨੁ ਲਾਏ ॥
Источники и права