couponatlas.

Гуру Грантх Сахиб (гурмукхи): Анг 445

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਆਵਣ ਜਾਣਾ. ਭ੍ਰਮੁ ਭਉ ਭਾਗਾ; ਹਰਿ ਹਰਿ. ਹਰਿ ਗੁਣ ਗਾਇਆ ॥ ਜਨਮ ਜਨਮ ਕੇ, ਕਿਲਵਿਖ ਦੁਖ ਉਤਰੇ; ਹਰਿ ਹਰਿ ਨਾਮਿ ਸਮਾਇਆ ॥ ਜਿਨ ਹਰਿ ਧਿਆਇਆ. ਧੁਰਿ ਭਾਗ ਲਿਖਿ ਪਾਇਆ; ਤਿਨ ਸਫਲੁ ਜਨਮੁ ਪਰਵਾਣੁ ਜੀਉ ॥ ਹਰਿ ਹਰਿ ਮਨਿ ਭਾਇਆ. ਪਰਮ ਸੁਖ ਪਾਇਆ; ਹਰਿ ਲਾਹਾ ਪਦੁ ਨਿਰਬਾਣੁ ਜੀਉ ॥੩॥ ਜਿਨੑ ਹਰਿ ਮੀਠ ਲਗਾਨਾ. ਤੇ ਜਨ ਪਰਧਾਨਾ; ਤੇ ਊਤਮ. ਹਰਿ ਹਰਿ ਲੋਗ ਜੀਉ ॥ ਹਰਿ ਨਾਮੁ ਵਡਾਈ. ਹਰਿ ਨਾਮੁ ਸਖਾਈ; ਗੁਰਸਬਦੀ. ਹਰਿ ਰਸ ਭੋਗ ਜੀਉ ॥ ਹਰਿ ਰਸ ਭੋਗ, ਮਹਾ ਨਿਰਜੋਗ; ਵਡਭਾਗੀ. ਹਰਿ ਰਸੁ ਪਾਇਆ ॥ ਸੇ ਧੰਨੁ ਵਡੇ, ਸਤ ਪੁਰਖਾ ਪੂਰੇ; ਜਿਨ. ਗੁਰਮਤਿ ਨਾਮੁ ਧਿਆਇਆ ॥ ਜਨੁ ਨਾਨਕੁ. ਰੇਣੁ ਮੰਗੈ ਪਗ ਸਾਧੂ; ਮਨਿ ਚੂਕਾ ਸੋਗੁ ਵਿਜੋਗੁ. ਜੀਉ ॥ ਜਿਨੑ ਹਰਿ ਮੀਠ ਲਗਾਨਾ. ਤੇ ਜਨ ਪਰਧਾਨਾ; ਤੇ ਊਤਮ. ਹਰਿ ਹਰਿ ਲੋਗ ਜੀਉ ॥੪॥੩॥੧੦॥ ਆਸਾ ਮਹਲਾ ੪ ॥ ਸਤਜੁਗਿ. ਸਭੁ ਸੰਤੋਖ ਸਰੀਰਾ; ਪਗ ਚਾਰੇ ਧਰਮੁ ਧਿਆਨੁ ਜੀਉ ॥ ਮਨਿ ਤਨਿ ਹਰਿ ਗਾਵਹਿ. ਪਰਮ ਸੁਖੁ ਪਾਵਹਿ; ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ ॥ ਗੁਣ ਗਿਆਨੁ ਪਦਾਰਥੁ. ਹਰਿ ਹਰਿ ਕਿਰਤਾਰਥੁ; ਸੋਭਾ ਗੁਰਮੁਖਿ ਹੋਈ ॥ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ; ਦੂਜਾ ਅਵਰੁ. ਨ ਕੋਈ ॥ ਹਰਿ ਹਰਿ ਲਿਵ ਲਾਈ. ਹਰਿ ਨਾਮੁ ਸਖਾਈ; ਹਰਿ ਦਰਗਹ ਪਾਵੈ ਮਾਨੁ ਜੀਉ ॥ ਸਤਜੁਗਿ ਸਭੁ ਸੰਤੋਖ ਸਰੀਰਾ; ਪਗ ਚਾਰੇ ਧਰਮੁ ਧਿਆਨੁ ਜੀਉ ॥੧॥ ਤੇਤਾ ਜੁਗੁ ਆਇਆ. ਅੰਤਰਿ ਜੋਰੁ ਪਾਇਆ; ਜਤੁ ਸੰਜਮ ਕਰਮ ਕਮਾਇ ਜੀਉ ॥ ਪਗੁ ਚਉਥਾ ਖਿਸਿਆ, ਤ੍ਰੈ ਪਗ ਟਿਕਿਆ; ਮਨਿ ਹਿਰਦੈ ਕ੍ਰੋਧੁ ਜਲਾਇ. ਜੀਉ ॥ ਮਨਿ ਹਿਰਦੈ ਕ੍ਰੋਧੁ, ਮਹਾ ਬਿਸਲੋਧੁ; ਨਿਰਪ ਧਾਵਹਿ, ਲੜਿ ਦੁਖੁ ਪਾਇਆ ॥ ਅੰਤਰਿ ਮਮਤਾ ਰੋਗੁ ਲਗਾਨਾ; ਹਉਮੈ ਅਹੰਕਾਰੁ ਵਧਾਇਆ ॥ ਹਰਿ ਹਰਿ ਕ੍ਰਿਪਾ ਧਾਰੀ. ਮੇਰੈ ਠਾਕੁਰਿ; ਬਿਖੁ. ਗੁਰਮਤਿ ਹਰਿ ਨਾਮਿ, ਲਹਿ ਜਾਇ ਜੀਉ ॥ ਤੇਤਾ ਜੁਗੁ ਆਇਆ. ਅੰਤਰਿ ਜੋਰੁ ਪਾਇਆ; ਜਤੁ ਸੰਜਮ ਕਰਮ ਕਮਾਇ ਜੀਉ ॥੨॥ ਜੁਗੁ ਦੁਆਪੁਰੁ ਆਇਆ. ਭਰਮਿ ਭਰਮਾਇਆ; ਹਰਿ. ਗੋਪੀ ਕਾਨੑੁ ਉਪਾਇ ਜੀਉ ॥ ਤਪੁ ਤਾਪਨ ਤਾਪਹਿ, ਜਗ ਪੁੰਨ ਆਰੰਭਹਿ; ਅਤਿ ਕਿਰਿਆ ਕਰਮ ਕਮਾਇ ਜੀਉ ॥ ਕਿਰਿਆ ਕਰਮ ਕਮਾਇਆ. ਪਗ ਦੁਇ ਖਿਸਕਾਇਆ; ਦੁਇ ਪਗ ਟਿਕੈ ਟਿਕਾਇ ਜੀਉ ॥ ਮਹਾ ਜੁਧ. ਜੋਧ ਬਹੁ ਕੀਨੑੇ; ਵਿਚਿ ਹਉਮੈ. ਪਚੈ ਪਚਾਇ ਜੀਉ ॥ ਦੀਨ ਦਇਆਲਿ ਗੁਰੁ ਸਾਧੁ ਮਿਲਾਇਆ; ਮਿਲਿ ਸਤਿਗੁਰ. ਮਲੁ ਲਹਿ ਜਾਇ ਜੀਉ ॥ ਜੁਗੁ ਦੁਆਪੁਰੁ ਆਇਆ. ਭਰਮਿ ਭਰਮਾਇਆ; ਹਰਿ ਗੋਪੀ ਕਾਨੑੁ ਉਪਾਇ ਜੀਉ ॥੩॥
Источники и права