couponatlas.

Гуру Грантх Сахиб (гурмукхи): Анг 447

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਰਿ ਹਰਿ ਨਾਮੁ ਜਪਿਆ. ਆਰਾਧਿਆ; ਮੁਖਿ ਮਸਤਕਿ ਭਾਗੁ ਸਭਾਗਾ ॥ ਜਨ ਨਾਨਕ ਹਰਿ ਕਿਰਪਾ ਧਾਰੀ; ਮਨਿ ਹਰਿ ਹਰਿ ਮੀਠਾ ਲਾਇ ਜੀਉ ॥ ਹਰਿ ਦਇਆ ਪ੍ਰਭ ਧਾਰਹੁ, ਪਾਖਣ ਹਮ ਤਾਰਹੁ; ਕਢਿ ਲੇਵਹੁ ਸਬਦਿ ਸੁਭਾਇ ਜੀਉ ॥੪॥੫॥੧੨॥ ਆਸਾ ਮਹਲਾ ੪ ॥ ਮਨਿ ਨਾਮੁ ਜਪਾਨਾ, ਹਰਿ ਹਰਿ ਮਨਿ ਭਾਨਾ; ਹਰਿ ਭਗਤ ਜਨਾ ਮਨਿ ਚਾਉ ਜੀਉ ॥ ਜੋ ਜਨ ਮਰਿ ਜੀਵੇ, ਤਿਨੑ ਅੰਮ੍ਰਿਤੁ ਪੀਵੇ; ਮਨਿ ਲਾਗਾ ਗੁਰਮਤਿ ਭਾਉ ਜੀਉ ॥ ਮਨਿ ਹਰਿ ਹਰਿ ਭਾਉ, ਗੁਰੁ ਕਰੇ ਪਸਾਉ; ਜੀਵਨ ਮੁਕਤੁ ਸੁਖੁ ਹੋਈ ॥ ਜੀਵਣਿ ਮਰਣਿ. ਹਰਿ ਨਾਮਿ ਸੁਹੇਲੇ; ਮਨਿ ਹਰਿ ਹਰਿ ਹਿਰਦੈ ਸੋਈ ॥ ਮਨਿ ਹਰਿ ਹਰਿ ਵਸਿਆ. ਗੁਰਮਤਿ ਹਰਿ ਰਸਿਆ; ਹਰਿ ਹਰਿ ਰਸ, ਗਟਾਕ ਪੀਆਉ ਜੀਉ ॥ ਮਨਿ ਨਾਮੁ ਜਪਾਨਾ, ਹਰਿ ਹਰਿ ਮਨਿ ਭਾਨਾ; ਹਰਿ ਭਗਤ ਜਨਾ ਮਨਿ ਚਾਉ ਜੀਉ ॥੧॥ ਜਗਿ. ਮਰਣੁ ਨ ਭਾਇਆ, ਨਿਤ ਆਪੁ ਲੁਕਾਇਆ; ਮਤ. ਜਮੁ ਪਕਰੈ ਲੈ ਜਾਇ ਜੀਉ ॥ ਹਰਿ ਅੰਤਰਿ ਬਾਹਰਿ. ਹਰਿ ਪ੍ਰਭੁ ਏਕੋ; ਇਹੁ ਜੀਅੜਾ. ਰਖਿਆ ਨ ਜਾਇ ਜੀਉ ॥ ਕਿਉ ਜੀਉ ਰਖੀਜੈ, ਹਰਿ ਵਸਤੁ ਲੋੜੀਜੈ; ਜਿਸ ਕੀ ਵਸਤੁ. ਸੋ ਲੈ ਜਾਇ ਜੀਉ ॥ ਮਨਮੁਖ ਕਰਣ ਪਲਾਵ ਕਰਿ ਭਰਮੇ; ਸਭਿ ਅਉਖਧ ਦਾਰੂ ਲਾਇ ਜੀਉ ॥ ਜਿਸ ਕੀ ਵਸਤੁ. ਪ੍ਰਭੁ ਲਏ ਸੁਆਮੀ; ਜਨ ਉਬਰੇ. ਸਬਦੁ ਕਮਾਇ ਜੀਉ ॥ ਜਗਿ ਮਰਣੁ. ਨ ਭਾਇਆ, ਨਿਤ ਆਪੁ ਲੁਕਾਇਆ; ਮਤ. ਜਮੁ ਪਕਰੈ ਲੈ ਜਾਇ ਜੀਉ ॥੨॥ ਧੁਰਿ ਮਰਣੁ ਲਿਖਾਇਆ, ਗੁਰਮੁਖਿ ਸੋਹਾਇਆ; ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥ ਹਰਿ ਸੋਭਾ ਪਾਈ. ਹਰਿ ਨਾਮਿ ਵਡਿਆਈ; ਹਰਿ ਦਰਗਹ ਪੈਧੇ ਜਾਨਿ ਜੀਉ ॥ ਹਰਿ ਦਰਗਹ ਪੈਧੇ, ਹਰਿ ਨਾਮੈ ਸੀਧੇ; ਹਰਿ ਨਾਮੈ ਤੇ. ਸੁਖੁ ਪਾਇਆ ॥ ਜਨਮ ਮਰਣ ਦੋਵੈ ਦੁਖ ਮੇਟੇ; ਹਰਿ ਰਾਮੈ ਨਾਮਿ ਸਮਾਇਆ ॥ ਹਰਿ ਜਨ ਪ੍ਰਭੁ ਰਲਿ. ਏਕੋ ਹੋਏ; ਹਰਿ ਜਨ ਪ੍ਰਭੁ, ਏਕ ਸਮਾਨਿ ਜੀਉ ॥ ਧੁਰਿ ਮਰਣੁ ਲਿਖਾਇਆ, ਗੁਰਮੁਖਿ ਸੋਹਾਇਆ; ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥੩॥ ਜਗੁ ਉਪਜੈ ਬਿਨਸੈ, ਬਿਨਸਿ ਬਿਨਾਸੈ; ਲਗਿ ਗੁਰਮੁਖਿ. ਅਸਥਿਰੁ ਹੋਇ ਜੀਉ ॥ ਗੁਰੁ ਮੰਤ੍ਰੁ ਦ੍ਰਿੜਾਏ. ਹਰਿ ਰਸਕਿ ਰਸਾਏ; ਹਰਿ ਅੰਮ੍ਰਿਤੁ, ਹਰਿ ਮੁਖਿ ਚੋਇ ਜੀਉ ॥ ਹਰਿ ਅੰਮ੍ਰਿਤ ਰਸੁ ਪਾਇਆ, ਮੁਆ ਜੀਵਾਇਆ; ਫਿਰਿ ਬਾਹੁੜਿ ਮਰਣੁ. ਨ ਹੋਈ ॥ ਹਰਿ ਹਰਿ ਨਾਮੁ ਅਮਰ ਪਦੁ ਪਾਇਆ; ਹਰਿ ਨਾਮਿ ਸਮਾਵੈ ਸੋਈ ॥ ਜਨ ਨਾਨਕ. ਨਾਮੁ ਅਧਾਰੁ ਟੇਕ ਹੈ; ਬਿਨੁ ਨਾਵੈ. ਅਵਰੁ ਨ ਕੋਇ ਜੀਉ ॥ ਜਗੁ ਉਪਜੈ ਬਿਨਸੈ, ਬਿਨਸਿ ਬਿਨਾਸੈ; ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥੪॥੬॥੧੩॥
Источники и права